• Friday, December 06

'ਚੰਡੀਗੜ੍ਹ' ਦੀ ਵੱਡੀ ਤੇ ਦਿਲਚਸਪ ਖਬਰ, ਉਹ ਹੋਵੇਗਾ, ਜੋ 68 ਸਾਲਾਂ 'ਚ ਨਾ ਹੋਇਆ

'ਚੰਡੀਗੜ੍ਹ' ਦੀ ਵੱਡੀ ਤੇ ਦਿਲਚਸਪ ਖਬਰ, ਉਹ ਹੋਵੇਗਾ, ਜੋ 68 ਸਾਲਾਂ 'ਚ ਨਾ ਹੋਇਆ

ਚੰਡੀਗੜ੍ਹ: ਬਿਊਟੀਫੁਲ ਸਿਟੀ 'ਚੰਡੀਗੜ੍ਹ' ਲਈ ਵੱਡੀ ਤੇ ਦਿਲਚਸਪ ਖਬਰ ਹੈ ਕਿਉਂਕਿ ਸ਼ਹਿਰ 'ਚ ਹੁਣ ਉਹ ਹੋਵੇਗਾ, ਜੋ ਕਿ ਪਿਛਲੇ 68 ਸਾਲਾਂ 'ਚ ਨਹੀਂ ਹੋ ਸਕਿਆ। ਅਸਲ 'ਚ 68 ਸਾਲ ਪਹਿਲਾਂ ਜਦੋਂ ਲੀ ਕਾਰਬੂਜ਼ੀਏ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਸੀ ਤਾਂ ਉਸ ਵੇਲੇ ਇਸ ਦੀ ਯੋਜਨਾਬੰਦੀ 'ਚੋਂ 'ਸੈਕਟਰ-13' ਮਨਫੀ ਕਰ ਦਿੱਤਾ ਗਿਆ ਸੀ ਕਿਉਂਕਿ ਸ਼ਾਇਦ '13 ਨੰਬਰ' ਨੂੰ ਬਦਸ਼ਗਨਾ ਮੰਨਿਆ ਜਾਂਦਾ ਸੀ ਪਰ ਹੁਣ ਪੂਰੇ 68 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ 'ਸੈਕਟਰ-13' ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਤਜਵੀਜ਼ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ-13' ਦਾ ਰੂਪ ਦਿੱਤਾ ਜਾਵੇਗਾ।


ਇਨ੍ਹਾਂ ਇਲਾਕਿਆਂ ਦਾ ਬਦਲੇਗਾ ਨਾਂ

ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੰਗਪੁਰ, ਧਨਾਸ, ਮਲੋਆ, ਡੱਡੂਮਾਜਰਾ, ਮਨੀਮਾਜਰਾ ਦਾ ਨਾਂ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਪ੍ਰਸ਼ਾਸਨ ਵਲੋਂ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਗਏ ਹਨ। ਸੂਤਰਾਂ ਮੁਤਾਬਕ ਮਨੀਮਾਜਰਾ ਨੂੰ 'ਸੈਕਟਰ-13' ਐਲਾਨਣ ਦਾ ਫੈਸਲਾ ਲਿਆ ਗਿਆ ਹੈ ਕਿਉਂਕਿ ਅਜੇ ਤੱਕ ਚੰਡੀਗੜ੍ਹ 'ਚ 'ਸੈਕਟਰ-13' ਨਹੀਂ ਹੈ। ਇਸੇ ਤਰ੍ਹਾਂ ਸਾਰੰਗਪੁਰ ਇੰਸਟੀਚਿਊਟ ਏਰੀਆ ਨੂੰ ਸੈਕਟਰ-12 ਵੈਸਟ, ਧਨਾਸ ਮਿਲਕ ਕਾਲੋਨੀ, ਪਰਵਾਸੀ ਕਾਲੋਨੀ ਨੂੰ ਸੈਕਟਰ-56 ਵੈਸਟ, ਜਦੋਂ ਕਿ ਇੰਡਸਟਰੀਅਲ ਏਰੀਆ-1 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-1, ਇੰਡਸਟਰੀਅਲ ਏਰੀਆ-2 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-2, ਇੰਡਸਟਰੀਅਲ ਏਰੀਆ-3 ਨੂੰ ਬਿਜ਼ਨੈੱਸ ਐਂਡ ਇੰਡਸਟਰੀਅਲ ਪਾਰਕ-3 ਨਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਦੇ ਸਲਾਹਕਾਰ ਨੇ 16 ਦਸੰਬਰ ਤੱਕ ਲੋਕਾਂ ਦੇ ਸੁਝਾਅ ਮੰਗੇ ਹਨ, ਜਦੋਂ ਕਿ ਹੋਰ ਸਹੂਲਤਾਵਾਂ ਇਨ੍ਹਾਂ ਨੂੰ ਪਿੰਡ ਵਾਲੀਆਂ ਹੀ ਮਿਲਣਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.