ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਪਿੰਡ ਖਾਲੀ ਹੋਣੇ ਸ਼ੁਰੂ -ਅਲਰਟ ਜਾਰੀ

ਇਸਲਾਮਾਬਾਦ , 22 ਫਰਵਰੀ ( NRI MEDIA )

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਵੱਡੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਪਾਕਿਸਤਾਨ ਹੁਣ ਬੈਕਫੁੱਟ ਤੇ ਹੈ ਅਤੇ ਲਗਾਤਾਰ ਪਾਕਿਸਤਾਨ ਡਰ ਦੇ ਮਾਹੌਲ ਵਿਚ ਜੀਅ ਰਿਹਾ ਹੈ , ਅੰਤਰਰਾਸ਼ਟਰੀ ਦਬਾਅ ਵਧਣ ਤੋਂ ਬਾਅਦ ਅਤੇ ਭਾਰਤ ਦੀ ਜਵਾਬੀ ਕਾਰਵਾਈ ਦੇ ਡਰ ਤੋਂ ਪਾਕਿਸਤਾਨ ਦੇ ਸੈਨਿਕਾਂ ਨੇ ਯੁੱਧ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹਨ , ਪਾਕਿਸਤਾਨੀ ਸਰਕਾਰ ਵਿੱਚ ਡਰ ਦਾ ਮਾਹੌਲ ਇਸ ਕਦਰ ਹੈ ਕਿ ਪਾਕਿ ਅਧਿਕਾਰ ਵਾਲੇ ਕਸ਼ਮੀਰ ਅਤੇ ਐਲਓਸੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਘਰ ਖਾਲੀ ਕਰਨ ਅਤੇ ਸਤਰਕ ਰਹਿਣ ਦੀ ਅਪੀਲ ਕੀਤੀ ਗਈ ਹੈ |


ਇਸ ਦੇ ਲਈ ਖਾਸ ਤੌਰ ਤੇ ਐਡਵਾਇਜਰੀ ਜਾਰੀ ਕੀਤੀ ਗਈ ਹੈ , ਭਾਰਤ ਦੇ ਨਾਲ ਦਬਾਅ ਵਧਣ ਤੋਂ ਬਾਅਦ ਪੀਓਕੇ ਵਿੱਚ ਸਥਾਨਕ ਪ੍ਰਸ਼ਾਸਨ ਨੇ ਹਸਪਤਾਲਾਂ ਨੂੰ ਇੱਕ ਨੋਟਿਸ ਭੇਜਿਆ ਇਸ ਵਿਚ ਕਿਹਾ ਗਿਆ ਹੈ ਕਿ ਜੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਜੰਗ ਛਿੜਦੀ ਹੈ ਤਾਂ ਇਸ ਤਰ੍ਹਾਂ ਦੀ ਹਾਲਤ ਵਿਚ ਹਸਪਤਾਲ ਨੂੰ ਸਹਾਇਤਾ ਲਈ ਤਿਆਰ ਕੀਤਾ ਜਾਵੇ |


ਇਸ ਤੋਂ ਇਲਾਵਾ ਪਾਕਿਸਤਾਨ ਫੌਜ ਨੇ ਭਾਰਤ ਨਾਲ ਜੰਗ ਦੀ ਤਿਆਰੀ ਸ਼ੁਰੂ ਕੀਤੀ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿ ਸਰਹੱਦ 'ਤੇ ਤਾਇਨਾਤ ਟੁਕੜੀਆਂ ਲਈ ਜੰਗੀ ਸਮੱਗਰੀ ਭੇਜਣ ਦੀ ਯੋਜਨਾ ਬਣਾਈ ਜਾ ਰਹੀ ਹੈ, ਹਸਪਤਾਲਾਂ ਨੂੰ ਵੀ ਮੈਡੀਕਲ ਸਹਾਇਤਾ ਤਿਆਰ ਰੱਖਣ ਲਈ ਕਿਹਾ ਗਿਆ ਹੈ, ਉੱਥੇ, ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੇ ਇਮਰਾਨ ਖਾਨ ਸਰਕਾਰ ਨੂੰ ਕਿਹਾ ਹੈ ਕਿ ਭਾਰਤ ਦੀ ਤਰਫੋਂ ਆ ਰਹੇ ਦਬਾਅ ਅੱਗੇ ਝੁਕਣ ਦੀ ਲੋੜ ਨਹੀਂ ਹੈ |


ਇਸ ਦੌਰਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐਨਐਸਸੀ) ਨੇ ਪੱਲਵਾਮਾ ਹਮਲੇ ਦੀ ਕੜੀ ਨਿੰਦਾ ਕੀਤੀ ਹੈ ਅਤੇ ਅੱਤਵਾਦੀਆਂ ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕਹਿ ਹੈ , ਇੱਧਰ ਭਾਰਤੀ ਸੁਪਰੀਮ ਕੋਰਟ ਨੇ ਕੇਂਦਰ ਅਤੇ 10 ਸੂਬਿਆਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਨਿਸ਼ਚਿਤ ਕਰਨ ਲਈ ਕਿਹਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.