• Wednesday, January 29

Breaking News :

ਘਾਟੀ ਵਿਚ 3 ਅੱਤਵਾਦੀ ਢੇਰ , ਮਦਦ ਕਰਨ ਵਾਲਾ ਡੀਐਸਪੀ ਵੀ ਕੀਤਾ ਗਿਰਫ਼ਤਾਰ

ਘਾਟੀ ਵਿਚ 3 ਅੱਤਵਾਦੀ ਢੇਰ , ਮਦਦ ਕਰਨ ਵਾਲਾ ਡੀਐਸਪੀ ਵੀ ਕੀਤਾ ਗਿਰਫ਼ਤਾਰ

ਸ਼੍ਰੀਨਗਰ , 13 ਜਨਵਰੀ ( NRI MEDIA )

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁੱਠਭੇੜ ਹੋਈ ,ਤ੍ਰਾਲ ਦੇ ਗੁਲਸ਼ਨਪੁਰਾ ਵਿਖੇ ਇਸ ਮੁਕਾਬਲੇ ਵਿੱਚ ਹਿਜਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਨਾਲ ਸਬੰਧਤ ਤਿੰਨ ਅੱਤਵਾਦੀ ਮਾਰੇ ਗਏ , ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ ,ਦੂਜੇ ਪਾਸੇ ਸ੍ਰੀਨਗਰ ਹਵਾਈ ਅੱਡੇ ‘ਤੇ ਐਤਵਾਰ ਨੂੰ ਇਕ ਪੁਲਿਸ ਅਧਿਕਾਰੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਕਾਰ ਤੋਂ ਦੋ ਅੱਤਵਾਦੀਆਂ ਨੂੰ ਲੈ ਕੇ ਜਾ ਰਿਹਾ ਸੀ।


ਐਤਵਾਰ ਸਵੇਰੇ, ਸੈਨਾ ਅਤੇ ਪੁਲਿਸ ਨੇ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ , ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ,ਜਵਾਬੀ ਕਾਰਵਾਈ ਵਿਚ ਤਿੰਨ ਅੱਤਵਾਦੀ ਮਾਰੇ ਗਏ ,ਪੁਲਿਸ ਦੇ ਅਨੁਸਾਰ ਮਾਰੇ ਗਏ ਅੱਤਵਾਦੀ ਉਮਰ ਫਿਆਜ਼ ਲੋਨ ਅਤੇ ਆਦਿਲ ਬਸ਼ੀਰ ਮੀਰ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸਨ , ਤੀਸਰੇ ਅੱਤਵਾਦੀ ਫੈਜ਼ਾਨ ਅਹਿਮਦ ਭੱਟ ਨੇ ਜੈਸ਼-ਏ-ਮੁਹੰਮਦ ਲਈ ਕੰਮ ਕੀਤਾ ,ਮੁਠਭੇੜ ਤੋਂ ਬਾਅਦ ਇਲਾਕੇ ਵਿਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।

ਏਜੰਸੀਆਂ ਕਰ ਰਹੀਆਂ ਅਧਿਕਾਰੀ ਤੋਂ ਪੁੱਛਗਿੱਛ  

ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ- ਸ੍ਰੀਨਗਰ ਹਵਾਈ ਅੱਡੇ ‘ਤੇ ਰਣਨੀਤਕ ਐਂਟੀ-ਹਾਈਜੈਕਿੰਗ ਟੀਮ ਵਿਚ ਤਾਇਨਾਤ ਸੀਨੀਅਰ ਅਧਿਕਾਰੀ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ , ਉਹ ਅੱਤਵਾਦੀਆਂ ਨੂੰ ਆਪਣੀ ਕਾਰ ਤੋਂ ਵਾਦੀ ਵੱਲ ਲੈ ਜਾ ਰਿਹਾ ਸੀ ,ਉਨ੍ਹਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕੀਤਾ ਜਾਵੇਗਾ ,ਉਨ੍ਹਾਂ ਨੇ ਜ਼ਿਆਦਤੀ ਜੁਰਮ ਕੀਤਾ ਹੈ , ਸਾਰੀਆਂ ਏਜੰਸੀਆਂ ਉਸ ਨਾਲ ਉਸੇ ਤਰ੍ਹਾਂ ਪੁੱਛਗਿੱਛ ਕਰਨਗੀਆਂ ਜਿਵੇਂ ਅੱਤਵਾਦੀਆਂ ਨਾਲ ਕੀਤਾ ਜਾਂਦਾ ਹੈ |  


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.