• Wednesday, February 26

ਸ਼੍ਰੋਅਦ ਬਾਦਲ ਦੇ ਬਾਗ਼ੀ ਆਗੂਆਂ ਦੀ ਮੋਰਚਾਬੰਦੀ ਨਾਲ ਭਾਜਪਾ ਦੀ ਚਿੰਤਾ ਵੀ ਵਧ ਗਈ

ਸ਼੍ਰੋਅਦ ਬਾਦਲ ਦੇ ਬਾਗ਼ੀ ਆਗੂਆਂ ਦੀ ਮੋਰਚਾਬੰਦੀ ਨਾਲ ਭਾਜਪਾ ਦੀ ਚਿੰਤਾ ਵੀ ਵਧ ਗਈ

ਨਵੀਂ ਦਿੱਲੀ (ਇੰਦਰਜੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ ਬਾਦਲ) ਦੇ ਬਾਗ਼ੀ ਆਗੂਆਂ ਦੀ ਮੋਰਚਾਬੰਦੀ ਨਾਲ ਭਾਜਪਾ ਦੀ ਚਿੰਤਾ ਵੀ ਵਧ ਗਈ ਹੈ। ਦਿੱਲੀ 'ਚ ਭਾਜਪਾ ਸਿੱਖ ਵੋਟ ਬੈਂਕ ਲਈ ਸ਼੍ਰੋਅਦ ਬਾਦਲ 'ਤੇ ਨਿਰਭਰ ਕਰਦੀ ਹੈ। ਦੋਵੇਂ ਪਾਰਟੀਆਂ ਪੰਜਾਬ ਦੇ ਨਾਲ ਹੀ ਦਿੱਲੀ 'ਚ ਵੀ ਮਿਲ ਕੇ ਚੋਣਾਂ ਲੜਦੀਆਂ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਹੁਣ ਤਕ ਦੋਵਾਂ ਪਾਰਟੀਆਂ ਵਿਚਕਾਰ ਸਮਝੌਤੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ। ਇਸੇ ਵਿਚਕਾਰ 18 ਜਨਵਰੀ ਨੂੰ ਅਕਾਲੀ ਦਲ ਦੇ ਸਥਾਪਨਾ ਦਿਵਸ 'ਕਤੇ ਬਾਦਲ ਵਿਰੋਧੀ ਆਗੂਆਂ ਦੇ ਇਕ ਮੰਚ 'ਤੇ ਆਉਣ ਦੇ ਐਲਾਨ ਤੋਂ ਪਾਰਟੀ ਚਿੰਤਤ ਹੈ। ਇਸ ਨਾਲ ਉਸ ਨੂੰ ਸਿੱਖ ਵੋਟ ਬੈਂਕ ਵੰਡੇ ਜਾਣ ਦਾ ਡਰ ਸਤਾ ਰਿਹਾ ਹੈ। ਬੀਤੇ ਦਿਨੀਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਨੂੰ ਸ਼੍ਰੋਅਦ ਬਾਦਲ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਹੈ। 

ਇਸ ਤੋਂ ਬਾਅਦ ਦਿੱਲੀ ਦੇ ਅਕਾਲੀ ਆਗੂ ਉਨ੍ਹਾਂ ਨਾਲ ਖੜ੍ਹੇ ਹੋਣ ਲੱਗੇ ਹਨ। ਉਨ੍ਹਾਂ ਦੀ ਅਗਵਾਈ 'ਚ ਬਾਗ਼ੀ ਆਗੂ ਨਵਾਂ ਮੋਰਚਾ ਬਣਾ ਸਕਦੇ ਹਨ। ਇਸ ਦੀ ਬੁਨਿਆਦ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਕਰਵਾਏ ਪ੍ਰੋਗਰਾਮ ਸਫ਼ਰ-ਏਅਕਾਲੀ ਲਹਿਰ 'ਚ ਰੱਖੀ ਜਾ ਸਕਦੀ ਹੈ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਜਾਗੋ ਪਾਰਟੀ ਬਣਾਉਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੀ ਜੁਟੇ ਹੋਏ ਹਨ। ਦਿੱਲੀ ਦੇ ਇਨ੍ਹਾਂ ਦੋਵਾਂ ਸਿੱਖ ਆਗੂਆਂ ਦੀ ਕੋਸ਼ਿਸ਼ ਵੱਖ-ਵਖ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਇਕਜੁੱਟ ਕਰ ਕੇ ਸ਼੍ਰੋਅਦ ਬਾਦਲ ਨੂੰ ਚੁਣੌਤੀ ਦੇਣ ਦੀ ਹੈ। ਦਿੱਲੀ 'ਚ ਭਾਜਪਾ ਨਾਲ ਗੱਠਜੋੜ ਤਹਿਤ ਅਕਾਲੀ ਰਾਜੌਰੀ ਗਾਰਡਨ, ਹਰਿ ਨਗਰ, ਕਾਲਕਾਜੀ ਤੇ ਸ਼ਾਹਦਰਾ ਵਿਧਾਨ ਸਭਾ ਸੀਟ 'ਤੇ ਆਪਣਾ ਉਮੀਦਵਾਰ ਉਤਾਰਦੀ ਰਹੀ ਹੈ। ਇਸ ਵਾਰ ਉਹ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੀ ਹੈ ਪਰ ਪਾਰਟੀ 'ਚ ਅੰਦਰੂਨੀ ਕਲੇਸ਼ ਕਾਰਨ ਕਈ ਭਾਜਪਾ ਆਗੂ ਗਠਜੋੜ ਦਾ ਵਿਰੋਧ ਕਰ ਰਹੇ ਹਨ। 

21 ਜਨਵਰੀ ਨੂੰ ਨਾਮਜ਼ਦਗੀ ਕਾਗ਼ਜ਼ ਭਰਨ ਦਾ ਆਖਰੀ ਦਿਨ ਹੈ। ਅਜਿਹੇ ਵਿਚ 18 ਜਨਵਰੀ ਨੂੰ ਜੇਕਰ ਬਾਗ਼ੀ ਅਕਾਲੀ ਆਗੂਆਂ ਦਾ ਪ੍ਰੋਗਰਾਮ ਸਫ਼ਲ ਹੁੰਦਾ ਹੈ ਤਾਂ ਸ਼੍ਰੋਅਦ ਦੇ ਨਾਲ ਹੀ ਭਾਜਪਾ ਦੀਆਂ ਵੀ ਮੁਸ਼ਕਲਾਂ ਵਧ ਸਕਦੀਆਂ ਹਨ। ਅਕਾਲੀ ਕੋਟੇ ਦੀਆਂ ਇਨ੍ਹਾਂ ਸੀਟਾਂ ਦੇ ਨਾਲ ਹੀ ਤਿਲਕ ਨਗਰ, ਜੰਗਪੁਰਾ, ਤਿਮਾਰਪੁਰ ਸਮੇਤ ਇਕ ਦਰਜਨ ਸੀਟਾਂ 'ਤੇ ਸਿੱਖਾਂ ਦੀ ਚੰਗੀ ਗਿਣਤੀ ਹੈ। ਜੇਕਰ ਸ਼੍ਰੋਅਦ ਬਾਦਲ ਦੀ ਇਨ੍ਹਾਂ 'ਤੇ ਪਕੜ ਕਮਜ਼ੋਰ ਹੁੰਦੀ ਹੈ ਤਾਂ ਇਸ ਦਾ ਖ਼ਮਿਆਜ਼ਾ ਭਾਜਪਾ ਨੂੰ ਭੁਗਤਣਾ ਪੈ ਸਕਦਾ ਹੈ। ਇਸ ਨੂੰ ਧਿਆਨ 'ਚ ਰੱਖ ਕੇ ਪਾਰਟੀ ਦੇ ਕਈ ਆਗੂ ਬਾਗ਼ੀ ਅਕਾਲੀਆਂ ਨਾਲ ਵੀ ਸੰਪਰਕ ਸਾਧਣ 'ਚ ਲੱਗੇ ਹਨ ਤਾਂ ਜੋ ਸਿਆਸੀ ਨੁਕਾਸਨ ਨੂੰ ਘਟਾਇਆ ਜਾ ਸਕੇ। 

ਇਸ ਦੇ ਨਾਲ ਹੀ ਸਿੱਖ ਵੋਟ ਬੈਂਕ ਦੀ ਵੰਡ ਨੂੰ ਰੋ ਕੇ ਭਾਜਪਾ ਦੀ ਸਥਿਤੀ ਮਜ਼ਬੂਤ ਬਣਾਈ ਜਾ ਸਕੇ। ਮਨਜੀਤ ਸਿੰਘ ਜੀਕੇ (ਜਾਗੋ ਦੇ ਪ੍ਰਧਾਨ) ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ। ਇਸ ਵੇਲੇ ਅਕਾਲੀ ਦਲ ਪੰਥਕ ਮਸਲਿਆਂ ਤੋਂ ਕਿਨਾਰਾ ਕਰ ਕੇ ਸਿਆਸੀ ਨੁਕਸਾਨ ਦੀ ਪੂਰਤੀ 'ਚ ਲੱਗਾ ਹੋਇਆ ਹੈ, ਇਸ ਕਾਰਨ ਸਿੱਖਾਂ ਨੂੰ ਹੋ ਰਹੀ ਪਰੇਸ਼ਾਨੀ ਦੀ ਜਾਣਕਾਰੀ ਸੰਗਤ ਨੂੰ ਦਿੱਤੀ ਜਾਵੇਗੀ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਲੜਾਈ ਨੂੰ ਕਮਜ਼ੋਰ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਬਜਾਏ ਇਕ ਸਿਆਸੀ ਪਰਿਵਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲ ਰਹੀਆਂ ਹਨ, ਇਸ ਲਈ ਬਦਲਾਅ ਜ਼ਰੂਰੀ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.