• Sunday, September 15

Breaking News :

ਅਲਰਟ ਦੇ ਚਲਦੇ ਅੰਮ੍ਰਿਤਸਰ ਏਅਰਪੋਰਟ ਕਰਵਾਇਆ ਜਾ ਰਿਹਾ ਖਾਲੀ !

ਅਲਰਟ ਦੇ ਚਲਦੇ ਅੰਮ੍ਰਿਤਸਰ ਏਅਰਪੋਰਟ ਕਰਵਾਇਆ ਜਾ ਰਿਹਾ ਖਾਲੀ !

ਅੰਮ੍ਰਿਤਸਰ , 27 ਫਰਵਰੀ ( NRI MEDIA )

ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ ਵਿੱਚ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਜੰਗ ਦਾ ਮਾਹੌਲ ਬਣ ਚੁੱਕਾ ਹੈ , ਅੱਜ ਸਵੇਰ ਭਾਰਤੀ ਸਰਹੱਦ ਵਿੱਚ ਪਾਕਿਸਤਾਨੀ ਹਵਾਈ ਫੌਜ ਨੇ ਆਪਣੇ ਜਹਾਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਪਾਕਿਸਤਾਨੀ ਫੌਜ ਦੇ ਇਕ ਜਹਾਜ਼ ਨੂੰ ਭਾਰਤ ਨੇ ਮਾਰ ਗਿਰਾਇਆ ਹੈ , ਇਸ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਫਲਾਇਟ ਸੇਵਾ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤੀ ਗਈ ਹੈ , ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਏਅਰਪੋਰਟ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ |


ਇਸ ਤੋਂ ਇਲਾਵਾ ਲੇਹ, ਜੰਮੂ, ਸ੍ਰੀਨਗਰ ਅਤੇ ਪਠਾਨਕੋਟ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ , ਇਥੇ ਹਵਾਈ ਸੇਵਾ ਤੇ ਰੋਕ ਲਗਾ ਦਿੱਤੀ ਗਈ ਹੈ , ਇਸ ਵਿੱਚ ਹਵਾਈ ਅੱਡੇ ਤੋਂ ਕੋਈ ਵੀ ਉਡਾਣ ਭਰਨ ਦੀ ਇਜਾਜਤ ਨਹੀਂ ਹੈ , ਇਸ ਤੋਂ ਇਲਾਵਾ ਫੌਜ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ , ਇਸਦੇ ਨਾਲ ਹੀ ਏਅਰਸਪੇਸ ਵਿੱਚ ਕਈ ਵਪਾਰਕ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ |

ਪਾਕਿਸਤਾਨ ਨੇ ਲਾਹੌਰ, ਮੁਲਤਾਨ, ਫੈਸਲਾਬਾਦ, ਸਿਆਲਕੋਟ ਅਤੇ ਇਸਲਾਮਾਬਾਦ ਹਵਾਈ ਅੱਡਿਆਂ ਨੂੰ ਤੁਰੰਤ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟ ਦੇ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਹਨ , ਪਾਕਿਸਤਾਨ ਵਿੱਚ ਹਵਾਈ ਸੇਵਾ ਰੋਕ ਦਿੱਤੀ ਗਈ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.