Breaking News :

ਭਾਰਤੀ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ - ਇਕ ਪਾਇਲਟ ਪਾਕਿਸਤਾਨ ਦੇ ਕਬਜ਼ੇ ਵਿੱਚ ਹੋ ਸਕਦੇ

ਸ਼੍ਰੀਨਗਰ , 27 ਫਰਵਰੀ ( NRI MEDIA )

ਭਾਰਤ ਵੱਲੋਂ ਅੱਤਵਾਦੀਆਂ ਤੇ ਕੀਤੇ ਗਏ ਹਵਾਈ ਹਮਲੇ ਤੋਂ ਬਾਅਦ, ਦੋਵੇਂ ਦੇਸ਼ਾਂ ਵਿਚਕਾਰ ਤਣਾਅ ਸਿਖਰ 'ਤੇ ਹੈ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੋ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ , ਭਾਰਤ ਨੇ ਪਾਕਿਸਤਾਨ ਦੀ ਇਸ ਹਰਕਤ ਦਾ ਮਜ਼ਬੂਤੀ ਨਾਲ ਜਵਾਬ ਦਿੱਤਾ ਹੈ, ਭਾਰਤ ਨੇ ਭਾਰਤੀ ਸਰਹੱਦ 'ਤੇ ਦਾਖਲ ਹੋਣ ਵਾਲੇ ਪਾਕਿਸਤਾਨੀ ਜਹਾਜ਼ਾਂ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਕਾਮਯਾਬ ਵੀ ਰਹੇ , ਇਸ ਤੋਂ ਬਾਅਦ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਇਕ ਭਾਰਤੀ ਜਵਾਨ ਉਨ੍ਹਾਂ ਦੀ ਗ੍ਰਿਫਤ ਵਿੱਚ ਹੈ |


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੇ ਭਾਰਤ ਦੇ ਹਵਾਈ ਹਮਲੇ ਦੇ ਜਵਾਬ ਵਿਚ ਕਾਰਵਾਈ ਕੀਤੀ ਹੈ , ਭਾਰਤ ਨੇ ਪਾਕਿਸਤਾਨ ਦੀ ਕਾਰਵਾਈ ਦਾ ਜਵਾਬ ਦਿੱਤਾ ਹੈ ਅਤੇ ਲੜਾਕੂ ਜਹਾਜ਼ ਨੂੰ ਮਾਰ ਸੁੱਟਿਆ ਹੈ ਹਾਲਾਂਕਿ, ਇਸ ਕਾਰਵਾਈ ਵਿੱਚ, ਭਾਰਤ ਦਾ ਇੱਕ ਮਿਗ ਜਹਾਜ਼ ਡਿੱਗ ਗਿਆ ਹੈ , ਰਵੀਸ਼ ਕੁਮਾਰ ਨੇ ਕਿਹਾ ਕਿ ਸਾਡੇ ਪਾਇਲਟਾਂ ਵਿੱਚੋਂ ਇੱਕ ਇਸ ਸਮੇਂ ਵੀ ਗਾਇਬ ਹੈ , ਉਨਾਂ ਕਿਹਾ ਕਿ ਪਾਕਿਸਤਾਨ ਦਾ ਦਾਅਵਾ ਹੈ ਕਿ ਇਕ ਭਾਰਤੀ ਪਾਇਲਟ ਹਿਰਾਸਤ ਵਿਚ ਹੈ, ਅਸੀਂ ਇਸ ਦੀ ਜਾਂਚ ਕਰ ਰਹੇ ਹਾਂ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.