• Thursday, August 22

Breaking News :

ਹਾਰਦਿਕ ਪਟੇਲ 12 ਮਾਰਚ ਨੂੰ ਹੋ ਸਕਦੇ ਹਨ ਕਾਂਗਰਸ ਵਿੱਚ ਸ਼ਾਮਲ

ਅਹਿਮਦਾਬਾਦ , 07 ਮਾਰਚ ( NRI MEDIA )

ਗੁਜਰਾਤ ਦੇ ਪਾਟੀਦਾਰ ਕਮਿਊਨਿਟੀ ਲੀਡਰ ਹਾਰਦਿਕ ਪਟੇਲ ਛੇਤੀ ਹੀ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਸੂਬੇ ਦੇ ਜਾਮਨਗਰ ਲੋਕ ਸਭਾ ਖੇਤਰ ਤੋਂ ਉਨ੍ਹਾਂ ਦੇ ਆਮ ਚੋਣ ਲੜਨ ਦੀ ਵੀ ਸੰਭਾਵਨਾ ਹੈ , ਪਾਰਟੀ ਦੇ ਪ੍ਰਮੁੱਖ ਸੂਤਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ , ਸੂਤਰਾਂ ਨੇ ਦੱਸਿਆ- ਗੁਜਰਾਤ ਵਿੱਚ ਪਾਟੀਦਾਰ ਕਮਿਊਨਿਟੀ ਲਈ ਰਿਜ਼ਰਵੇਸ਼ਨ ਦੀ ਮੰਗ ਬਾਰੇ ਅੰਦੋਲਨ ਦੀ ਅਗਵਾਈ ਕਰ ਚੁਕੇ ਹਾਰਦਿਕ ਪਟੇਲ ਦੇ 12 ਮਾਰਚ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ |


ਫਿਲਹਾਲ ਜਾਮਨਗਰ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਪੁਣਮਬੇਨ ਮਾਨਦ ਸੰਸਦ ਹਨ , ਪਟੇਲ ਅਹਿਮਦਾਬਾਦ ਵਿੱਚ ਕਾਂਗਰਸ ਵਰਕ ਕਮੇਟੀ ਦੀ ਬੈਠਕ ਦੇ ਸਮੇਂ ਪਾਰਟੀ ਵਿੱਚ ਸ਼ਾਮਲ ਹੋਣਗੇ ਸੂਤਰਾਂ ਦੇ ਮੁਤਾਬਿਕ ਮੀਟਿੰਗ ਤੋਂ ਬਾਅਦ ਪਾਰਟੀ ਦੇ ਪ੍ਰਮੁੱਖ ਆਗੂ ਇਕ ਜਨ ਸਭਾ ਨੂੰ ਵੀ ਸੰਬੋਧਤ ਕਰਨਗੇ , ਗੁਜਰਾਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਘਰੇਲੂ ਸੂਬਾ ਹੈ ਅਤੇ ਕਾਂਗਰਸ ਨੇ ਇਥੇ ਆਪਣਾ ਪੂਰਾ ਧਿਆਨ ਲੈ ਦਿੱਤਾ ਹੈ , ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਿਰ ਬੀਜੇਪੀ ਨੂੰ ਇੱਥੇ ਸਖਤ ਸੰਗਰਸ਼ ਕਰਨਾ ਪਿਆ ਸੀ |

ਹਾਲਾਂਕਿ 25 ਸਾਲ ਦੇ ਹਾਰਦਿਕ ਪਟੇਲ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਉਨ੍ਹਾਂ ਕੋਲ ਜਨਤਾ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ ਤਾਂ ਉਨ੍ਹਾਂ ਦੇ ਪਾਰਟੀ ਪਾਲਿਟਿਕਸ ਵਿੱਚ ਜਾਣ ਦਾ ਕੋਈ ਮਤਲਬ ਨਹੀਂ ਹੋਵੇਗਾ , ਹਾਰਦਿਕ ਨੇ ਕਿਹਾ ਕਿ ਉਹ ਪੂਰੇ ਦੇਸ਼ ਵਿੱਚ ਘੁਮਣਗੇ ਅਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ , ਗੁਜਰਾਤ ਚੋਣ ਵਿਚ ਸੂਰਤ ਦੇ ਨਤੀਜਿਆਂ 'ਤੋਂ ਬਾਅਦ ਹਾਰਦਿਕ ਨੇ ਈਵੀਐਮ ਤੇ ਵੀ ਸਵਾਲ ਚੁੱਕੇ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.