• Tuesday, September 17

ਅਯੋਧਿਆ ਮਾਮਲੇ ਤੇ ਸੁਪਰੀਮ ਕੋਰਟ ਦਾ ਨਵਾਂ ਫੈਸਲਾ - ਗੱਲਬਾਤ ਰਾਹੀਂ ਹੋਵੇ ਹੱਲ

ਅਯੋਧਿਆ ਮਾਮਲੇ ਤੇ ਸੁਪਰੀਮ ਕੋਰਟ ਦਾ ਨਵਾਂ ਫੈਸਲਾ - ਗੱਲਬਾਤ ਰਾਹੀਂ ਹੋਵੇ ਹੱਲ

ਨਵੀਂ ਦਿੱਲੀ , 08 ਮਾਰਚ ( NRI MEDIA )

ਸੁਪਰੀਮ ਕੋਰਟ ਨੇ ਅੱਜ ਅਯੋਧਿਆ ਮਾਮਲੇ ਵਿੱਚ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਵਿਵਾਦ ਨੂੰ ਸੁਲਝਾਉਣ ਲਈ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਨੂੰ ਹੱਲ ਕਰਨ ਲਈ ਹੁਕਮ ਸੁਣਾ ਦਿੱਤਾ ਹੈ , ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨ ਪੀਠ ਨੇ ਇਸ ਮੁੱਦੇ ਤੇ ਇਹ ਫੈਸਲਾ ਸੁਣਾਇਆ ਹੈ , ਇਸ ਲਈ ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ , ਇਸ ਲਈ ਰਿਟਾਇਰਡ ਜਸਟਿਸ ਇਬਰਾਹੀਮ ਖਲੀਫੁੱਲਾ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਵਿਚੋਲਗੀ ਕਮੇਟੀ ਦਾ ਗਠਨ ਕੀਤਾ ਗਿਆ ਹੈ , ਇਸ ਵਿੱਚ ਸ਼੍ਰੀ ਸ਼੍ਰੀ ਰਵੀਸ਼ੰਕਰ ਅਤੇ ਸ਼੍ਰੀਰਾਮ ਪੰਚੂ ਸ਼ਾਮਲ ਹਨ , ਇਸ ਦੀ ਰਿਪੋਰਟ ਦੇਣ ਲਈ 8 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ |


ਸੁਪਰੀਮ ਕੋਰਟ ਨੇ ਆਪਣੇ ਫੈਸਲਿਆਂ ਵਿੱਚ ਕਿਹਾ ਹੈ ਕਿ ਗੱਲਬਾਤ ਦੀ ਇਹ ਪੂਰੀ ਪ੍ਰਕਿਰਿਆ ਅਯੋਧਿਆ ਵਿੱਚ ਹੋਵੇਗੀ ਅਤੇ ਇਸ ਦੀ ਕੋਈ ਵੀ ਮੀਡੀਆ ਰਿਪੋਰਟਿੰਗ ਨਹੀਂ ਹੋਵੇਗੀ , ਗੱਲਬਾਤ ਦੀ ਪ੍ਰਕਿਰਿਆ ਇੱਕ ਹਫਤੇ ਵਿੱਚ ਸ਼ੁਰੂ ਹੋ ਜਾਵੇਗੀ ,ਗੱਲਬਾਤ ਦੀ ਸ਼ੁਰੂਆਤ ਤੋਂ ਚਾਰ ਹਫ਼ਤੇ ਬਾਅਦ ਇਕ ਪਹਿਲੀ ਰਿਪੋਰਟ ਮੰਗੀ ਗਈ ਹੈ , ਜਿਸ ਤੋਂ ਬਾਅਦ 8 ਹਫਤੇ ਵਿੱਚ ਗੱਲਬਾਤ ਦੀ ਪ੍ਰਕਿਰਿਆ ਖਤਮ ਹੋ ਜਾਵੇਗੀ , ਇਸ ਤੋਂ ਬਾਅਦ ਕਮੇਟੀ ਨੂੰ ਆਪਣੀ ਆਖਰੀ ਰਿਪੋਰਟ ਸੌਂਪਣੀ ਪਵੇਗੀ |

ਸੁਪਰੀਮ ਕੋਰਟ ਵਿਚ ਰਾਮ ਜਨਮ ਭੂਮੀ- ਬਾਬਰੀ ਮਸਜਿਦ ਦੇ ਜ਼ਮੀਨ ਦੇ ਵਿਵਾਦ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਭਾਰਤੀ ਚੀਫ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਅਦਾਲਤੀ ਨਿਗਰਾਨੀ ਵਿੱਚ ਗੱਲਬਾਤ ਗੁਪਤ ਢੰਗ ਨਾਲ ਕੀਤੀ ਜਾਵੇਗੀ, ਗੱਲਬਾਤ ਦੀ ਪ੍ਰਕਿਰਿਆ ਆਨ-ਕੈਮਰਾ ਆਯੋਜਿਤ ਕੀਤੀ ਜਾਵੇਗੀ ਅਤੇ ਅਦਾਲਤੀ ਨਿਗਰਾਨੀ ਵਿੱਚ ਹੋਵੇਗੀ |

ਹਿੰਦੂ ਮਹਾਂਸਾਫ ਦੇ ਵਕੀਲ ਵਿਸ਼ਨੂ ਸ਼ੰਕਰ ਜੈਨ ਨੇ ਕਿਹਾ ਕਿ ਸਾਨੂੰ ਨਹੀਂ ਲਗਦਾ ਕਿ ਇਸ ਗੱਲਬਾਤ ਨਾਲ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਹੈ, ਪਰ ਜਦੋਂ ਮਾਨਯੋਗ ਅਦਾਲਤ ਨੇ ਇਕ ਪ੍ਰਕਿਰਿਆ ਕਾਇਮ ਕੀਤੀ ਹੈ ਤਾਂ ਅਸੀਂ ਇੰਤਜਾਰ ਕਰਾਂਗੇ ਅਤੇ ਦੇਖਾਂਗੇ , ਮੁਸਲਿਮ ਪਾਰਟੀ ਦੇ ਇਕਬਾਲ ਅੰਸਾਰੀ ਨੇ ਕਿਹਾ ਕਿ ਜੇ ਇਹ ਮਸਲਾ ਗੱਲਬਾਤ ਨਾਲ ਹੱਲ ਹੋ ਜਾਵੇ ਤਾਂ ਬਿਹਤਰ ਹੈ , ਅਸੀਂ ਇਸ ਕੇਸ ਵਿੱਚ ਫ਼ੈਸਲਾ ਚਾਹੁੰਦੇ ਹਾਂ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.