• Tuesday, December 10

Breaking News :

ਟਰੰਪ ਦਾ Google ਤੇ ਗੰਭੀਰ ਦੋਸ਼, ਚੀਨ ਨਾਲ ਮਿਲ ਕੇ ਕੰਮ ਕਰ ਰਿਹਾ Google

ਟਰੰਪ ਦਾ Google ਤੇ ਗੰਭੀਰ ਦੋਸ਼, ਚੀਨ ਨਾਲ ਮਿਲ ਕੇ ਕੰਮ ਕਰ ਰਿਹਾ Google

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਟਰੰਪ ਨੇ ਗੂਗਲ 'ਤੇ ਚੀਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਗੰਭੀਰ ਦੋਸ਼ ਲਗਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਇਸ ਮੁੱਦੇ ਦੀ ਸਮੀਖਿਆ ਕਰੇ ਕਿ ਕੀ ਗੂਗਲ ਚੀਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਹਾਲਾਂਕਿ ਦਿੱਗਜ ਇੰਟਰਨੈੱਟ ਕੰਪਨੀ ਨੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ। ਦੱਸ ਦਈਏ ਕਿ ਟਰੰਪ ਨੇ ਟਵੀਟ ਕੀਤਾ, 'ਅਰਬਪਤੀ ਟੇਕ ਨਿਵੇਸ਼ਕ ਪੀਟਰ ਥੀਲ ਦਾ ਮੰਨਣਾ ਹੈ ਕਿ ਗੂਗਲ 'ਤੇ ਦੇਸ਼ਧ੍ਰੋਹੀ ਦੇ ਦੋਸ਼ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਦਾ ਦੋਸ਼ ਹੈ ਕਿ ਗੂਗਲ ਕੰਪਨੀ ਚੀਨ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ।' ਉਨ੍ਹਾਂ ਨੇ ਅੱਗੇ ਕਿਹਾ ਕਿ ਪੀਟਰ ਇਕ ਮਹਾਨ ਅਤੇ ਹੁਨਰਮੰਦ ਵਿਅਕਤੀ ਹਨ, ਜਿਹੜੇ ਕਿ ਇਸ ਵਿਸ਼ੇ ਨੂੰ ਕਿਸੇ ਤੋਂ ਵੀ ਬਿਹਤਰ ਜਾਣਦੇ ਹਨ'। ਰਾਸ਼ਟਰਪਤੀ ਨੇ ਅੱਗੇ ਲਿਖਿਆ, 'ਟਰੰਪ ਪ੍ਰਸ਼ਾਸਨ ਇਸ ਮਾਮਲੇ 'ਤੇ ਗੌਰ ਕਰੇਗਾ।'


ਓਥੇ ਹੀ ਗੂਗਲ ਨੇ ਵੀ ਦੋਸ਼ਾਂ ਨੂੰ ਗਲਤ ਦੱਸਿਆ ਹੈ, 2010 'ਚ ਗੂਗਲ ਨੇ ਆਪਣੇ ਸਰਚ ਇੰਜਣ ਨੂੰ ਚੀਨ ਤੋਂ ਬਾਹਰ ਕਰ ਦਿੱਤਾ ਸੀ। ਦਰਅਸਲ ਚੀਨ ਸਰਕਾਰ ਉਸਦੇ ਸਰਚ ਰਿਜ਼ਲਟ ਨੂੰ ਸੈਂਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੇ ਵਿਰੋਧ ਵਿਚ ਗੂਗਲ ਨੂੰ ਇਹ ਕਦਮ ਚੁੱਕਣਾ ਪਿਆ। ਚੀਨ ਵਿਚ ਪਹਿਲਾਂ ਤੋਂ ਹੀ ਗੂਗਲ, ਫੇਸਬੁੱਕ ਅਤੇ ਯੂਟਿਊਬ ਵਰਗੀਆਂ ਸਾਈਟਸ 'ਤੇ ਬੈਨ ਲੱਗਾ ਹੋਇਆ ਹੈ। ਇਥੋਂ ਤੱਕ ਦੀ ਚੀਨ ਦੇ ਲੋਕ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਵੀ ਇਸਤੇਮਾਲ ਨਹੀਂ ਕਰ ਸਕਦੇ। 


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.