Breaking News :

ਸਪੋਰਟਸ ਸਪੈਸ਼ਲ-ਜਾਣੋ ਸੁੱਖਾ ਭੰਡਾਲ ਕਿਵੇ ਬਣਿਆ ਕਬੱਡੀ ਦਾ ਸਭ ਤੋਂ ਖਤਰਨਾਕ ਜਾਫੀ

ਯੂਐਨਪੀ ਮੀਡੀਆ ਦੇ ਖੇਡ ਪੱਤਰਕਾਰ ਇੰਦਰਜੀਤ ਸਿੰਘ ਚਾਹਲ ਨਾਲ ਸੁੱਖਾ ਭੰਡਾਲ ਦੀ ਵਿਸ਼ੇਸ਼ ਇੰਟਰਵਿਊ-

ਪੰਜਾਬ ਵਿਚ ਮੌਜੂਦਾ ਸਮੇਂ ਕਬੱਡੀ ਦਾ ਘਰੇਲੂ ਸੀਜ਼ਨ ਭਰ ਜੋਬਨ ‘ਤੇ ਹੈ। ਹਰ ਪਾਸੇ ਕਬੱਡੀ ਕੱਪਾਂ ਦਾ ਬੋਲਬਾਲਾ ਹੈ। ਦੀ ਐਨਆਰਆਈ ਟੀਮ ਵਲੋ ਮੌਜੂਦਾ ਦੌਰ ਦੇ ਸਭ ਤੋਂ ਖਤਰਨਾਖ ਕਬੱਡੀ ਪਲੇਅਰ ਜਾਫੀ ਸੁੱਖਾ ਭੰਡਾਲ ਨਾਲ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਪੇਸ਼ ਹਨ ਇੰਟਰਵਿਊ ਦੇ ਕੁਝ ਅੰਸ਼ ਤੇ ਸੁੱਖੇ ਭੰਡਾਲ ਦੇ ਖੇਡ ਜੀਵਨ ਤੇ ਨਿੱਜੀ ਜਿੰਦਗੀ ਬਾਰੇ ਖਾਸ ਗੱਲਾਂ।


-ਸੁਆਲ-
ਜਦੋ ਪਹਿਲੇ ਵਿਸ਼ਵ ਦਾ ਪਹਿਲਾ ਜੱਫਾ ਲਗਾਇਆ ਉਹ ਮੁਵਮੈਟ ਕਿਸ ਤਰ੍ਹਾਂ ਦੀ ਸੀ
-ਜੁਆਬ-
ਉਹ ਜੱਫਾ ਮੇਰੇ ਲਈ ਖਾਸ ਹੈ। ਕਿਉਕਿ ਪਹਿਲੀ ਵਾਰ ਦੁਨੀਆ ਵਿਚ ਕਬੱਡੀ ਕਿਸੇ ਏਨੇ ਵੱਡੇ ਮੰਚ ਤੇ ਹੋ ਰਹੀ ਸੀ। ਸਾਡਾ ਯੂਐਸਏ ਨਾਲ ਮੈਚ ਸੀ ਤੇ ਮੈਂ ਪਹਿਲਾ ਜੱਫਾ ਲਗਾਇਆ ਉਹ ਮੌਕੇ ਬੇਹੱਦ ਖਾਸ ਸੀ।
-ਸੁਆਲ-
ਕਿਵੇ ਕਬੱਡੀ ਖੇਡਣ ਲੱਗ ਪਿਆ ਸੁੱਖਾ
-ਜੁਆਬ-
ਸ਼ੁਰੂ ਪਹਿਲਾ ਸੌਂਕੀਆ ਤੌਰ ਤੇ ਹੀ ਕਬੱਡੀ ਖੇਡਣ ਦੀ ਸ਼ੁਰੂਆਤ ਕੀਤੀ ਸੀ ਹੌਲੀ ਹੌਲੀ ਅੱਗੇ ਵੱਧਦੇ ਅੱਗੇ ਪਤਾ ਹੀ ਲੱਗਾ ਕਦੋ ਪ੍ਰੋਫੇਸ਼ਨ ਪਲੇਅਰ ਬਣ ਗਿਆ
-ਸੁਆਲ-
ਅਕਸਰ ਖਿਡਾਰਿਆਂ ਤੇ ਦੋਸ਼ ਲਗਦੇ ਹਨ ਕਿ ਉਹ ਨਸ਼ਾ ਕਰਕੇ ਖੇਡਦੇ ਹਨ ਕੀ ਕਹਿਣਾ ਚਾਹੋਗੇ
-ਜੁਆਬ-
ਐਵੇ ਖਿਡਾਰੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੇ ਕੋਈ ਖਿਡਾਰੀ ਸੱਟ ਕਾਰਨ ਕੋਈ ਪੈਨ ਕਿੱਲਰ ਵੀ ਲੈ ਲੈਂਦਾ ਹੈ ਤਾਂ ਉਸਨੂੰ ਨਸ਼ੇ ਦਾ ਨਾਮ ਦੇ ਦਿੱਤਾ ਜਾਂਦਾ ਹੈ। ਕੁਝ ਖਿਡਾਰੀ ਨਸ਼ਾ ਕਰਦੇ ਹੋਣਗੇ, ਪਰ ਇਸ ਵਾਸਤੇ ਪੂਰੀ ਕਬੱਡੀ ਨੂੰ ਬਦਨਾਮ ਨਹੀ ਕੀਤਾ ਜਾ ਸਕਦਾ।
-ਸੁਆਲ-
ਜਦੋ ਪਾਕਿਸਤਾਨ ਵਿਚ ਕਬੱਡੀ ਖੇਡਣ ਗਏ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ
-ਜੁਆਬ-
ਉਥੋ ਵੀ ਪੰਜਾਬ ਜਿੰਨਾ ਹੀ ਪਿਆਰ ਮਿਲਦਾ ਹੈ ਉਹ ਵੀ ਆਪਣੇ ਹੀ ਹਨ। ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਖਿਡਾਰੀ ਦੀ ਕਦਰ ਕਰਦੇ ਹਨ। ਅੇਵੇ ਬਾਰਡਰ ਬਣ ਗਏ ਅਸੀ ਤਾਂ ਇਕ ਹਾਂ ਉਹ ਵੀ ਆਪਣੇ ਹੀ ਹਨ।
-ਸੁਆਲ –
ਕਬੱਡੀ ਜੀਵਨ ਦੀ ਕੋਈ ਅਜਿਹੀ ਯਾਦ ਜੋ ਕਦੇ ਨਹੀ ਭੁੱਲ ਸਕਦੀ
-ਜੁਆਬ-
ਜਦੋ ਸ਼ੁਰੂ ਵਿਚ ਕਬੱਡੀ ਸ਼ੁਰੂ ਕੀਤੀ ਤਾਂ ਮਾਤਾ ਪਿਤਾ ਛੱਡ ਕੇ ਚਲੇ ਗਏ। ਉਦੋ ਮਨ ਟੁੱਟ ਗਿਆ। ਪਰ ਪਰਿਵਾਰ ਨੇ ਹੌਸਲਾ ਟੁੱਟਣ ਨਹੀ ਦਿੱਤਾ ਤੇ ਕਬੱਡੀ ਖੇਡਣ ਲਈ ਹੌਂਲਦਾ ਦਿੱਤਾ ਉਹ ਸਮਾਂ ਕਦੇ ਨਹੀ ਭੁਲਾ ਸਕਦਾ। ਮਾਂ-ਪਿਤਾ ਤਾਂ ਮਾਤਾ ਪਿਤਾ ਹੀ ਹੁੰਦੇ ਹਨ।
-ਸੁੱਖਾ ਭੰਡਾਲ ਦਾ ਖੇਡ ਤੇ ਨਿੱਜੀ ਜੀਵਨ-
ਖੇਡ ਕੋਈ ਵੀ ਹੋਵੇ, ਕੁਝ ਖਿਡਾਰੀ ਇਹੋ ਜਿਹੇ ਹੁੰਦੇ ਹਨ, ਜੋ ਆਪਣੀ ਹਮਲਾਵਰ ਖੇਡ ਨਾਲ ਦੂਜਿਆਂ ਨਾਲੋਂ ਵੱਖਰਾ ਸਥਾਨ ਬਣਾ ਲੈਂਦੇ ਹਨ। ਜਿਵੇਂ ਕ੍ਰਿਕਟ ਵਿਚ ਵਰਿੰਦਰ ਸਹਿਵਾਗ ਗੇਂਦਬਾਜ਼ਾਂ ਲਈ ਇਕ ਬੁਰਾ ਸੁਪਨਾ ਬਣ ਜਾਂਦਾ ਹੈ, ਹਾਕੀ ਵਿਚ ਧਨਰਾਜ ਪਿੱਲੇ ਦੀ ਡੌਜ਼ ਦੇਣ ਤੇ ਸਪੀਡ ਦਾ ਕੋਈ ਸਾਨੀ ਨਹੀਂ। ਕਬੱਡੀ ਵਿਚ ਸੁੱਖੇ ਭੰਡਾਲ ਦੀ ਜੋ ਰਫਤਾਰ ਹੈ, ਧਾਵੀ ‘ਤੇ ਬਿਜਲੀ ਦੀ ਤਰ੍ਹਾਂ ਟੁੱਟ ਪੈਣ ਦੀ ਹਮਲਾਵਰ ਖੇਡ ਹੈ, ਉਹ ਸੁੱਖੇ ਭੰਡਾਲ ਨੂੰ ਬਹੁਤ ਖਤਰਨਾਕ ਜਾਫੀ ਬਣਾ ਦਿੰਦੀ ਹੈ। ਹਰ ਧਾਵੀ ਸੁੱਖੇ ਨੂੰ ਸਾਹਮਣੇ ਖੜ੍ਹਾ ਦੇਖ ਇਕ ਵਾਰ ਤਾਂ ਸੋਚਾਂ ‘ਚ ਡੁੱਬ ਜਾਂਦਾ ਹੈ ਕਿ ਮੈਂ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ। ਉਸ ਦੀ ਤਾਕਤਵਰ ਤੇ ਹਮਲਾਵਰ ਖੇਡ ਕਾਰਨ ਕਬੱਡੀ ਪ੍ਰੇਮੀ ਉਸ ਨੂੰ ਜੱਫਿਆਂ ਵਾਲੀ ਮਸ਼ੀਨ ਕਹਿਣ ਲੱਗ ਪਏ ਹਨ। ਸੁੱਖੇ ਦਾ ਪੂਰਾ ਨਾਂਅ ਸੁਖਜੀਤ ਸਿੰਘ ਹੈ। ਉਸ ਦੇ ਮਾਤਾ-ਪਿਤਾ ਸਵ: ਸ: ਮੋਹਨ ਸਿੰਘ ਤੇ ਸਵ: ਮਾਤਾ ਸੁਰਿੰਦਰ ਕੌਰ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਕਬੱਡੀ ਖੇਡ ਵਿਚ ਚੰਗਾ ਮੁਕਾਮ ਹਾਸਲ ਕਰਨ। ਸੁੱਖਾ ਆਪਣੇ ਵੱਡੇ ਭਰਾ ਹਰਦਿਆਲ ਸਿੰਘ ਡਾਲਾ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ 2004 ਵਿਚ ਕਬੱਡੀ ਮੈਦਾਨਾਂ ਵਿਚ ਆਣ ਨਿੱਤਰਿਆ।
ਸੁੱਖੇ ਦਾ ਜਨਮ 1985 ਨੂੰ ਪਿੰਡ ਭੰਡਾਲ ਦੋਨਾ, ਜ਼ਿਲ੍ਹਾ ਕਪੂਰਥਲਾ ਵਿਚ ਹੋਇਆ।
ਉਸ ਨੇ ਕਬੱਡੀ ਕੋਚ ਦੇਬਾ ਭੰਡਾਲ ਤੋਂ ਕਬੱਡੀ ਦੇ ਦਾਅ-ਪੇਚ ਸਿੱਖ ਕੇ ਪਹਿਲਾ ਵੱਡਾ ਮੈਚ 20 ਸਾਲ ਦੀ ਉਮਰ ਵਿਚ ਡੱਫਰ (ਹੁਸ਼ਿਆਰਪੁਰ) ਦੀ ਧਰਤੀ ‘ਤੇ ਖੇਡਿਆ। 5 ਫੁੱਟ 11 ਇੰਚ ਲੰਮਾ ਤੇ ਇਕ ਕੁਇੰਟਲ ਵਜ਼ਨ ਦਾ ਸੋਹਣਾ-ਸੁਨੱਖਾ, ਗੋਰਾ ਨਿਸ਼ੋਅ ਗੱਭਰੂ ਸੁੱਖਾ ਭੰਡਾਲ ਜਦੋਂ ਧਰਤੀ ਮਾਂ ਨੂੰ ਮੱਥਾ ਟੇਕ ਕੇ ਗਰਾਊਂਡ ਵਿਚ ਪ੍ਰਵੇਸ਼ ਕਰਦਾ ਹੈ ਤਾਂ ਇਕ ਵਾਰ ਤਾਂ ਸਾਰੇ ਦਰਸ਼ਕਾਂ ਦੀਆਂ ਨਜ਼ਰਾਂ ਉਸ ਦੇ ਗੁੰਦਵੇਂ ਸਰੀਰ ਨੂੰ ਵੇਖ-ਵੇਖ ਅਸ਼-ਅਸ਼ ਕਰ ਉਠਦੀਆਂ ਹਨ। ਸੁੱਖੇ ਭੰਡਾਲ ਨੇ ਪਹਿਲੇ ਵਿਸ਼ਵ ਕਬੱਡੀ ਕੱਪ ਵਿਚ 44 ਟੱਚ ਲਾ ਕੇ 24 ਜੱਫੇ ਲਾਏ। ਉਹ ਇਕ ਜੱਫੇ ਦੇ ਫਰਕ ਨਾਲ ਪ੍ਰੀਤ ਟਰੈਕਟਰ ਦੀ ਸਵਾਰੀ ਤੋਂ ਪਿਛਾਂਹ ਰਹਿ ਗਿਆ। ਪਹਿਲੇ ਏਸ਼ੀਆ ਕੱਪ ਈਰਾਨ ਵਿਚ ਉਹ ਏਕਮ ਹਠੂਰ ਨਾਲ ਸੱਤ ਜੱਫੇ ਲਾ ਕੇ ਸਾਂਝਾ ਵਧੀਆ ਜਾਫੀ ਬਣਿਆ। ਇਹ ਦੋਵੇਂ ਵੱਕਾਰੀ ਕੱਪ ਭਾਰਤ ਦੀ ਟੀਮ ਨੇ ਜਿੱਤੇ। ਸੁੱਖਾ ਕੈਨੇਡਾ ਵਿਸ਼ਵ ਕੱਪ 2010-11 ਦਾ ਵੀ ਵਧੀਆ ਜਾਫੀ ਬਣਿਆ। ਉਸ ਨੇ ਜਿਥੇ ਪੰਜਾਬ ਦੀ ਧਰਤੀ ‘ਤੇ ਹੋਏ ਮੁੱਖ ਕੱਪਾਂ ਵਿਚ ਆਪਣੀ ਸਾਫ਼-ਸੁਥਰੀ ਤੇ ਹਮਲਾਵਰ ਖੇਡ ਨਾਲ ਕਬੱਡੀ ਪ੍ਰੇਮੀਆਂ ਦੇ ਦਿਲ ਜਿੱਤੇ। ਸੁੱਖਾ ਭੰਡਾਲ ਪੂਰੀ ਦੁਨੀਆ ਵਿਚ ਕਬੱਡੀ ਖੇਡ ਚੁੱਕਾ ਹੈ। ਜੇਕਰ ਵਧੀਆ ਜਾਫੀ ਦੀ ਹੋਰ ਗੱਲ ਕਰੀਏ ਤਾਂ ਦੋ ਵਾਰ ਕੈਨੇਡਾ ਕੱਪ ਦਾ ਕੈਨੇਡਾ ‘ਚੋਂ, ਇਕ ਵਾਰ ਦੁਬਈ ‘ਚੋਂ, ਚਾਰ ਵਾਰ ਕੈਨੇਡਾ ਸੀਜ਼ਨ ਟੋਰਾਂਟੋ ‘ਚੋਂ, ਦੋ ਵਾਰ ਵੈਨਕੂਵਰ ‘ਚੋਂ ਵਧੀਆ ਜਾਫੀ ਬਣਿਆ। ਮਾਣ-ਸਨਮਾਨ ਵਜੋਂ ਉਸ ਨੂੰ 2012 ‘ਚ ਰਾਮਪੁਰਾ ਫੂਲ ਤੋਂ ਵਧੀਆ ਜਾਫੀ ਵਜੋਂ ਨੈਨੋ ਕਾਰ, ਜਗਰਾਉਂ ਤੋਂ ਮੋਟਰਸਾਈਕਲ, ਪਿੰਡ ਗਾਖਲ ਤੋਂ ਬੁਲਟ ਮੋਟਰਸਾਈਕਲ, ਅੰਮ੍ਰਿਤਸਰ ਤੋਂ ਬੁਲਟ ਮੋਟਰਸਾਈਕਲ, ਬੱਲਪੁਰੀਆ ਤੋਂ ਮੋਟਰਸਾਈਕਲ ਤੇ ਇਸੇ ਸਾਲ ਜਨਵਰੀ 13 ‘ਚ ਮਹਾਂਪੁਰਸ਼ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਚਿੱਟਾ ਘੋੜਾ ਦੇ ਕੇ ਸਨਮਾਨਿਤ ਕੀਤਾ।ਇਸ ਤੋਂ ਹੋਰ ਅਨੇਕਾਂ ਇਨਾਮ ਸੁੱਖਾ ਭੰਡਾਲ ਨੇ ਆਪਣੇ ਨਾਮ ਕੀਤੇ ਹਨ ਜਿਨ੍ਹਾਂ ਦੀ ਗਿਣਤੀ ਨਹੀ ਕੀਤੀ ਜਾ ਸਕਦੀ।
ਕਬੱਡੀ ਦੇ ਵਿੱਚ ਸੱਭ ਤੋ ਤੇਜ਼ ਝਪਟ ਵਾਲਾ ਜਾਫੀ ਮੰਨੇ ਜਾਂਦੇ ਸੁੱਖੇ ਨੇ ਮੀਰੀ ਪੀਰੀ ਕਪੂਰਥਲੇ ਕਲੱਬ ਵਿੱਚ ਖੇਡਣਾ ਸ਼ੁਰੂ ਕੀਤਾ ਤੇ ਅਨੇਕਾਂ ਰਿਕਾਰਡ ਅਪਣੇ ਨਾਮ ਕਰਾਏ ਧਾਵੀਆ ਦੇ ਅਪਣਾ ਸੁੱਖੇ ਨੇ ਪੂਰਾ ਕਹਿਰ ਢਾਇਆ ਸੁੱਖਾ ਤਿੰਨ ਸਾਲ ਲਗਾਤਾਰ ਇਸ ਕਲੱਬ ਲਈ ਖੇਡਿਆ ਤੇ ਫਿਰ
ਸੁੱਖਾ ਭੰਡਾਲ ਨੇ ਬਾਬਾ ਜੋਹਨ ਸਿੰਘ ਗਿੱਲ (ਅਮਰੀਕਾ) ਤੇ ਕਬੱਡੀ ਜਗਤ ਦੇ ਪ੍ਰਸਿੱਧ ਖਿਡਾਰੀ ਮੱਖਣ ਧਾਲੀਵਾਲ ਅਤੇ ਤੀਰਥ ਗਾਖਲ ਵੱਲੋਂ ਤਿਆਰ ਕੀਤੀ ਗਈ ਟੀਮ ਮੀਰੀ ਪੀਰੀ ਸਪੋਰਟਸ ਕਲੱਬ ਅਮਰੀਕਾ ਵੱਲੋਂ ਖੇਡਣਾ ਸ਼ੁਰੂ ਕਰ ਦਿੱਤਾ ਸੁੱਖੇ ਨੇ ਵੱਡੇ ਵੱਡੇ ਰੇਡਰਾ ਨੂੰ ਡੱਕ ਕੇ ਅਪਣਾ ਨਾਮ ਚੋਟੀ ਦੇ ਆ ਜਾਫੀਆਂ ਵਿੱਚ ਦਰਜ ਕਰਵਾ ਦਿੱਤਾ। ਸੁੱਖਾ ਦੋ ਵਿਸ਼ਵ ਕਬੱਡੀ ਕੱਪਾਂ ਵਿਚ ਭਾਰਤ ਦੀ ਟੀਮ ਵਲੋ ਖੇਡ ਚੁੱਕਾ ਹੈ। ਪਹਿਲੇ ਵਿਸ਼ਵ ਕੱਪ ਵਿਚ ਉਸਦੇ ਵਿਸ਼ਵ ਕੱਪ ਦਾ ਪਹਿਲਾ ਜੱਫਾ ਲਗਾਇਆ। ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ ਦੁਸਰੇ ਨੰਬਰ ਤੇ ਆਉਣ ਵਾਲਾ ਪਲੇਅਰ ਬਣਿਆ।
ਜੱਫੇਆ ਦੇ ਵਿੱਚ (24)ਜੱਫੇ ਲਾਕੇ ਸੁੱਖੇ ਨੇ ਮੰਗੀ ਤੋ ਦੂਜਾ ਸਥਾਨ ਪ੍ਰਾਪਤ ਕੀਤਾ। ਸੁੱਖੇ ਨੇ (2002) ਵਿੱਚ ਖੇਡਣਾ ਸੁਰੂ ਕਰ ਦਿੱਤਾ ਤੇ (2004) ਵਿੱਚ ਕੱਪ ਖੇਡਣੇ ਸੁਰੂ ਕਰ ਦਿਤੇ ਤੇ ਸੁੱਖਾ (2006) ਵਿੱਚ ਨਿਊਜ਼ੀਲੈਂਡ ਗਿਆ ਤੇ ਅਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਇਸ ਹੁਣ ਤੱਕ ਸੁੱਖਾ ( ਨਿਊਜ਼ੀਲੈਂਡ ਅਮਰੀਕਾ ਕਨੇਡਾ ਦੁੱਬਈ ਤੇ ਹੋਰਨਾਂ ਦੇਸ਼ਾਂ ਵਿੱਚ ਲਗਾਤਾਰ ਖੇਡਣ ਜਾਦਾ ਹੈ. ਤੇ ਸੁੱਖਾ( 8 )ਜਨਵਰੀ (2009) ਬਾਘਾਪੁਰਾਣਾ ਪਹਿਲੇ ਗੋਲਡ ਕਬੱਡੀ ਕੱਪ ਤੇ ਜੱਫੇ ਲਾਕੇ ਬੇਸਟ ਜਾਫੀ ਬਣਿਆ ਜਿਥੇ ਉਸਨੂੰ ਮੋਟਰਸਾਈਕਲ ਦੇ ਕੇ ਸਨਮਾਨਤ ਕੀਤਾ ਗਿਆ (18)ਮਾਰਚ (2009) ਵਿੱਚ ਮਾਹਾਰਾਜਾ ਰਣਜੀਤ ਸਿੰਘ ਕਬੱਡੀ ਕੱਪ ਨਾਭਾ ਵਿਖੇ ਕਰਵਾਇਆ ਗਿਆ ਤੇ ਜਿਸ ਵਿੱਚ ਪੰਜਾਬ ਦੀ ਚੋਟੀ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਉਸ ਵਿੱਚ ਵੀ ਸੁੱਖਾ ਵਧੀਆ ਜੱਫੇ ਲਾਕੇ ਬੇਸਟ ਜਾਫੀ ਵਜੋਂ ਚੁਣਿਆ ਗਿਆ ਤੇ ਕਈ ਹੋਰ ਵੀ ਵੱਡੇ ਕੱਪਾ ਉਪਰ ਸੁੱਖਾ ਬੇਸਟ ਜਾਫੀ ਮੰਨਿਆ ਗਿਆ ਤੇ ਸੁੱਖੇ ਨੂੰ ਡੱਫਰ ਦੇ ਕੱਪ ਤੇ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ ਤੇ ਦਾਖਾ ਦੇ ਵੱਡੇ ਕਬੱਡੀ ਕੱਪ ਉਪਰ ਬੁਲਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਮਹਿੰਗੇ ਜਾਫੀ ਵਜੋਂ ਸੁੱਖੇ ਨੇ ਨਡਾਲੇ ਦੇ ਕਬੱਡੀ ਕੱਪ ਤੇ 3 ਲੱਖ ਦਾ ਜੱਫਾ ਲਾਕੇ ਸਾਰੇ ਰਿਕਾਰਡ ਤੋੜ ਦਿੱਤੇ ਕਬੱਡੀ ਵਿੱਚ ਇਤਿਹਾਸ ਰਚ ਦਿੱਤਾ ਤੇ ਸੁੱਖੇ ਨੇ ਇਸ ਤੋਂ ਪਹਿਲਾਂ ਨੰਨੀ ਗੋਪਾਲਪੁਰ ਨੂੰ ਢਾਈ ਲੱਖ ਦਾ ਜੱਫਾ ਲਾਕੇ ਦੁਨੀਆ ਨੂੰ ਨੱਚਣ ਤੇ ਮਜਬੂਰ ਕਰ ਦਿੱਤਾ ਸੀ ਤੇ ਸੰਦੀਪ ਲੁੱਧੜ ਨੂੰ 2500 ਡਾਲਰ ਦਾ ਜੱਫਾ ਲਾ ਕੇ ਅਪਣਾ ਨਾਮ ਸਭ ਤੋ ਮਹਿੰਗੇ ਭਾਅ ਦੇ ਜਾਫੀ ਵਿੱਚ ਕਰ ਲਿਆ। ਸੁੱਖੇ ਨੇ (2015) ਵਿੱਚ ਨਿਊਜ਼ੀਲੈਂਡ ਜੱਫੇ ਲਾਕੇ ਦੂਜੇ ਨੰਬਰ ਤੇ ਅਪਣਾ ਨਾਮ ਦਰਜ ਕਰਾਇਆ ਜੱਫੇ (58) ਕੋਸ਼ਿਸ (106)ਟੀਮ (ਦਸਮੇਸ਼ ਕਲੱਬ ਟੀ – ਪੁੱਕੀ)ਅਤੇ (2010)ਤੇ(2011)ਵਿੱਚ ਟੋਰਾਂਟੋ ਦੇ ਵਰਲਡ ਕੱਪ ਦਾ ਵੀ ਬੇਸਟ ਜਾਫੀ ਹੋਣ ਦਾ ਵੀ ਮਾਣ ਹਾਸਿਲ ਹੋਇਆ ਹੈ ।

ਸੁੱਖੇ ਦੀ ਖੇਡ ਬਾਰੇ ਕਿਸੇ ਨੇ ਲਿਖਿਆ ਹੈ*****

ਜੱਫਾ ਲਾਉਦਾ ਸਿਰਾ ਸੁੱਖਾ ਕਹਿੰਦੇ ਨੇ ਭੰਡਾਲ ਦਾ,

ਹਰ ਜੱਫਾ ਸਿਰਾ ਹੁੰਦਾ ਬਾਈ ਇਸ ਮਾਂ ਦੇ ਲਾਲ ਦਾ,

ਹਰੀਕੇ ਬਰਾੜਾ ਇਹ ਵੀ ਜਾਫੀ ਕਹਿੰਦੇ ਟੋਪ ਦਾ,

ਜੜ੍ਹ ਕੈਚੀ ਇਹ ਵੀ ਕਹਿੰਦੇ ਰੇਡਰ ਨੂੰ ਸੰਭਾਲ ਦਾ ।

-ਸੁੱਖੇ ਭੰਡਾਲ ਦਾ ਨਿੱਜੀ ਤੇ ਖੇਡ ਜੀਵਨ-

ਪਲੇਅਰ ਦਾ ਨਾਮ ਸੁਖਜੀਤ ਸਿੰਘ (ਸੁੱਖਾ ਭੰਡਾਲ)
ਪਿੰਡ (ਭੰਡਾਲ ਦੋਨਾਂ)
ਜਿਲ੍ਹਾ (ਕਪੂਰਥਲਾ)
ਪਿਤਾ ਦਾ ਨਾਮ (ਮੋਹਨ ਸਿੰਘ) (ਭੰਡਾਲ ਦੋਨਾਂ)
ਮਾਤਾ ਦਾ ਨਾਮ (ਸੁਰਿੰਦਰ ਕੌਰ)
ਦੋ ਭੈਣਾਂ ਤੇ ਦੋ ਭਰਾ, ਦੋ ਬੱਚੇ ਇਕ ਪੁੱਤਰ ਤੇ ਇਕ ਪੁੱਤਰੀ
ਜਨਮ-16 ਨਵੰਬਰ 1985
ਸੁੱਖੇ ਭੰਡਾਲ ਦਾ ਉਸਤਾਦ (ਦੇਬਾ ਭੰਡਾਲ)
ਕਬੱਡੀ ਵਿੱਚ ਲੈਕੇ ਆਉਣ ਦਾ ਸੁੱਖੇ ਭੰਡਾਲ ਦਾ ਮਾਮਾ (ਮੰਗਾ ਮਿੱਠਾਪੁਰ)ਤੇ ਸੁੱਖੇ ਦਾ ਭਰਾ ਹਰਦਿਆਲ ਸਿੰਘ ਜਿੰਨਾਂ ਨੇ ਸੁੱਖੇ ਨਾਲ ਹੋਕੇ ਅੱਜ ਦੇ ਟਾਈਮ ਦਾ ਸੱਭ ਤੋ ਮਹਿੰਗਾ ਜਾਫੀ ਬਣਾ ਦਿੱਤਾ ਹੈ
-ਸੁੱਖੇ ਦਾ ਪਸੰਦੀ ਦਾ ਰੇਡਰ (ਦੁੱਲਾ ਸੁਰਖਪੁਰੀਆ ਤੇ ਸੰਦੀਪ ਲੱਲੀਆਂ )
-ਪਸੰਦੀ ਦਾ ਜਾਫੀ (ਬੀਰਾ ਸਿੱਧਵਾਂ ਤੇ ਜੀਤੀ ਕੂਨਰ )
ਮੁਢਲੀ ਪੜ੍ਹਾਈ ਪਿੰਡ ਤੋ ਹੀ ਕੀਤੀ ਤੇ ਫਿਰ
ਐਸ ਡੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਤੋ ਬਾਰਵੀਂ ਕੀਤੀ ਸੁੱਖੇ ਨੇ ਸਕੂਲ ਲੈਵਲ ਤੇ ਕਈ ਮੈਚ ਖੇਡਿਆ ਤੇ ਕਈ ਮੈਚ ਜਿਤੇ

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.