Breaking News :

ਕਾਮਯਾਬੀ - ਬ੍ਰਿਟਿਸ਼ ਸਰਕਾਰ ਨੇ ਵਿਜੇ ਮਾਲਿਆ ਦੀ ਭਾਰਤ ਸਪੁਰਦਗੀ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ / ਲੰਦਨ , 05 ਫਰਵਰੀ ( NRI MEDIA )


ਭਾਰਤ ਨੂੰ ਭਗੌੜੇ ਸ਼ਰਾਬ ਵਪਾਰੀ ਵਿਜੈ ਮਾਲਿਆ ਤੇ ਸ਼ਿਕੰਜਾ ਕੱਸਣ ਵਿਚ ਵੱਡੀ ਕਾਮਯਾਬੀ ਮਿਲੀ ਹੈ ,ਯੂਕੇ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਵਿਜੈ ਮਾਲਿਆ ਦੀ ਭਾਰਤ ਨੂੰ ਸਪੁਰਦਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਾਵੇਦ ਨੇ ਸੋਮਵਾਰ ਨੂੰ ਮਾਲਿਆ ਦੇ ਸਪੁਰਦਗੀ ਹੁਕਮ ਨੂੰ ਜਾਇਜ਼ ਠਹਿਰਾਇਆ ਹੈ , ਲੰਡਨ ਵਿਚ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ 10 ਦਸੰਬਰ ਨੂੰ ਮਾਲਿਆ ਦਾ ਸਪੁਰਦਗੀ ਪ੍ਰਵਾਨਗੀ ਦੇ ਦਿੱਤੀ ਸੀ, ਇਸ ਤੋਂ ਬਾਅਦ ਮਾਲਿਆ ਕੋਲ ਅਪੀਲ ਲਈ 14 ਦਿਨ ਬਾਕੀ ਹਨ |