ਬ੍ਰੈਕਜਿਟ ਮੁੱਦਾ - ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨੂੰ ਲੱਗ ਸਕਦਾ ਹੈ ਫਿਰ ਝਟਕਾ

ਲੰਦਨ , 12 ਮਾਰਚ ( NRI MEDIA )

ਪਿਛਲੇ ਲੰਬੇ ਸਮੇਂ ਤੋਂ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਪਰ ਲਗਾਤਾਰ ਲੰਬੀ ਗੱਲਬਾਤ ਤੋਂ ਬਾਅਦ ਵੀ ਇਸ ਵਿੱਚ ਕੋਈ ਹੱਲ ਨਹੀਂ ਨਿਕਲ ਰਿਹਾ , ਬ੍ਰੈਕਜ਼ਿਟ ਤੇ ਰਿਆਇਤ ਪਾਉਣ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਨਤੀਜਾ ਰਹੀ , ਹੁਣ ਮੰਗਲਵਾਰ ਨੂੰ ਬ੍ਰੈਗਜ਼ਿਟ ਸਮਝੌਤੇ ਦੇ ਨਵੇਂ ਪ੍ਰਸਤਾਵ ਨੂੰ ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਉੱਤੇ ਵੋਟਿੰਗ ਹੋਵੇਗੀ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਹਾਰ ਲਗਭਗ ਤੈਅ ਹੈ , 29 ਮਾਰਚ ਨੂੰ ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਅਧਿਕਾਰਕ ਰੂਪ ਨਾਲ ਅਲੱਗ ਹੋ ਜਾਵੇਗਾ |


ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਦੇ ਸੰਬੰਧਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲ ਆ ਗਈਆਂ ਹਨ ਅਤੇ ਇਸ ਮਾਮਲੇ ਨੂੰ ਹੱਲ ਕਰਨ ਦੀ ਹਰ ਕੋਸ਼ਿਸ਼ ਨਾਕਾਮ ਰਹੀ ਹੈ ਪਰ ਸਭ ਤੋਂ ਜ਼ਿਆਦਾ ਚਿੰਤਾ ਆਇਰਲੈਂਡ ਅਤੇ ਨਾਰਥ ਆਇਰਲੈਂਡ ਦੀ ਸਰਹੰਦ ਨੂੰ ਲੈ ਕੇ ਹੈ , ਸਮਝੌਤੇ ਵਿੱਚ ਇਕ ਨਵਾਂ ਪ੍ਰਸਤਾਵ ਜੋੜਿਆ ਗਿਆ ਹੈ ਜਿਸ ਤਹਿਤ ਦੋ ਸਾਲ ਤੱਕ ਆਇਰਲੈਂਡ ਦੀ ਸੀਮਾ ਨੂੰ ਖੁੱਲਾ ਰੱਖਣ ਦਾ ਮਸੌਦਾ ਹੈ, ਉਸ ਤੋਂ ਬਾਅਦ ਉਸ ਨੂੰ ਅਸਲੀ ਸਰਹੱਦ ਵੀ ਬਣਾਇਆ ਜਾ ਸਕਦਾ ਹੈ |

ਬ੍ਰਿਟੇਨ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਉੱਪਰੀ ਆਇਰਲੈਂਡ ਦੇ ਲੋਕ ਡਰੇ ਹੋਏ ਹਨ ਕਿ ਜੇ ਉਨ੍ਹਾਂ ਨੂੰ ਬਾਰਡਰ ਦੇ ਵਿੱਚ ਬਣਿਆ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਵਧ ਜਾਵੇਗੀ , ਬ੍ਰਿਟੇਨ ਅਤੇ ਯੂਰਪ ਦੇ ਵੱਡੇ ਬਾਜ਼ਾਰ ਨਾਲ ਕੱਟ ਹੋਣ ਤੋਂ ਬਾਅਦ ਇਸ ਖੇਤਰ ਵਿੱਚ ਮਹਿੰਗਾਈ ਵਧ ਸਕਦੀ ਹੈ ਅਤੇ ਹਾਲਾਤ ਚਿੰਤਾਜਨਕ ਹੋ ਸਕਦੇ ਹਨ |


ਇਸ ਮੁੱਦੇ 'ਤੇ ਜਨਵਰੀ ਵਿੱਚ ਹਾਊਸ ਆਫ ਕਾਮੰਸ ਨੇ ਬ੍ਰੈਕਜਿਟ ਸਮਝੌਤੇ ਦੀ ਪੇਸ਼ਕਸ਼ ਰੱਦ ਕੀਤੀ ਸੀ , ਫਿਰ ਤੋਂ ਇਸ ਮਾਮਲੇ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਈ ਹੈ , ਯੂਰਪੀਅਨ ਯੂਨੀਅਨ ਹੁਣ ਕਿਸੇ ਵੀ ਕਿਸਮ ਦੀਆਂ ਖਾਸ ਰਿਆਇਤਾਂ ਦੇਣ ਲਈ ਤਿਆਰ ਨਹੀਂ ਹੈ , ਯੂਰਪੀਅਨ ਯੂਨੀਅਨ ਦੇ ਨੇਤਾਵਾਂ ਨੇ ਸਾਫ ਕਿਹਾ ਕਿ ਬ੍ਰਿਟੇਨ ਹੁਣ ਇਸ ਸਮਝੌਤੇ ਦੇ ਨਾਲ ਵਾਹਰਾਂ ਹੋ ਸਕਦਾ ਹੈ ਜਾਂ ਉਹ ਆਪਣੀ ਸੰਸਦ ਤੇ ਨਿਰਭਰ ਕਰ ਸਕਦਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.