• Saturday, July 20

ਚੀਨ ਦੇ ਕੈਮੀਕਲ ਪਲਾਂਟ ਵਿੱਚ ਅੱਗ ਲੱਗਣ ਨਾਲ 47 ਮਰੇ , 640 ਜ਼ਖਮੀ

ਯਾਨਚੇਂਗ , 22 ਮਾਰਚ ( NRI MEDIA )

ਚੀਨ ਦੇ ਇੱਕ ਕੈਮੀਕਲ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਹਾਲਾਤ ਬਹੁਤ ਭਿਆਨਕ ਹੋ ਗਏ ਹਨ , ਇਸ ਵਿੱਚ ਹੁਣ ਤੱਕ 47 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 640 ਤੋਂ ਜਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ , ਪੂਰਬੀ ਚੀਨ ਦੇ ਯਾਨਚੇਂਗ ਵਿੱਚ ਵੀਰਵਾਰ ਨੂੰ ਇਕ ਕੈਮੀਕਲ ਪਲਾਂਟ ਵਿੱਚ ਜ਼ੋਰਦਾਰ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਚਾਰੇ ਪਾਸੇ ਅੱਗ ਫੈਲ ਗਈ ਸੀ , ਦਮਕਲ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਮੁਸ਼ਕਲ ਹਾਲਾਤਾਂ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਹੋ ਸਕਦਾ ਹੈ |


ਕੈਮੀਕਲ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਹੁਣ ਤੱਕ 3000 ਕਰਮਚਾਰੀਆਂ ਤੇ 1000 ਤੋਂ ਜ਼ਿਆਦਾ ਸਥਾਨਕ ਨਿਵਾਸੀਆਂ ਨੂੰ ਦੂਜੇ ਥਾਵਾਂ ਤੇ ਭੇਜਿਆ ਜਾ ਰਿਹਾ ਹੈ , ਚੀਨ ਦੇ ਰਾਸ਼ਟਰਪਤੀ ਨੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਕਿਹਾ ਹੈ |

ਪੂਰਬੀ ਚੀਨ ਦੇ ਉਦਯੋਗਿਕ ਪਾਰਕ ਵਿੱਚ ਧਮਾਕੇ ਵਿੱਚ ਮਰਨ ਵਾਲੇ ਲੋਕਾਂ ਦੀ ਸੰਖਿਆ ਸ਼ੁੱਕਰਵਾਰ ਸਵੇਰੇ ਵਾਦ ਕੀ 47 ਹੋ ਗਈ ਹੈ ਜ਼ਖਮੀਆਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ ਪਰ ਇਸ ਸਮੇਂ ਵੀ 100 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਧਮਾਕੇ ਵਿੱਚ ਜ਼ਖ਼ਮੀ ਹੋਏ ਕਈ ਲੋਕਾਂ ਨੇ ਸਵੇਰ ਤੱਕ ਦਮ ਤੋੜ ਦਿੱਤਾ ਹੈ , ਜਿਆਂਗਸੂ ਕਾਊਂਟੀ ਦੀ ਸਰਕਾਰ ਅਨੁਸਾਰ ਜਿਆਂਗਸੂ ਪ੍ਰਾਂਤ ਦੇ ਯਾਨਚੇਂਗ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਫਰਟੀਲਾਈਜ਼ਰ ਫੈਕਟਰੀ ਵਿੱਚ ਧਮਾਕਾ ਹੋਇਆ  |

ਰਾਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਅਠਾਸੀ ਲੋਕਾਂ ਨੂੰ ਬਚਾਇਆ ਗਿਆ ਹੈ ਚੀਨ ਦੇ ਰਾਸ਼ਟਰਪਤੀ ਨੇ ਘਟਨਾ ਤੇ ਦੁੱਖ ਜਤਾਉਂਦੇ ਕਿਹਾ ਏ ਕਿ ਮਰਨ ਵਾਲੇ ਅਤੇ ਜ਼ਖਮੀ ਹੋਏ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.