Breaking News :

ਇਜ਼ਰਾਈਲ ਨੇ ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਉੱਤੇ ਕੀਤੀ ਸਰਜੀਕਲ ਸਟ੍ਰਾਇਕ

ਗਾਜ਼ਾ , 26 ਮਾਰਚ ( NRI MEDIA )

ਕੱਲ ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਇਜ਼ਰਾਇਲ ਉੱਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਜ਼ਰਾਇਲ ਨੇ ਇਸ ਹਮਲੇ ਦਾ ਜਵਾਬ ਦਿੰਦੇ ਹੋਏ ਏਅਰ ਸਟਰਾਈਕ ਕੀਤੀ ਹੈ , ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਹਮਾਸ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ ,ਇਜ਼ਰਾਈਲ ਵਲੋਂ ਪੰਜ ਸਕਿੰਟਾਂ ਵਿੱਚ ਦੋ ਧਮਾਕੇ ਕੀਤੇ ਗਏ ਪਰ ਹੁਣ ਤੱਕ ਇਸ ਵਿੱਚ ਮਰੇ ਹੋਏ ਲੋਕਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ,ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਨੂੰ ਸਹੀ ਦੱਸਿਆ ਅਤੇ ਕਿਹਾ ਕਿ ਇਜ਼ਰਾਇਲ ਨੂੰ ਆਪਣੀ ਸੁਰੱਖਿਆ ਕਰਨ ਦਾ ਪੂਰਾ ਹੱਕ ਹੈ |


ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਉਦੋਂ ਹੋਇਆ ਜਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵਿਚਕਾਰ ਵਾਸ਼ਿੰਗਟਨ ਵਿੱਚ ਮੀਟਿੰਗ ਹੋ ਰਹੀ ਸੀ ,ਇਜ਼ਰਾਈਲੀ ਸਟਰਾਈਕ ਤੇ, ਟਰੰਪ ਨੇ ਕਿਹਾ ਕਿ ਇਜ਼ਰਾਈਲ ਕੋਲ ਸਵੈ-ਰੱਖਿਆ ਦਾ ਅਧਿਕਾਰ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ, ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿਚ ਫਿਲਸਤੀਨ ਵਲੋਂ ਹਮਲਾ ਕੀਤਾ ਗਿਆ ਸੀ ਜਿਸ ਵਿਚ 7 ਲੋਕ ਜ਼ਖ਼ਮੀ ਹੋਏ ਸਨ |

ਸਰਜੀਕਲ ਸਟ੍ਰਾਇਕ ਦੇ ਬਾਅਦ, ਵ੍ਹਾਈਟ ਹਾਊਸ ਨੇ ਕਿਹਾ ਕਿ ਇਜ਼ਰਾਈਲ ਨੇ ਫਲਸਤੀਨ ਦੇ ਹਮਲੇ ਦਾ ਸਹੀ ਅਤੇ ਮਜ਼ਬੂਤ ਜਵਾਬ ਦਿੱਤਾ ਹੈ , ਉਸੇ ਸਮੇਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਜ਼ਰਾਈਲ ਕੋਲ ਆਪਣੇ ਆਪ ਨੂੰ ਬਚਾਉਣ ਦਾ ਅਧਿਕਾਰ ਹੈ , ਨੇਤਨਯਾਹੂ ਨੇ ਕਿਹਾ ਕਿ ਉਹ ਟਰੰਪ ਨੂੰ ਮਿਲਣ ਤੋਂ ਬਾਅਦ ਦੇਸ਼ ਵਾਪਸ ਆ ਜਾਣਗੇ , ਉਨ੍ਹਾਂ ਨੇ ਪ੍ਰੋ-ਇਜ਼ਰਾਇਲੀ ਲਾਬੀ ਏਆਈਪੀਏਸੀ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ |


ਫਿਲਸਤੀਨ ਦੇ ਖੇਤਰ ਗਾਜ਼ਾ ਦੇ ਸੁਰੱਖਿਆ ਬਲਾਂ ਦੇ ਅਨੁਸਾਰ, ਕਈ ਥਾਵਾਂ ਤੇ ਇਜ਼ਰਾਈਲ ਵਲੋਂ ਹਮਲੇ ਹੋਏ ਹਨ. ਗਾਜ਼ਾ ਸ਼ਹਿਰ ਵਿਚ ਇਕ ਇਮਾਰਤ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ , ਇਜ਼ਰਾਈਲ ਨੇ ਦੋਸ਼ ਲਗਾਇਆ ਹੈ ਕਿ ਇਹ ਹਮਾਸ ਦੀ ਸੁਰੱਖਿਆ ਅਤੇ ਖੁਫੀਆ ਏਜੰਸੀ ਦਾ ਹੈੱਡ-ਕੁਆਰਟਰ ਸੀ , ਗਾਜ਼ਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਹਮਾਸ ਨਾਲ ਸੰਬੰਧਿਤ ਮਲਟਸਮ ਇੰਸ਼ੋਰੈਂਸ ਕੰਪਨੀ ਦੀ ਮਲਕੀਅਤ ਹੈ |

ਹਮਾਸ ਦੇ ਮੁਖੀ ਇਸਮਾਈਲ ਹਾਂਨੀਆ ਦੇ ਅਨੁਸਾਰ, ਜੇ ਇਜ਼ਰਾਈਲ ਨੇ ਕਿਸੇ ਤਰ੍ਹਾਂ ਦੇ ਹਮਲੇ ਦੀ ਉਲੰਘਣਾ ਕੀਤੀ ਹੈ, ਸਾਡੇ ਠਿਕਾਣਿਆਂ ਨੂੰ ਨਿਸ਼ਾਨਾਂ ਬਣਾ ਕੇ ਹਮਲਾ ਕੀਤਾ ਤਾਂ ਸਾਡੇ ਲੋਕ ਸਮਰਪਣ ਨਹੀਂ ਕਰਨਗੇ ਅਤੇ ਇਸਦਾ ਸਿੱਧਾ ਜਵਾਬ ਦਿੱਤਾ ਜਾਵੇਗਾ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.