Breaking News :

ਵੈਨਜ਼ੂਏਲਾ ਵਿੱਚ ਬਿਜਲੀ ਦੀ ਕਮੀ ਨਾਲ ਆਮ ਲੋਕ ਪਰੇਸ਼ਾਨ - ਰਾਸ਼ਟਰਪਤੀ ਮਡੁਰੋ ਨੇ ਮੰਗਿਆ ਲੋਕਾਂ ਤੋਂ 30 ਦਿਨ ਦਾ ਸਮਾਂ

ਕਰਾਕਸ , 03 ਅਪ੍ਰੈਲ ( NRI MEDIA )

ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਡੁਰੋ ਨੇ 30 ਦਿਨਾਂ ਲਈ ਬਿਜਲੀ ਦੀ ਰਾਸ਼ਨਿੰਗ ਦੀ ਘੋਸ਼ਣਾ ਕੀਤੀ ਹੈ , ਸਰਕਾਰੀ ਟੀ.ਵੀ. 'ਤੇ ਆਪਣੇ ਸੁਨੇਹੇ ਵਿਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ,ਮਡੁਰੋ ਨੇ ਕਿਹਾ ਕਿ ਉਹ ਜਾਂਦੇ ਹਨ ਕਿ ਬਿਜਲੀ ਸੰਕਟ ਕਾਰਨ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਨਹੀਂ ਵੇਖ ਪਾਏ ਹਨ ਪਰ ਉਹ ਛੇਤੀ ਹੀ ਇਸ ਸਮੱਸਿਆ ਦਾ ਹੱਲ ਕਰਨਗੇ , ਅਸਲ ਵਿੱਚ, ਪਿਛਲੇ ਦੋ ਮਹੀਨਿਆਂ ਤੋਂ ਵੈਨੇਜ਼ੁਏਲਾ ਵਿੱਚ ਇੱਕ ਸਿਆਸੀ ਉਥਲ-ਪੁਥਲ ਜਾਰੀ ਹੈ , ਰੋਸ ਪ੍ਰਦਰਸ਼ਨਾਂ ਦੇ ਕਾਰਨ, ਦੇਸ਼ ਭਰ ਵਿਚ ਖ਼ਰਾਬ ਵਿਵਸਥਾ ਉਭਰ ਕੇ ਸਾਹਮਣੇ ਆਈ ਹੈ , ਇਸ ਕਾਰਨ, ਦੇਸ਼ ਭਰ ਦੇ ਸਕੂਲਾਂ ਅਤੇ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ , ਹਾਲਾਤ ਇਹ ਹੈ ਕਿ ਵੈਨਜ਼ੂਏਲਾ ਵਿੱਚ ਤੇਲ ਮੌਜੂਦਾ ਸਮੇਂ ਸਸਤਾ ਹੈ ਅਤੇ ਪਾਣੀ ਮਹਿੰਗਾ ਹੋ ਗਿਆ ਹੈ |


ਬਿਜਲੀ ਦੀ ਰਾਸ਼ਨਿੰਗ ਦਾ ਮਤਲਬ ਇਸਦਾ ਬਚਾਅ ਕਰਨਾ ਜਾ ਬਚਤ ਕਰਨਾ ਹੈ , ਵੈਨਜ਼ੂਏਲਾ ਵਿਚ ਗੰਭੀਰ ਪਾਵਰ ਸੰਕਟ ਕਾਰਨ ਲੋਕਾਂ ਨੂੰ ਪਾਣੀ ਪ੍ਰਾਪਤ ਨਹੀਂ ਹੋ ਰਿਹਾ , ਸਰਕਾਰ ਬਿਜਲੀ ਦੀ ਸਾਂਭ ਸੰਭਾਲ ਨਾਲ ਪਹਿਲਾਂ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਣ ਲਈ ਕੰਮ ਕਰੇਗੀ,  ਊਰਜਾ ਬਚਾਅ ਦਾ ਕਦਮ ਐਮਰਜੈਂਸੀ ਦੇ ਹਾਲਾਤ ਵਿੱਚ ਲਿਆ ਜਾਂਦਾ ਹੈ , ਇਸ ਸਮੇਂ ਵੈਨਜ਼ੂਏਲਾ ਵਿੱਚ ਤਖ੍ਤਾਪਲਟ ਦੀਆਂ ਕੋਸ਼ਿਸ਼ਾਂ ਵਿਚਕਾਰ ਸਥਿਤੀ ਗੰਭੀਰ ਬਣੀ ਹੋਈ ਹੈ |

ਆਖ਼ਰੀ ਵਾਰ ਵੈਨਜ਼ੂਏਲਾ ਵਿਚ ਬਲੈਕ ਆਊਟ 7 ਮਾਰਚ ਨੂੰ ਸ਼ੁਰੂ ਹੋਏ ਸਨ , ਪਾਣੀ ਦੇ ਪੰਪਾਂ ਦੇ ਬੰਦ ਹੋਣ ਕਾਰਨ ਲੋਕਾਂ ਦੀ ਸਮੱਸਿਆ ਵਧ ਗਈ ਹੈ , ਇੱਕ ਹਫਤੇ ਦੇ ਅੰਦਰ, ਸਰਕਾਰ ਨੇ ਬਿਜਲੀ ਸੰਕਟ ਤੋਂ ਦੂਰ ਰਹਿਣ ਦਾ ਦਾਅਵਾ ਕੀਤਾ ਸੀ ਪਰ ਦੇਸ਼ ਵਿੱਚ ਬਿਜਲੀ ਦੀ ਸਪਲਾਈ ਲਗਭਗ ਠੱਪ ਪਈ ਹੈ , ਦੇਸ਼ ਦੇ 90 ਪ੍ਰਤੀਸ਼ਤ ਤੋਂ ਜ਼ਿਆਦਾ ਖੇਤਰਾਂ ਵਿਚ ਬਿਜਲੀ ਦੀ ਘਾਟ ਕਾਰਨ ਸਕੂਲ, ਦਫ਼ਤਰ ਅਤੇ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਬਿਜਲੀ ਸੰਕਟ ਕਾਰਨ ਪਾਣੀ ਦੇ ਪੰਪ ਵੀ ਬੰਦ ਹੋ ਗਏ ਹਨ, ਕਰਮਚਾਰੀ ਬਿਜਲੀ ਸਪਲਾਈ ਬਹਾਲ ਕਰਨ ਵਿਚ ਰੁੱਝੇ ਹੋਏ ਹਨ , ਕੰਮ ਠੱਪ ਹੋਣ ਕਾਰਨ ਰਾਜਧਾਨੀ ਕਰਾਕਸ ਦੀਆਂ ਸੜਕਾਂ ਵਿਰਾਨ ਹੋ ਗਈਆਂ ਹਨ |

ਰਾਸ਼ਟਰਪਤੀ ਨਿਕੋਲਸ ਮਡੁਰੋ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰਾਂ ਨੇ ਦੇਸ਼ ਦੇ ਮੁੱਖ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਖਤਰਾ ਵਧਿਆ ਹੈ ਪਰ ਮਡੁਰੋ ਲੰਬੇ ਸਮੇਂ ਤੋਂ ਦੇਸ਼ ਦੀ ਆਰਥਿਕਤਾ ਨੂੰ ਵਾਪਸ ਲਿਆਉਣ ਦੇ ਯੋਗ ਨਹੀਂ ਹੋਏ , ਉਨ੍ਹਾਂ ਦੇ ਤਾਨਾਸ਼ਾਹੀ ਰਵੱਈਏ ਕਰਕੇ, ਅਮਰੀਕਾ ਨਾਲ ਵੈਨੇਜ਼ੁਏਲਾ ਦਾ ਰਿਸ਼ਤਾ ਬਹੁਤ ਬੁਰਾ ਹੋ ਰਿਹਾ ਹੈ ਹਾਲਾਂਕਿ ਰੂਸ ਉਨ੍ਹਾਂ ਦਾ ਪੱਖ ਲੈ ਰਿਹਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.