Breaking News :

ਬ੍ਰੇਕਜਿਟ ਉੱਤੇ ਵਿਰੋਧੀ ਧਿਰ ਦਾ ਸਮਰਥਨ ਲੈਣ ਲਈ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਦੀ ਕੋਸ਼ਿਸ਼ - ਵਿਰੋਧ ਵਿਚ ਮੰਤਰੀ ਦਾ ਅਸਤੀਫ਼ਾ

ਲੰਦਨ , 04 ਅਪ੍ਰੈਲ ( NRI MEDIA )

ਬ੍ਰੇਕਜਿਟ ਸਮਝੌਤਾ ਹੁਣ ਮਜੂਦਾ ਬ੍ਰਿਟਿਸ਼ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ , ਤਿੰਨ ਵਾਰ ਸੰਸਦ ਵਿੱਚ ਸਮਝੌਤਾ ਅਸਫਲ ਹੋਣ ਤੋਂ ਬਾਅਦ ਹੁਣ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੌਰਬਿਨ ਨੂੰ ਮਿਲੇ ਸਨ , ਇਹ ਦਿਖਾਉਂਦਾ ਹੈ ਕਿ ਬ੍ਰਿਟਿਸ਼ ਪ੍ਰਧਾਨਮੰਤਰੀ ਆਪਣੀ ਪਾਰਟੀ ਦਾ ਸਮਰਥਨ ਅਤੇ ਵਿਰੋਧੀ ਧਿਰ ਦਾ ਸਮਰਥਨ ਲੈਣ ਲਈ ਰਣਨੀਤੀ 'ਤੇ ਕੰਮ ਕਰ ਰਹੀ ਹੈ , ਇਸ ਤੋਂ ਬਾਅਦ ਉਨ੍ਹਾਂ ਦਾ ਆਪਣੀ ਪਾਰਟੀ ਵਿੱਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ , ਉਨ੍ਹਾਂ ਦੇ ਮੰਤਰੀ ਵਿਚੋਂ ਇਕ ਕ੍ਰਿਸ ਹੈਟੋਨ ਹੈਰਿਸ ਜੋ ਕਿ ਪ੍ਰਧਾਨਮੰਤਰੀ ਦੇ ਇਸ ਕਦਮ ਨਾਲ ਨਾਰਾਜ਼ ਸਨ,ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ |


ਬ੍ਰੇਕਜਿਟ ਦੀ ਪ੍ਰਕਿਰਿਆ ਨੂੰ ਹੋਰ ਸਮਾਂ ਰੋਕਣ ਵਾਲੇ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਦੇ ਬਿਆਨ ਤੋਂ ਬਾਅਦ ਬ੍ਰੇਕਜਿਟ ਮਾਮਲਿਆਂ ਦੇ ਮੰਤਰੀ ਕ੍ਰਿਸ ਹੈਟੋਨ ਹੈਰਿਸ ਨੇ ਵੀ ਆਪਣੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ , ਉਨ੍ਹਾਂ ਨੇ ਕਿਹਾ, ਹੁਣ ਉਹ ਬ੍ਰੇਕਜਿਟ ਦੀ ਹੋਰ ਦੇਰੀ ਦੇ ਹੱਕ ਵਿਚ ਨਹੀਂ ਹੈ , ਬ੍ਰਿਟੇਨ ਨੇ ਪਹਿਲਾ ਯੂਰਪੀ ਯੂਨੀਅਨ ਤੋਂ ਅਲੱਗ ਹੋਣਾ 29 ਮਾਰਚ ਨੂੰ ਤੈਅ ਕੀਤਾ ਸੀ ਪਰ ਇਹ ਸਮਾਂ ਲਗਾਤਾਰ ਬਦਲਿਆ ਜਾ ਰਿਹਾ ਹੈ |

ਬ੍ਰੇਕਜਿਟ ਡਰਾਫਟ ਤਿੰਨ ਵਾਰ ਪਾਰਲੀਮੈਂਟ ਵਿੱਚ ਖਾਰਜ ਹੋ ਚੁੱਕਾ ਹੈ, ਜਿਸ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨਮੰਤਰੀ ਥੇਰੇਸਾ ਮੇ ਨੇ ਲੇਬਰ ਪਾਰਟੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ , ਉਹ ਇੱਕ ਆਦਰਯੋਗ ਸਮਝੌਤਾ ਕਰ ਕੇ ਇੱਕ ਸਮੇਂ ਸਿਰ ਯੂਰਪੀਅਨ ਯੂਨੀਅਨ (ਈਯੂ) ਨੂੰ ਛੱਡਣਾ ਚਾਹੁੰਦੇ ਹਨ , ਤੀਜੀ ਵਾਰ ਵੋਟਿੰਗ ਤੋਂ ਪਹਿਲਾਂ, ਥੇਰੇਸਾ ਮੇ ਨੇ ਕੰਜ਼ਰਵੇਟਿਵ ਪਾਰਟੀ ਦੀ ਬੈਠਕ ਵਿੱਚ ਬ੍ਰੇਕਜਿਟਪਾਸ ਹੋਣ ਤੋਂ ਬਾਅਦ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਹ ਪਾਰਟੀ ਦੀ ਅਸੰਤੁਸ਼ਟੀ ਨੂੰ ਕਾਬੂ ਨਹੀਂ ਕਰ ਸਕੀ ਅਤੇ ਨਾ ਹੀ ਬ੍ਰੇਕਜਿਟ ਬਿਲ ਨੂੰ ਪਾਸ ਕਰਵਾ ਸਕੇ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.