Breaking News :

ਦੱਖਣੀ ਕੋਰੀਆ ਵਿੱਚ ਜੰਗਲਾਂ ਦੀ ਭਿਆਨਕ ਅੱਗ - ਹਜ਼ਾਰਾਂ ਲੋਕ ਹੋਏ ਬੇਘਰ

ਸਿਓਲ , 05 ਅਪ੍ਰੈਲ ( NRI MEDIA )

ਦੱਖਣੀ ਕੋਰੀਆ ਇਸ ਸਮੇਂ ਜੰਗਲ ਦੀ ਭਿਆਨਕ ਅੱਗ ਦੀ ਝਪੇਟ ਵਿੱਚ ਹੈ , ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਜੰਗਲਾਂ ਦੀ ਅੱਗ ਕਾਰਣ ਭਾਰੀ ਨੁਕਸਾਨ ਹੋਇਆ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡ ਕੇ ਬੇਘਰ ਹੋਣਾ ਪਿਆ ਹੈ , ਪੂਰਬੀ ਗੰਗਵੋਨ ਪ੍ਰਾਂਤ ਵਿਚ ਵੀਰਵਾਰ ਦੀ ਸ਼ਾਮ ਨੂੰ ਅੱਗ ਲੱਗ ਗਈ ਅਤੇ ਸ਼ੁੱਕਰਵਾਰ ਸਵੇਰੇ 525 ਹੈਕਟੇਅਰ (1,297 ਏਕੜ) ਵਿਚ ਫੈਲ ਗਈ , ਇਸ ਨਾਲ ਹੁਣ ਤੱਕ 198 ਘਰਾਂ, ਵੇਅਰਹਾਉਸਾਂ ਅਤੇ ਹੋਰ ਇਮਾਰਤਾਂ ਸੜ ਗਈਆਂ ਹਨ |


ਦੱਖਣੀ ਕੋਰੀਆ ਦੀ ਸਰਕਾਰ ਨੇ ਕਿਹਾ ਹੈ ਕਿ ਹਜ਼ਾਰਾਂ ਫਾਇਰਫਾਈਟਰਜ਼ ਅਤੇ ਸਿਪਾਹੀ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਵਿੱਚ ਜੰਗਲੀ ਅੱਗ ਨੂੰ ਕਾਬੂ ਕਰਨ ਵਿੱਚ ਜੁਟੇ ਹੋਏ ਹਨ , ਇਸ ਅੱਗ ਨੇ ਜੰਗਲੀ ਜਾਨਵਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਦੋ ਵਿਅਕਤੀਆਂ ਦੀ ਮੌਤ ਹੋਈ ਹੈ , ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਲਗਭਗ 4,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ ਹੈ |

ਸਰਕਾਰ ਨੇ ਕਿਹਾ ਕਿ ਸੋਕੋ ਖੇਤਰ ਵਿਚ ਅੱਗ ਲੱਗ ਗਈ ਹੈ, ਜਦਕਿ ਗੰਗਾਨੇੰਗ ਖੇਤਰ ਵਿਚ ਲਗਪਗ 50 ਫੀਸਦੀ ਖੇਤਰ ਅੱਗ ਦੀ ਝਪੇਟ ਵਿੱਚ ਹੈ , ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਮੂਨ ਜੇ ਇਨ ਨੇ ਜੰਗਲਾਂ ਦੀ ਅੱਗ ਬੁਝਾਉਣ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਦਾ ਹੁਕਮ ਦਿੱਤਾ ਹੈ, ਨੈਸ਼ਨਲ ਫਾਇਰ ਏਜੰਸੀ ਨੇ ਕਿਹਾ ਹੈ ਕਿ ਦੇਸ਼ ਦੇ ਕੁੱਲ 872 ਫਾਇਰ ਟਰੱਕ ਅਤੇ 3,251 ਦਮਕਲ ਕਰਮਚਾਰੀ ਜੰਗਲੀ ਅੱਗ ਨੂੰ ਰੋਕਣ ਲਈ ਕੰਮ ਕਰ ਰਹੇ ਹਨ |


ਰੱਖਿਆ ਮੰਤਰਾਲੇ ਨੇ ਕਿਹਾ ਕਿ ਕੁਝ 16500 ਸਿਪਾਹੀ, 32 ਫੌਜੀ ਹੈਲੀਕਾਪਟਰ ਅਤੇ 26 ਫੌਜੀ ਫਾਇਰ ਬ੍ਰਿਗੇਡ ਵੀ ਤਾਇਨਾਤ ਕੀਤੇ ਗਏ ਹਨ ਅਤੇ 6,800 ਲੋਕਾਂ ਲਈ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ , ਗ੍ਰਹਿ ਅਤੇ ਸੁਰੱਖਿਆ ਮੰਤਰਾਲੇ ਨੇ ਕਿਹਾ ਕਿ ਕੁਝ 4 ਅਰਬ ਵਾਨ (3.52 ਮਿਲੀਅਨ ਡਾਲਰ) ਦੀ ਵਿਸ਼ੇਸ਼ ਸਬਸਿਡੀ ਅੱਗ ਬੁਝਾਉਣ ਅਤੇ ਰਾਹਤ ਕਾਰਜਾਂ ਲਈ ਜਾਰੀ ਕੀਤੀ ਜਾਵੇਗੀ , ਲਗਪਗ 4,230 ਦੇ ਕਰੀਬ ਨਾਗਰਿਕਾਂ ਨੂੰ ਜਿਮਨੇਜ਼ੀਅਮ ਅਤੇ ਸਕੂਲਾਂ ਵਿਚ ਰੱਖਿਆ ਗਿਆ ਹੈ , ਇਲਾਕੇ ਦੇ ਸਕੂਲ ਅਤੇ ਸਰਕਾਰੀ ਇਮਾਰਤਾਂ ਨੂੰ ਬੰਦ ਕਰ ਦਿੱਤਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.