• Friday, July 19

ਜੇ ਮੋਦੀ ਪ੍ਰਧਾਨਮੰਤਰੀ ਬਣੇ ਤਾਂ ਦੋਵਾਂ ਦੇਸ਼ਾਂ ਵਿਚ ਹੋਵੇਗੀ ਸ਼ਾਂਤੀ - ਇਮਰਾਨ ਖਾਨ

ਇਸਲਾਮਾਬਾਦ , 10 ਅਪ੍ਰੈਲ ( NRI MEDIA )

ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਭਾਰਤ ਵਿਚ ਹੋ ਰਹੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ , ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਆਉਣ ਵਾਲੀਆਂ ਚੋਣਾਂ ਵਿਚ ਭਾਰਤ ਵਿਚ ਫਿਰ ਸਰਕਾਰ ਬਣਾਉਂਦੀ ਹੈ ਤਾਂ ਫਿਰ ਸ਼ਾਂਤੀ ਵਾਰਤਾ ਦੀ ਬਿਹਤਰ ਉਮੀਦ ਹੋਵੇਗੀ , ਇਮਰਾਨ ਨੇ ਇਹ ਵੀ ਕਿਹਾ ਕਿ ਜੇ ਭਾਰਤ ਦੀ ਅਗਲੀ ਸਰਕਾਰ ਦੀ ਅਗਵਾਈ ਕਾਂਗਰਸ ਦੇ ਹੱਥਾਂ 'ਚ ਹੋਵੇ ਤਾਂ ਉਹ ਪਾਕ ਨਾਲ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਤੋਂ ਪਿੱਛੇ ਹਟ ਸਕਦੀ ਹੈ ,ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖ਼ਾਨ ਨੇ ਇਹ ਬਿਆਨ ਵਿਦੇਸ਼ੀ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤਾ ਹੈ |


ਵਿਦੇਸ਼ੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਇਮਰਾਨ ਨੇ ਕਿਹਾ ਕਿ ਜੇ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਕਸ਼ਮੀਰ ਮਸਲੇ ਦਾ ਹੱਲ ਹੋ ਸਕਦਾ ਹੈ , ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਜਾਰੀ ਰੱਖਦਿਆਂ ਕਿਹਾ ਕਿ ਜੇ ਭਾਰਤੀ ਜਨਤਾ ਪਾਰਟੀ ਭਾਰਤ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਜਿੱਤ ਹਾਸਲ ਕਰਦੀ ਹੈ ਤਾਂ ਇਹ ਪਾਕਿਸਤਾਨ ਦੇ ਹਿੱਤ ਵਿਚ ਹੋਵੇਗਾ , ਉਨ੍ਹਾਂ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਦਰਮਿਆਨ ਸ਼ਾਂਤੀ ਲਈ ਇਕ ਚੰਗਾ ਮੌਕਾ ਹੋਵੇਗਾ |

ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿਰਫ ਮੋਦੀ ਦੇ ਸ਼ਾਸਨ ਦੇ ਤਹਿਤ ਕਸ਼ਮੀਰ ਵਿੱਚ ਹੀ ਨਹੀਂ, ਮੁਸਲਮਾਨ ਪੂਰੇ ਭਾਰਤ 'ਚ ਮੁਸਿਲਿਮ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ , ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਮੁਤਾਬਕ -  ਇਸ ਸਮੇਂ ਭਾਰਤ ਵਿਚ ਜੋ ਕੁਝ ਹੋ ਰਿਹਾ ਹੈ, ਮੈਂ ਉਸ ਬਾਰੇ ਨਹੀਂ ਸੋਚ ਸਕਦਾ. ਭਾਰਤ ਵਿੱਚ ਮੁਸਲਿਮ ਵਿਚਾਰਧਾਰਾ 'ਤੇ ਹਮਲਾ ਕੀਤਾ ਜਾ ਰਿਹਾ ਹੈ , ਕਈ ਸਾਲ ਪਹਿਲਾਂ ਭਾਰਤੀ ਮੁਸਲਮਾਨ ਆਪਣੀ ਸਥਿਤੀ ਬਾਰੇ ਖੁਸ਼ ਸਨ ਪਰ ਅੱਜ ਉਹ ਅੱਤਵਾਦੀ ਹਿੰਦੂ ਰਾਸ਼ਟਰਵਾਦ ਬਾਰੇ ਚਿੰਤਤ ਹਨ |


ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਆਪਣੀ ਧਰਤੀ 'ਤੇ ਪਲ ਰਹੇ ਅੱਤਵਾਦੀ ਗਰੁੱਪਾਂ ਵਿਰੁੱਧ ਕਾਰਵਾਈ ਕਰਨ ਲਈ ਉਹ ਵਚਨਬੱਧ ਹਨ , ਇਸ ਲਈ, ਪਾਕਿਸਤਾਨ ਸਰਕਾਰ ਨੂੰ ਫੌਜ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ, ਕੁਝ ਸਮੂਹ ਜੋ ਖਤਮ ਕੀਤੇ ਜਾਣਗੇ, ਉਨ੍ਹਾਂ ਵਿਚੋਂ ਕੁਝ ਕਸ਼ਮੀਰ ਵਿਚ ਸਰਗਰਮ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.