Breaking News :

ਈਸਾਈ ਧਰਮ ਦੇ ਮੁਖ ਧਰਮਗੁਰੁ ਨੇ ਚੁੰਮੇ ਦੱਖਣੀ ਸੁਡਾਨ ਦੇ ਨੇਤਾਵਾਂ ਦੇ ਪੈਰ , ਦੋਵਾਂ ਦੇਸ਼ ਦੇ ਨੇਤਾਵਾਂ ਨੂੰ ਸ਼ਾਂਤੀ ਬਣਾਉਣ ਦੀ ਕੀਤੀ ਅਪੀਲ

ਵੈਟੀਕਨ ਸਿਟੀ , 13 ਅਪ੍ਰੈਲ ( NRI MEDIA )

ਈਸਾਈ ਧਰਮ ਦੇ ਮੁਖ ਧਰਮਗੁਰੁ ਪੋਪ ਫਰਾਂਸਿਸ ਨੇ ਦੱਖਣੀ ਸੁਡਾਨ ਦੀ ਸ਼ਾਂਤੀ ਲਈ ਦੇਸ਼ ਦੇ ਰਾਸ਼ਟਰਪਤੀ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਪੈਰ ਚੁੰਮੇ ਹਨ , ਪੋਪ ਫਰਾਂਸਿਸ ਨੇ ਦੋਨਾਂ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਨੂੰ ਵੰਡ ਹੋਣ ਤੋਂ ਬਚਾਉਣ ਅਤੇ ਮੁਸ਼ਕਲ ਦੇ ਬਾਵਜੂਦ ਸ਼ਾਂਤੀ ਸਮਝੌਤੇ 'ਤੇ ਸਹਿਮਤ ਹੋ ਜਾਣ , ਇਹ ਪਹਿਲੀ ਵਾਰ ਹੈ ਜਦੋਂ ਪੋਪ ਨੇ ਇੱਕ ਆਮ ਆਦਮੀ ਦੇ ਪੈਰਾਂ ਨੂੰ ਚੁੰਮਿਆ ਹੈ , ਪੌਪ ਦੇ ਇਸ ਵਿਹਾਰ ਤੋਂ ਇਸ ਦੇਸ਼ ਦੇ ਨੇਤਾਵਾਂ ਸਮੇਤ ਸੰਸਾਰ ਭਰ ਦੇ ਲੋਕ ਹੈਰਾਨ ਹਨ , ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ |


ਪੋਪ ਨੇ ਪਹਿਲਾਂ ਕਦੇ ਇਸ ਤਰ੍ਹਾਂ ਦਾ ਵਿਹਾਰ ਨਹੀਂ ਕੀਤਾ ਸੀ  ਉਹ ਆਮ ਤੌਰ 'ਤੇ ਧਾਰਮਿਕ ਗਤੀਵਿਧੀਆਂ ਦੌਰਾਨ ਕੈਦੀਆਂ ਦੇ ਪੈਰਾਂ ਨੂੰ ਧੋਦੇ ਹਨ, ਪਰ ਇਸ ਦੇਸ਼ ਦੇ ਨੇਤਾਵਾਂ ਨਾਲ ਅਜਿਹਾ ਵਿਹਾਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ , ਦੱਖਣੀ ਸੂਡਾਨ ਦੀ ਉਪ ਰਾਸ਼ਟਰਪਤੀ ਰਬੇਕਾ ਨਨਾਦਗ ਗਰੰਗ ਨੇ ਕਿਹਾ ਕਿ ਪੋਪ ਦੇ ਇਸ ਨਿਮਰ ਸੁਭਾਅ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਇਸ ਸੁਭਾਅ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੇ ਅਥਰੂ ਨਹੀਂ ਰੁੱਕ ਰਹੇ |

ਪੋਪ ਨੇ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਅਤੇ ਉਨ੍ਹਾਂ ਦੇ ਸਾਬਕਾ ਬਾਗੀ ਆਗੂ ਰੀਕ ਮਚਾਰ ਨੂੰ ਦੱਸਿਆ ਕਿ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਪੁਰਾਣੀਆਂ ਸਥਿਤੀਆਂ ਨੂੰ ਭੁੱਲ ਜਾਣਾ ਚਾਹੀਦਾ ਹੈ , ਅਸਲ ਵਿਚ, 2011 ਵਿਚ ਸੁਡਾਨ ਨਾਲੋਂ ਦੱਖਣੀ ਸੁਡਾਨ ਨੂੰ ਆਜ਼ਾਦ ਕੀਤਾ ਗਿਆ ਸੀ , ਇਸ ਤੋਂ ਬਾਅਦ, 2013 ਵਿੱਚ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਚਕਾਰ ਹੋਈ ਲੜਾਈ ਵਿੱਚ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ |

ਪਿਛਲੇ ਰਾਸ਼ਟਰਪਤੀ ਸਲਵਾ ਕੀਰ ਅਤੇ ਉਨ੍ਹਾਂ ਦੇ ਸਾਬਕਾ ਬਾਗੀ ਆਗੂ ਰੀਕ ਮਚਾਰ ਵਿਚਕਾਰ ਸ਼ਾਂਤੀ ਸਮਝੌਤਾ ਹੋਇਆ ਸੀ ਪਰ ਹੁਣ ਤੱਕ ਸਰਕਾਰ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ ,ਵਿਰੋਧੀ ਧਿਰ ਦਾ ਦੋਸ਼ ਹੈ ਕਿ ਅੱਜ ਤੱਕ ਬਹੁਤ ਸਾਰੇ ਮੁੱਦਿਆਂ ਦਾ ਹੱਲ ਨਹੀਂ ਹੋਇਆ ਹੈ , ਜਿਸ ਕਾਰਣ ਦੇਸ਼ ਇਕ ਵਾਰ ਫਿਰ ਟੁੱਟਣ ਦੇ ਕੰਡੇ ਤੇ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.