• Thursday, August 06

ਸ਼੍ਰੀਲੰਕਾ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿੱਚ ਪ੍ਰਾਰਥਨਾ ਕਰਨ ਦੀ ਬੇਨਤੀ - ਹਮਲੇ ਦੀ ਆਸ਼ੰਕਾ

ਸ਼੍ਰੀਲੰਕਾ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿੱਚ ਪ੍ਰਾਰਥਨਾ ਕਰਨ ਦੀ ਬੇਨਤੀ - ਹਮਲੇ ਦੀ ਆਸ਼ੰਕਾ

ਸ਼੍ਰੀ ਲੰਕਾ, 27 ਅਪ੍ਰੈਲ (ਰਣਜੀਤ ਕੌਰ): 

ਸ਼੍ਰੀ ਲੰਕਾ ਦੀ ਸਟੇਟ ਇੰਟੈਲੀਜੈਂਸ ਸਰਵਿਸਿਜ਼ ਨੂੰ ਜਦੋਂ ਈਸਟਰ ਮੌਕੇ ਹੋਏ ਧਮਾਕਿਆਂ ਦੇ ਜਵਾਬੀ ਹਮਲੇ ਵਿਚ ਸੰਭਾਵਤ ਕਾਰ ਬੰਬ ਹਮਲਿਆਂ ਦੀ ਚੇਤਾਵਨੀ ਮਿਲੀ ਤਾਂ ਉਨ੍ਹਾਂ  ਨੇ ਉੱਥੇ ਰਹਿ ਰਹੇ ਮੁਸਲਮਾਨਾਂ ਨੂੰ ਗਿਰਜਾ ਘਰਾ ਜਾਂ ਮਸਜਿਦਾਂ ਵਿਚ ਨਾ  ਜਾ  ਕੇ ਘਰਾਂ ਵਿੱਚ ਜੀ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ , ਸਰਕਾਰ ਨੇ ਦਸਿਆ ਕਿ ਈਸਟਰ ਮੌਕੇ ਹੋਏ 9 ਸੁਸਾਇਡ ਬੰਬ ਧਮਾਕਿਆ ਵਿਚੋਂ 8 ਦੀ ਪਛਾਣ ਕਰ ਲਈ ਗਈ  ਹੈ ਜਿਨਾ ਵਿਚੋਂ ਇਕ ਔਰਤ ਹੈ। ਨਾਲ ਹੀ ਓਨਾ ਇਹ ਵੀ ਦਸਿਆ ਕਿ ਅੰਤਰ ਰਾਸ਼ਟਰੀ ਲਿੰਕਸ ਤੋਂ ਲ਼ੈ ਕੇ ਘਰੇਲੂ ਇਸਲਾਮਿਕ ਗਰੁੱਪਾਂ- ਨੈਸ਼ਨਲ ਥਵਹੀਦ ਜਮਾਇਤ ਅਤੇ ਜਮਾਇਤਾਲ ਮਿਲਾਥ ਇਬਰਾਹੀਮ ਨਾਲ ਵੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ।


ਰੱਖਿਆ ਸਕੱਤਰ ਹੇਮਸੇਰੀ ਫਰਨਾਂਡੋ ਨੇ ਦਸਿਆ ਕਿ ਹਮਲਿਆਂ ਤੋਂ ਪਹਿਲਾ ਭਾਰਤ ਦੀ ਖੁਫੀਆ ਜਾਣਕਾਰੀ ਨੂੰ ਵਿਆਪਕ ਤੌਰ ਤੇ ਸਾਂਝਾ ਨਾ ਕਰਕੇ ਉਨ੍ਹਾਂ ਨੇ ਗਲਤੀ ਕੀਤੀ ਹੈ ਅਤੇ ਹਮਲਿਆਂ ਨੂੰ ਰੋਕਣ ਵਿਚ ਅਸਫਲ ਰਹਿਣ ਦੀ ਹਾਲਤ ਵਿਚ ਉਨ੍ਹਾਂ ਵਲੋਂ ਅਸਤੀਫਾ ਦੇ ਦਿੱਤਾ ਗਿਆ।

ਕੱਟੜ ਇਸਲਾਮਿਕ ਰਾਜ ਵਲੋਂ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਦੀ ਜਿੰਮੇਦਾਰੀ ਲਈ ਗਈ ਹੈ ਅਤੇ ਮੰਗਲਵਾਰ ਨੂੰ ਉਨ੍ਹਾਂ ਇੱਕ ਵੀਡੀਉ ਜਾਰੀ ਕੀਤੀ ਗਈ ਜਿਸ ਵਿੱਚ 8 ਆਦਮੀ ਮੂੰਹ ਲਪੇਟ ਕੇ ਇਸਲਾਮਿਕ ਰਾਜ ਦੇ ਝੰਡੇ ਹੇਠ ਖੜੇ ਹੋ ਕੇ ਆਪਣੇ ਲੀਡਰ ਅਬੁ -ਬਕਰ- ਅਲ -ਬਗਦਾਦੀ ਪ੍ਰਤੀ ਵਫ਼ਾਦਾਰੀ ਦਿਖਾ ਰਹੇ ਸਨ , ਸ਼ੁੱਕਰਵਾਰ ਨੂੰ ਤਕਰੀਬਨ 10,000 ਫੌਜੀ ਭਾਰਤੀ ਸਮੁੰਦਰੀ ਤਟ ਤੇ ਤੈਨਾਤ ਕੀਤੇ ਗਏ ਤਾਂ ਜੋ ਧਾਰਮਿਕ ਕੇਂਦਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਜਾਂਚ ਪੜਤਾਲ ਕੀਤੀ  ਜਾ ਸਕੇ।


ਸ੍ਰੀ ਲੰਕਾ ਦੀ ਮੁੱਖ ਧਾਰਮਿਕ  ਸ਼ਖਸ਼ੀਅਤ ' ਆਲ ਸੇਲਨ ਜਮਾਉੱਤਾਲ ਉਲ੍ਹਾਮਾ ਨੇ ਵੀ ਸਾਰੇ ਮੁਸਲਮਾਨਾਂ ਨੂੰ ਘਰਾ ਵਿਚ ਹੀ ਪ੍ਰਾਰਥਨਾ ਕਰਨ ਅਤੇ ਆਪਣੇ ਪਰਿਵਾਰ ਤੇ ਜਾਇਦਾਦ ਦੀ ਰਖਿਆ ਕਰਨ ਦੀ ਅਪੀਲ ਕੀਤੀ , ਸੂਤਰਾਂ ਮੁਤਾਬਕ ਪਤਾ ਲਗਾ ਹੈ ਕਿ ਕਈ ਮੁਸਲਮਾਨ ਜਵਾਬੀ ਫਿਰਕੂ ਹਿੰਸਾ ਦੇ ਡਰ ਨਾਲ ਪਹਿਲਾ ਹੀ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.