• Thursday, November 14

Breaking News :

ਦੇਖੋ ਵੀਡੀਓ - ਚੀਨ ਵਿੱਚ ਜ਼ਮੀਨ ਖਿਸਕੀ - 61 ਲੋਕਾਂ ਦੀ ਮੌਤ

ਦੇਖੋ ਵੀਡੀਓ - ਚੀਨ ਵਿੱਚ ਜ਼ਮੀਨ ਖਿਸਕੀ - 61 ਲੋਕਾਂ ਦੀ ਮੌਤ

ਗੁਆਂਗਡੌਗ , 16 ਜੂਨ ( MEDIA NRI )

ਦੱਖਣੀ ਚੀਨ ਵਿੱਚ ਬਹੁਤ ਹੀ ਭਿਆਨਕ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ , ਲੈਂਡਸਲਾਇਡ ਵਿੱਚ ਬਹੁਤ ਸਾਰੇ ਟਰੱਕ-ਕਾਰਾਂ ਦੱਬ ਗਏ ਹਨ , ਭਾਰੀ ਬਾਰਿਸ਼, ਚਿੱਕੜ ਅਤੇ ਹੜ ਦੇ ਨਾਲ 8 ਸੂਬਿਆਂ ਵਿੱਚ 45 ਲੱਖ ਲੋਕ ਪ੍ਰਭਾਵਿਤ ਹੋਏ ਹਨ , ਹੁਣ ਤਕ 61 ਲੋਕਾਂ ਦੀ ਮੌਤ ਹੋ ਗਈ ਹੈ ਉੱਥੇ ਹੀ 14 ਲੋਕ ਲਾਪਤਾ ਦੱਸੇ ਜਾ ਰਹੇ ਹਨ , ਸਥਾਨਕ ਮੀਡੀਆ ਨੇ ਦੱਸਿਆ ਕਿ ਇਸ ਸਮੇਂ ਹਾਲਾਤ ਕਾਫੀ ਭਿਆਨਕ ਹਨ |


ਚੀਨ ਦੇ ਸਰਕਾਰੀ ਮੰਤਰਾਲੇ ਦੇ ਅਨੁਸਾਰ, ਤਬਾਹੀ ਨਾਲ ਤਕਰੀਬਨ 9300 ਘਰ ਤਬਾਹ ਹੋ ਗਏ ਹਨ , ਕਈ ਇਲਾਕਿਆਂ ਵਿੱਚ ਸਾਢੇ 6 ਫੁੱਟ ਤਕ ਪਾਣੀ ਭਰਿਆ ਹੋਇਆ ਹੈ , ਹੜ੍ਹ ਦੇ ਪਾਣੀ ਵਿੱਚੋ  4300 ਲੋਕਾਂ ਨੂੰ ਬਚਾਇਆ ਗਿਆ ਹੈ ਓਥੇ ਹੀ  ਕਰੀਬ 3 ਲੱਖ 56 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨ ਉੱਤੇ ਭੇਜਿਆ ਗਿਆ ਹੈ , ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਚਾਅ ਕਾਰਜ ਤੇਜ਼ ਕੀਤੇ ਗਏ ਹਨ |

ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨਾਲ 1300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ , ਇਸ ਵਿੱਚ ਕਰੀਬ 31 ਹਜ਼ਾਰ ਹੈਕਟੇਅਰ ਵਿੱਚ ਫੈਲੀ ਹੋਈ ਫ਼ਸਲ ਦਾ ਨੁਕਸਾਨ ਹੋਇਆ ਹੈ , ਇਕ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਗੁਆਂਗਡੌਗ ਪ੍ਰਾਂਤ ਦੇ ਹੇਯੂਨ ਵਿੱਚ ਕਈ ਬ੍ਰਿਜ ਅਤੇ ਘਰ ਪਾਣੀ ਵਿੱਚ ਡੁੱਬੇ ਹੋਏ ਹਨ , ਇਸ ਤੋਂ ਇਲਾਵਾ ਰਾਹਤ ਅਤੇ ਬਚਾਓ ਕਰਮੀਆਂ ਨੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ , ਰਿਹਾਈ ਸਮੱਗਰੀ ਵਿੱਚ ਬਾਂਸ, ਕੱਪੜੇ, ਚਟਾਈ ਅਤੇ ਖਾਣਾ ਮੁਹਈਆ ਕਰਵਾਇਆ ਜਾ ਰਿਹਾ ਹੈ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.