• Sunday, September 15

Breaking News :

ਇਰਾਕ ਦੇ ਸ਼ਹਿਰ ਕਰਬਲਾ ਵਿੱਚ ਮੁਹਰਮ ਦੌਰਾਨ ਮਚੀ ਭਗਦੜ ,31 ਦੀ ਮੌਤ

ਇਰਾਕ ਦੇ ਸ਼ਹਿਰ ਕਰਬਲਾ ਵਿੱਚ ਮੁਹਰਮ ਦੌਰਾਨ ਮਚੀ ਭਗਦੜ ,31 ਦੀ ਮੌਤ

ਕਰਬਲਾ , 11 ਸਤੰਬਰ ( NRI MEDIA )

ਇਰਾਕੀ ਸ਼ਹਿਰ ਕਰਬਲਾ ਦੇ ਇਕ ਵੱਡੇ ਅਸਥਾਨ 'ਤੇ ਭਗਦੜ ਦੌਰਾਨ ਕਈ ਸ਼ੀਆ ਸ਼ਰਧਾਲੂਆਂ ਦੀ ਮੌਤ ਹੋ ਗਈ , ਮੁਹਰਮ ਦੌਰਾਨ ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ , ਇਸ ਤੋਂ ਇਲਾਵਾ ਭਗਦੜ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਹਨ , ਮੀਡੀਆ ਰਿਪੋਰਟਾਂ ਅਨੁਸਾਰ ਇਸ ਘਟਨਾ ਵਿੱਚ ਤਕਰੀਬਨ 100 ਲੋਕ ਗੰਭੀਰ ਜ਼ਖ਼ਮੀ ਹੋਏ ਹਨ।


ਸ਼ਰਧਾਲੂ ਅਸ਼ੂਰਾ ਦੇ ਜਲੂਸ ਵੱਲ ਮਾਰਚ ਕਰ ਰਹੇ ਸਨ ਉਦੋਂ ਹੀ ਭਗਦੜ ਮਚ ਗਈ ਅਤੇ ਭੀੜ ਬੇਕਾਬੂ ਹੋ ਗਈ , ਮੁਹਰਮ ਦੇ ਦਿਨ ਹਜ਼ਾਰਾਂ ਲੋਕ ਇਸ ਪਵਿੱਤਰ ਸ਼ਹਿਰ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ , ਇਹ ਜਗ੍ਹਾ ਜਿੱਥੇ ਇਹ ਹਾਦਸਾ ਹੋਇਆ ਹੈ ਉਹ ਬਗਦਾਦ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ , ਮੁਹਰਮ ਦੇ 10 ਵੇਂ ਦਿਨ ਜਿਸ ਨੂੰ ਰੋਜ਼-ਏ-ਆਸ਼ੂਰਾ ਕਿਹਾ ਜਾਂਦਾ ਹੈ , ਇਹ ਸਭ ਤੋਂ ਮਹੱਤਵਪੂਰਣ ਦਿਨ ਹੈ , ਇਮਾਮ ਹੁਸੈਨ 1400 ਸਾਲ ਪਹਿਲਾਂ ਮੁਹਰਾਮ ਮਹੀਨੇ ਦੀ 10 ਤਰੀਕ ਨੂੰ ਸ਼ਹੀਦ ਹੋਏ ਸਨ , ਉਸੇ ਹੀ ਗੱਮ ਵਿੱਚ ਮੁਹਰਮ ਦੀ 10 ਤਰੀਕ ਨੂੰ ਜਲੂਸ ਕੱਢਿਆ ਜਾਂਦਾ ਹੈ |

ਹਾਲ ਹੀ ਦੇ ਸਾਲਾਂ ਵਿਚ ਸੁੰਨੀ ਅੱਤਵਾਦੀਆਂ ਦੇ ਅਸ਼ੁਰਾ ਦੇ ਜਲੂਸਾਂ ਤੇ ਹਮਲਾ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ , ਮੰਗਲਵਾਰ ਨੂੰ, ਸਭ ਕੁਝ ਆਮ ਵਾਂਗ ਚੱਲ ਰਿਹਾ ਸੀ ਜਦੋਂ ਇਹ ਘਟਨਾ ਵਾਪਰ ਗਏ , ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਇਮਾਮ ਹੁਸੈਨ ਦੀ ਮਕਬਰੇ ਵੱਲ ਵਧ ਰਹੇ ਸਨ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.