Breaking News :

10 ਲੱਖ ਪੌਂਡ ਦੀ ਲਾਟਰੀ ਜਿੱਤਣ ਵਾਲਾ ਰਿਸ਼ੇਤਦਾਰਾਂ ਤੋਂ ਬੱਚਣ ਲਈ ਮੂੰਹ ਲੁਕੋ ਕੇ ਪੁੱਜਾ

ਕਿੰਗਸਟਨ , 14 ਫਰਵਰੀ ( NRI MEDIA )

ਜਮਾਇਕਾ ਦੇ ਇਕ ਨੌਜਵਾਨ ਨੇ 10 ਲੱਖ ਪੌਂਡ ਦੀ ਲਾਟਰੀ ਆਪਣੇ ਨਾਮ ਕੀਤੀ ਹੈ ਹਾਲਾਂਕਿ, ਜਦੋਂ ਇਨਾਮ ਲੈਣ ਦੀ ਵਾਰੀ ਆਈ ਤਾਂ ਪਹਿਲਾਂ ਤਾਂ ਉਸਨੇ 54 ਦਿਨ ਤਕ ਲਾਟਰੀ ਅਫਸਰਾਂ ਨੂੰ ਲੰਮੀ ਉਡੀਕ ਕਾਰਵਾਈ , ਉਸ ਤੋਂ ਬਾਅਦ ਉਹ ਉਹ ਇਨਾਮ ਲੈਣ ਲਈ ਇਕ ਭੂਤੀਆ ਮਾਸਕ ਪਹਿਨ ਕੇ ਪੁੱਜਾ ਤਾਂ ਜੋ ਉਹ ਆਪਣੇ ਰਿਸ਼ਤੇਦਾਰਾਂ ਤੋਂ ਬਚ ਸਕੇ , ਇਕ ਵੈੱਬਸਾਈਟ ਦੇ ਅਨੁਸਾਰ ਨੌਜਵਾਨ ਦਾ  ਨਾਮ ਏ .ਕੈਮਪਬਲ ਹੈ , ਉਸ ਨੇ ਮਾਸਕ ਪਾ ਕੇ ਇਨਾਮ ਲੈਣ ਦਾ ਫੈਸਲਾ ਕੀਤਾ ਤਾਂ ਜੋ ਕੋਈ ਵੀ ਰਿਸ਼ਤੇਦਾਰ ਉਸਨੂੰ ਪਛਾਣ ਨਾ ਸਕੇ |


ਕੈਮਪਬਲ ਦੇ ਇਨਾਮ ਲੈ ਜਾਣ ਦੀਆਂ ਤਸਵੀਰਾਂ ਓਰਗਨਾਈਜ਼ਰਾਂ ਨੇ ਸੋਸ਼ਲ ਮੀਡੀਆ ਤੇ ਵੀ ਸਾਂਝੀਆਂ ਕੀਤੀਆਂ , ਇਸ ਵਿਚ ਉਸਨੂੰ ਭੂਤਿਆ ਮਕਸ ਪਹਿਨਦੇ ਡਾਂਸ ਕਰਦੇ ਅਤੇ ਵੱਡੇ ਚੈਕ ਨੂੰ ਨਾਲ ਲੈ ਕੇ ਘੁੰਮਦੇ ਹੋਏ ਵੇਖਿਆ ਜਾ ਸਕਦਾ ਹੈ ,  ਕੈਮਪਬਲ ਨੇ ਦੱਸਿਆ ਕਿ ਉਹ ਆਪਣੇ ਲਾਲਚੀ ਰਿਸ਼ਤੇਦਾਰਾਂ ਨਾਲ ਪੈਸੇ ਨਹੀਂ ਵੰਡਣਾ ਚਾਹੁੰਦਾ ਇਸ ਲਈ ਉਸਨੇ ਮਾਸਕ ਪਹਿਨ ਕੇ  ਅਧਿਕਾਰੀਆਂ ਦੇ ਨਾਲ ਫੋਟੋ ਖਿਚਵਾਈ ਅਤੇ ਆਪਣੀ ਪਛਾਣ ਨੂੰ ਜਨਤਕ ਨਹੀਂ ਕੀਤਾ , ਕੈਮਪਬਲ ਨੇ ਜੋ ਮਾਸਕ ਪਹਿਨਿਆ ਹੋਇਆ ਸੀ ਉਹ ਮਸ਼ਹੂਰ ਹਾਲੀਵੁਡ ਫਿਲਮ 'ਸਕ੍ਰੀਮ' ਤੋਂ ਪ੍ਰਸਿੱਧ ਹੋਇਆ ਸੀ , ਅਮਰੀਕਾ ਵਿੱਚ ਇਸ ਤਰ੍ਹਾਂ ਦੇ ਮਾਸਕ ਹੈਲੋਵੀਨ ਦੌਰਾਨ ਵੀ ਵਰਤਿਆ ਜਾਂਦਾ ਹੈ |


ਕੈਰੀਬੀਅਨ ਦੇਸ਼ਾਂ ਵਿੱਚ ਆਮ ਤੌਰ 'ਤੇ ਲੋਕ ਆਪਣਾ ਭੇਸ ਬਾਦਲ ਕੇ ਲਾਟਰੀ ਦੀ ਰਕਮ ਲੈਣ ਪਹੁੰਚਦੇ ਹਨ ਇਸ ਦਾ ਇਕ ਕਾਰਨ ਇਨ੍ਹਾਂ ਦੇਸ਼ਾਂ ਦੇ ਵਧੇ ਹੋਏ ਅਪਰਾਧ ਦਰਜੇ ਹਨ , ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੈਸੇ ਕਮਾਉਣ ਲਈ ਮਾਰੀਆ ਜਾ ਸਕਦਾ ਹੈ ,ਪਿਛਲੇ ਸਾਲ ਜੂਨ ਵਿੱਚ ਵੀ ਇੱਕ ਲਾਟਰੀ ਜਿੱਤਣ ਵਾਲੇ ਨੇ ਇਕ ਸਮਾਈਲੀ ਇਮੋਜੀ ਪਹਿਨ ਇਨਾਮ ਦੀ ਰਕਮ ਪ੍ਰਾਪਤ ਕੀਤੀ ਸੀ , ਉਸ ਨੇ 18 ਕਰੋੜ ਜਮੈਕੀਆਂ ਡਾਲਰ (9.5 ਕਰੋੜ ਰੁਪਏ) ਜਿੱਤੇ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.