550 ਵੇਂ ਪ੍ਰਕਾਸ਼ ਪੂਰਬ ਤੇ ਵਿਸ਼ੇਸ਼ - ਸਿੱਖ ਅਰਦਾਸ ਵਿੱਚ ਕਿੰਨੀ ਤਾਕਤ ??

550 ਵੇਂ ਪ੍ਰਕਾਸ਼ ਪੂਰਬ ਤੇ ਵਿਸ਼ੇਸ਼ - ਸਿੱਖ ਅਰਦਾਸ ਵਿੱਚ ਕਿੰਨੀ ਤਾਕਤ ??

ਮੀਡੀਆ ਡੈਸਕ ( NRI MEDIA )

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ਼ ਪੂਰਬ ਤੇ ਦੁਨੀਆ ਭਰ ਵਿਚ ਰੌਣਕਾਂ ਹਨ , ਦੁਨੀਆ ਵਿੱਚ ਹਰ ਧਰਮ ਮਜ਼ਹਬ ਅਤੇ ਜਾਤ ਦੇ ਲੋਕ ਆਪਸੀ ਮਤਭੇਦਾਂ ਤੋਂ ਉਪਰ ਉੱਠ ਕੇ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਮਨਾ ਰਹੇ ਹਨ , ਇਸ ਮੌਕੇ ਤੇ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਨਾਲ ਅਜਿਹਾ ਚਮਤਕਾਰ ਹੋਇਆ ਜਿਸ ਨਾਲ ਪੂਰੀ ਦੁਨੀਆ ਹੈਰਾਨ ਹੈ , ਵੈਸੇ ਤਾਂ ਸਿੱਖ ਧਰਮ ਵਿੱਚ ਚਮਤਕਾਰ ਦੀ ਮਨਾਹੀ ਹੈ ਪਰ ਜੇ ਅਸੀਂ ਇਸ ਨੂੰ ਸਿੱਖ ਅਰਦਾਸ ਦੀ ਕਰਾਮਾਤ ਨਾ ਕਹੀਏ ਤਾਂ ਕਿ ਕਹੀਏ , ਇਹ ਕਰਾਮਾਤ ਹੈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਕਾਰੀਡੋਰ ਦਾ ਖੁਲ੍ਹਣਾ , ਦੋ ਅਜਿਹੇ ਦੇਸ਼ ਜੋ ਆਜ਼ਾਦੀ ਤੋਂ ਬਾਅਦ ਕਦੇ ਇਕੱਠੇ ਹੋਣ ਬਾਰੇ ਜਾਂ ਆਪਣੀਆਂ ਸਰਹੱਦਾਂ ਖੋਲਣ ਬਾਰੇ ਨਹੀਂ ਸੋਚਦੇ ਪਰ ਬਾਬੇ ਨਾਨਕ ਦੀ ਅਜਿਹੀ ਕਿਰਪਾ ਹੋਈ ਕਿ ਸਿੱਖ ਸੰਗਤ ਨੂੰ ਪੰਥ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ , ਆਓ ਜਾਣਦੇ ਹਾਂ ਕਿਵੇਂ ਇਹ ਸੁਪਨਾ ਸੱਚ ਹੋਇਆ 


ਸਿੱਖ ਸੰਗਤ ਆਪਣੀ ਅਰਦਾਸ ਵਿੱਚ ਹਮੇਸ਼ਾ ਇਹ ਗੱਲ ਆਖਦਾ ਹੈ ਕਿ " ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ,ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ , ਇਸ ਅਰਦਾਸ ਨੂੰ ਸੰਗਤ ਪਿਛਲੇ 72 ਸਾਲ ਤੋਂ ਲਗਾਤਾਰ ਕਰ ਰਹੀ ਸੀ ਅਤੇ ਪਾਕਿਸਤਾਨ ਵਿੱਚ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਦਾ ਦੀਦਾਰ ਕਰਨ ਦਾ ਵਰਦਾਨ ਗੁਰੂ ਸਾਹਿਬਾਨਾਂ ਤੋਂ ਮੰਗ ਰਹੀ ਸੀ , ਆਖ਼ਰਕਾਰ ਗੁਰੂ ਸਾਹਿਬਾਨਾਂ ਨੇ ਸੰਗਤਾਂ ਦੀ ਅਰਦਾਸ ਨੂੰ ਬੂਰ ਪਾਇਆ , ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਦਿਲ ਵਿੱਚ ਬਾਬਾ ਨਾਨਕ ਜਾ ਵਸਿਆ ਅਤੇ ਕਾਰਡੀਰੋ ਦੀ ਗੱਲ ਤੁਰ ਪਈ |


ਇਹ ਗੱਲ ਉਦੋਂ ਚਲੀ ਜਦੋ ਇਮਰਾਨ ਖਾਨ ਦੇ ਸੁੰਹ ਚੁੱਕ ਸਮਾਗਮ ਵਿੱਚ ਪੰਜਾਬ ਦੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਪੁੱਜੇ , ਓਥੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਦੇ ਨਾਲ ਨਾਲ ਪਾਕਿਸਤਾਨ ਦੇ ਫੌਜ ਮੁਖੀ ਨੇ ਵੀ ਸਿੱਧੂ ਨਾਲ ਕਰਤਾਰਪੁਰ ਲਾਂਘੇ ਬਾਰੇ ਗੱਲਬਾਤ ਕੀਤੀ , ਇਸ ਤੋਂ ਪਹਿਲਾ ਵੀ ਕਈ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਸ ਬਾਰੇ ਗੱਲਬਾਤ ਹੋ ਚੁਕੀ ਸੀ ਪਰ ਕਦੇ ਵੀ ਇਹ ਕੰਮ ਸਿਰੇ ਨਹੀਂ ਚੜਿਆ ਸੀ , ਇਸ ਤੋਂ ਬਾਅਦ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਬਾਰੇ ਮੋਦੀ ਸਰਕਾਰ ਨੂੰ ਚਿੱਠੀ ਲਿਖਿਆ ਗਈ , ਜਿਸ ਤੇ ਭਾਰਤ ਦੀ ਮਰਹੂਮ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਦੇ ਪ੍ਰਧਾਨਮੰਤਰੀ ਨਾਲ ਗੱਲਬਾਤ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ |


ਦੋਵਾਂ ਦੇਸ਼ਾਂ ਵਲੋਂ ਮੰਜੂਰੀ ਮਿਲਣ ਤੋਂ ਬਾਅਦ ਭਾਰਤ ਵਿੱਚ ਇਸ ਦਾ ਪਹਿਲਾ ਨੀਂਹ ਪੱਥਰ ਰੱਖਿਆ ਗਿਆ , ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ 26 ਨਵੰਬਰ 2018 ਨੂੰ ਡੇਰਾ ਬਾਬਾ ਨਾਨਕ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ , ਇਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ 28 ਨਵੰਬਰ 2018 ਨੂੰ ਨਾਰੋਵਾਲ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ , ਇਸ ਮੌਕੇ ਤੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਤੈਅ ਸਮੇਂ ਵਿੱਚ ਕਰਤਾਰਪੁਰ ਲਾਂਘੇ ਨੂੰ ਬਣਾਉਣ ਦੀ ਗੱਲ ਕਹੀ ਸੀ ਜਿਸ ਤੇ ਦੋਵੇਂ ਸਰਕਾਰਾਂ ਖਰੀਆਂ ਵੀ ਉਤਰੀਆਂ |


ਦੋਵਾਂ ਦੇਸ਼ਾਂ ਨੇ ਆਖ਼ਰਕਾਰ 9 ਨਵੰਬਰ 2019 ਨੂੰ ਕਰਤਾਰਪੁਰ ਕਾਰੀਡੋਰ ਦਾ ਉਦਘਾਟਨ ਕਰ ਦਿੱਤਾ, ਭਾਰਤ ਵਲੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਲਾਂਘੇ ਦਾ ਉਦਘਾਟਨ ਕਰਦੇ ਹੋਏ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ , ਇਸ ਤੋਂ ਬਾਅਦ ਪਾਕਿਸਤਾਨ ਵਲੋਂ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਉਦਘਾਟਨ ਕਰਦੇ ਹੋਏ ਪਹਿਲੇ ਜੱਥੇ ਦਾ ਸਵਾਗਤ ਕੀਤਾ ਅਤੇ ਖੁੱਲੇ ਦਰਸ਼ਨਾਂ ਦੀਦਾਰਿਆਂ ਦਾ ਮੌਕਾ ਦਿੱਤਾ , ਬਾਬੇ ਨਾਨਕ ਦਾ ਇਹ ਦਰ ਸਿੱਖ ਸੰਗਤਾਂ ਲਈ ਮੱਕਾ ਹੈ ਇਸ ਲਈ ਹਰ ਸਿੱਖ ਇਹ ਚਾਹੁੰਦਾ ਹੈ ਕਿ ਉਹ ਆਪਣੀ ਜਿੰਦਗੀ ਵਿੱਚ ਇਕ ਵਾਰ ਇਥੇ ਜ਼ਰੂਰ ਜਾਵੇ , ਜਿਸ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਕਾਰ ਕਰਨ ਦਾ ਕੰਮ ਕੀਤਾ ਹੈ |


ਇਸ ਲਾਂਘੇ ਦੇ ਖੁੱਲਣ ਤੋਂ ਬਾਅਦ ਪੂਰੀ ਦੁਨੀਆ ਹੈਰਾਨ ਹੈ ਕਿ ਕਿਵੇਂ ਸਿੱਖ ਸੰਗਤਾਂ ਦੀ ਅਰਦਾਸ ਵਿੱਚ ਇੰਨੀ ਤਾਕਤ ਹੈ ਜੋ ਦੋ ਦੁਸ਼ਮਣ ਦੇਸ਼ਾਂ ਨੂੰ ਵੀ ਇਕ ਦੂਜੇ ਦਾ ਦੋਸਤ ਬਣਾ ਸਕਦੀ ਹੈ , ਕਿਸੇ ਗੱਲ ਲਈ ਰਾਜ਼ੀ ਕਰ ਸਕਦੀ ਹੈ ਅਤੇ ਸਰਹੱਦਾਂ ਖੋਲਣ ਲਈ ਮਜਬੂਰ ਕਰ ਸਕਦੀ ਹੈ , ਸਿੱਖ ਸੰਗਤਾਂ ਦੀ ਅਰਦਾਸ ਦੀ ਤਾਕਤ ਨੇ ਹੀ ਅਸੰਭਵ ਨੂੰ ਸੰਭਵ ਬਣਾਉਣ ਦਾ ਕੰਮ ਕੀਤਾ ਹੈ , ਇਹ ਉਸ ਸੱਚੇ ਪਾਤਸ਼ਾਹ ਦਾ ਆਪਣੇ ਬੱਚਿਆਂ ਉੱਤੇ ਕਰਮ ਹੈ ਜੋ ਇਹ ਨਾਮੁਮਕਿਨ ਕੰਮ ਪੂਰਾ ਹੋ ਸਕਿਆ , ਲਾਂਘਾ ਬਣਾਉਣ ਦਾ ਪਹਿਲਾ ਕਰੈਡਿਟ ਉਸ ਅਕਾਲ ਪੁਰਖ ਨੂੰ , ਫਿਰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਜਿਨ੍ਹਾਂ ਦੇ ਯਤਨਾਂ ਸਦਕਾ ਸੰਗਤਾਂ ਦੀ ਅਰਦਾਸ ਕਬੂਲ ਹੋਈ , ਸਿੱਖ ਅਰਦਾਸ ਦੀ ਇਹ ਤਾਕਤ ਇਸ ਲਈ ਸਰਵਉੱਚ ਹੈ ਕਿਉਕਿ ਸਿੱਖ ਆਪਣੀ ਅਰਦਾਸ ਵਿੱਚ ਹਮੇਸ਼ਾ ਸਰਬਤ ਦਾ ਭਲਾ ਮੰਗਦੇ ਹਨ |Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.