• Wednesday, January 22

Breaking News :

ਇਰਾਕ ਦੇ ਵਿਚ ਇਰਾਨ ਦਾ ਵਿਰੋਧ ਜਾਰੀ - ਈਰਾਨੀ ਕੌਂਸਲੇਟ ਅੱਗ ਦੇ ਹਵਾਲੇ

ਇਰਾਕ ਦੇ ਵਿਚ ਇਰਾਨ ਦਾ ਵਿਰੋਧ ਜਾਰੀ - ਈਰਾਨੀ ਕੌਂਸਲੇਟ ਅੱਗ ਦੇ ਹਵਾਲੇ

ਨਜਫ , 29 ਨਵੰਬਰ ( NRI MEDIA )

ਇਰਾਕੀ ਪ੍ਰਦਰਸ਼ਨਕਾਰੀਆਂ ਨੇ ਇਰਾਕ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਅਚਾਨਕ ਭੜਕਣ ਤੋਂ ਬਾਅਦ ਬੁੱਧਵਾਰ (27 ਨਵੰਬਰ) ਨੂੰ ਨਜਫ ਸ਼ਹਿਰ ਵਿਚ ਈਰਾਨੀ ਕੌਂਸਲੇਟ ਨੂੰ ਅੱਗ ਲਾ ਦਿੱਤੀ ,ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ਵਿਚ ਹੁਣ ਤਕ 350 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ,ਇਥੇ ਮੌਜੂਦ ਏਜੰਸੀ ਦੇ ਪੱਤਰਕਾਰਾਂ ਨੇ ਦੱਸਿਆ ਕਿ ਦੱਖਣੀ ਸ਼ਹਿਰ ਵਿੱਚ ਇਸ ਕੌਂਸਲੇਟ ਦੇ ਪ੍ਰਵੇਸ਼ ਦੁਆਰ ਤੋਂ ਅੱਗ ਅਤੇ ਧੂੰਏ ਦੀਆਂ ਉੱਚੀਆਂ ਲਪਟਾਂ ਉੱਠ ਰਹੀਆਂ ਸਨ ਜਿਸ ਵਿਚ ਵੱਡਾ ਨੁਕਸਾਨ ਹੋਇਆ ਹੈ |


ਇਸ ਘਟਨਾ ਦਾ ਵਿਰੋਧ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ , "ਇਰਾਕ ਦੀ ਜਿੱਤ" ਅਤੇ "ਇਰਾਨ ਨੂੰ ਬੇਦਖਲ ਕਰਨ ਦੇ ਨਾਅਰੇ ਲਾਏ ਗਏ ,ਇਹ ਪ੍ਰਦਰਸ਼ਨਕਾਰੀ ਇਸ ਗੱਲ ਤੋਂ ਨਾਰਾਜ਼ ਹਨ ਕਿ ਈਰਾਨ ਨੇ ਉਸ ਸਰਕਾਰ ਦਾ ਸਮਰਥਨ ਕੀਤਾ ਹੈ ਜਿਸ ਦਾ ਉਹ ਪਿਛਲੇ ਦੋ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ , ਇਰਾਕ ਦੀ ਰਾਜਧਾਨੀ ਅਤੇ ਇਸ ਦਾ ਸ਼ੀਆ ਮੁਸਲਿਮ ਬਹੁਗਿਣਤੀ ਦੱਖਣੀ ਖੇਤਰ 2003 ਵਿੱਚ ਅਮਰੀਕੀ ਦਖਲ ਤੋਂ ਬਾਅਦ ਸਥਾਨਕ ਲੋਕਾਂ ਦੁਆਰਾ ਕੀਤੇ ਗਏ ਸਭ ਤੋਂ ਵੱਡੇ ਪ੍ਰਦਰਸ਼ਨਾਂ ਦੀ ਪਕੜ ਵਿੱਚ ਹੈ, ਅਮਰੀਕੀ ਦਖਲ ਦੇ ਕਾਰਨ ਸੱਦਾਮ ਹੁਸੈਨ ਦਾ ਤਖਤਾ ਪਲਟਿਆ ਗਿਆ ਸੀ।

ਇਸ ਮਹੀਨੇ ਦੇ ਅਰੰਭ ਵਿਚ ਇਰਾਕ ਦੇ ਦੂਸਰੇ ਪਵਿੱਤਰ ਸ਼ਹਿਰ ਕਰਬਲਾ ਵਿਚ ਈਰਾਨੀ ਦੂਤਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਦੂਤਘਰ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਬਲਾਂ ਨੇ ਚਾਰ ਪ੍ਰਦਰਸ਼ਨਕਾਰੀਆਂ ਨੂੰ ਮੌਕੇ 'ਤੇ ਹੀ ਮਾਰ ਦਿੱਤਾ ਸੀ ,ਬੁੱਧਵਾਰ 27 ਨਵੰਬਰ ਨੂੰ, ਸੁਰੱਖਿਆ ਬਲਾਂ ਨੇ ਨਜਫ ਵਿਖੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਵਿਚ ਕਈ ਜ਼ਖਮੀ ਹੋ ਗਏ ਪਰ ਆਖਰਕਾਰ ਪਿੱਛੇ ਹਟਣਾ ਪਿਆ ਕਿਉਂਕਿ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਦੂਤਾਘਰ ਦਾ ਘਿਰਾਓ ਕੀਤਾ ਅਤੇ ਟਾਇਰ, ਕੰਬਲ, ਗੱਤੇ ਅਤੇ ਹੋਰ ਸਾਮਾਨ ਸਾੜ ਦਿੱਤਾ , ਪ੍ਰਦਰਸ਼ਨਕਾਰੀ ਇਨ੍ਹਾਂ ਇਮਾਰਤ ਵਿੱਚ ਦਾਖਲ ਹੋਏ ਹਾਲਾਂਕਿ, ਸਾਰੇ ਈਰਾਨੀ ਸਟਾਫ ਨੂੰ ਉਥੋਂ ਹਟਾ ਦਿੱਤਾ ਗਿਆ ਸੀ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.