ਇਰਾਨ ਨੇ ਜਹਾਜ਼ ਸੁੱਟਣ ਤੇ ਫਿਰ ਮੰਗੀ ਮਾਫੀ - ਸਜ਼ਾ ਦੇਣ ਦੀ ਗੱਲ ਕਬੂਲੀ

ਇਰਾਨ ਨੇ ਜਹਾਜ਼ ਸੁੱਟਣ ਤੇ ਫਿਰ ਮੰਗੀ ਮਾਫੀ - ਸਜ਼ਾ ਦੇਣ ਦੀ ਗੱਲ ਕਬੂਲੀ

ਤਹਿਰਾਨ , 14 ਜਨਵਰੀ ( NRI MEDIA )

ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਮੰਗਲਵਾਰ ਨੂੰ ਇਕ ਟੈਲੀਵਿਜ਼ਨ ਭਾਸ਼ਣ ਵਿੱਚ ਕਿਹਾ ਕਿ ਈਰਾਨ ਵਿੱਚ ਯਾਤਰੀ ਜਹਾਜ਼ ਦੀ ਦੁਰਘਟਨਾ ਲਈ ਜ਼ਿੰਮੇਵਾਰ ਸਾਰਿਆਂ ਨੂੰ ਸਜਾ ਦਿੱਤੀ ਜਾਵੇਗੀ , ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੁਖਦਾਈ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ , ਉਨ੍ਹਾਂ ਕਿਹਾ ਕਿ ਇਹ ਇੱਕ ਨਾ ਭੁੱਲਣ ਵਾਲੀ ਗਲਤੀ ਸੀ , ਇੱਕ ਵਿਅਕਤੀ ਪੂਰੀ ਤਰ੍ਹਾਂ ਜਹਾਜ਼ ਦੇ ਹਾਦਸੇ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ ।


ਉਨ੍ਹਾਂ ਨੇ ਇਰਾਨੀ ਫੌਜ ਤੇ ਬੋਲਦੇ ਕਿਹਾ ਕਿ ਈਰਾਨੀ ਹਥਿਆਰਬੰਦ ਬਲ ਵਲੋਂ ਆਪਣੀ ਗਲਤੀ ਮੰਨਣਾ ਇੱਕ ਚੰਗਾ ਪਹਿਲਾ ਕਦਮ ਹੈ , ਸਾਨੂੰ ਲੋਕਾਂ ਨੂੰ ਭਰੋਸਾ ਦੇਣਾ ਚਾਹੀਦਾ ਹੈ ਕਿ ਅਜਿਹਾ ਦੁਬਾਰਾ ਨਹੀਂ ਹੋਵੇਗਾ , ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ “ਈਰਾਨੀ ਅਤੇ ਹੋਰ ਦੇਸ਼ਾਂ ਪ੍ਰਤੀ ਜਵਾਬਦੇਹ ਹੈ ਜਿਨ੍ਹਾਂ ਦੇ ਨਾਗਰਿਕਾਂ ਨੇ ਜਹਾਜ਼ ਹਾਦਸੇ ਵਿੱਚ ਜਾਨ ਗੁਆ ਦਿੱਤੀ ਹੈ |

ਇਸ ਤੋਂ ਪਹਿਲਾ ਈਰਾਨ ਨੇ ਸ਼ਨੀਵਾਰ ਨੂੰ ਇਕਬਾਲ ਕੀਤਾ ਸੀ ਕਿ ਯੂਕਰੇਨ ਦਾ ਜਹਾਜ਼ ਉਨ੍ਹਾਂ ਦੇ ਹੀ ਮਿਜ਼ਾਈਲ ਹਮਲੇ ਨਾਲ ਹੀ ਤਿੰਨ ਦਿਨ ਪਹਿਲਾਂ ਕਰੈਸ਼ ਹੋਇਆ ਸੀ , ਕੀਵ ਜਾਣ ਵਾਲੀ ਫਲਾਈਟ ਵਿੱਚ 176 ਲੋਕ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ ਸੀ , ਈਰਾਨ ਦੇ ਇਨਕਲਾਬੀ ਗਾਰਡ ਦੇ ਕਮਾਂਡਰ ਜਨਰਲ ਅਮੀਰ ਅਲੀ ਹਾਜੀਜ਼ਾਦੇਹ ਨੇ ਕਿਹਾ ਸੀ ਕਿ ਉਹ ਜਹਾਜ਼ ਹਮਲੇ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ , ਉਨ੍ਹਾਂ ਨੇ ਕਿਹਾ, "176 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੁਣਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਵੀ ਮਰ ਜਾਣਾ ਚਾਹੀਦਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.