• Wednesday, February 26

ਮੀਡੀਆ ਰਿਪੋਰਟ ਵਿੱਚ ਖੁਲਾਸਾ - ਦੋ ਮਿਜ਼ਾਇਲਾਂ ਨਾਲ ਸੁੱਟਿਆ ਗਿਆ ਸੀ ਜਹਾਜ਼

ਮੀਡੀਆ ਰਿਪੋਰਟ ਵਿੱਚ ਖੁਲਾਸਾ - ਦੋ ਮਿਜ਼ਾਇਲਾਂ ਨਾਲ ਸੁੱਟਿਆ ਗਿਆ ਸੀ ਜਹਾਜ਼

ਤਹਿਰਾਨ , 17 ਜਨਵਰੀ ( NRI MEDIA )

8 ਜਨਵਰੀ ਨੂੰ ਇਰਾਨ ਵਿੱਚ ਯੂਕਰੇਨ ਦੇ ਜਹਾਜ਼ ਉੱਤੇ ਦੋ ਮਿਜ਼ਾਈਲਾਂ ਨੇ ਹਮਲਾ ਕੀਤਾ ਗਿਆ ਸੀ , ਅਮਰੀਕੀ ਮੀਡੀਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ , ਉਨ੍ਹਾਂ ਦੱਸਿਆ ਕਿ ਇਹ ਮਿਜ਼ਾਈਲ ਈਰਾਨ ਦੇ ਸੈਨਿਕ ਅੱਡੇ ਤੋਂ ਕਰੀਬ ਅੱਠ ਮੀਲ (12 ਕਿਲੋਮੀਟਰ) ਦੀ ਦੂਰੀ 'ਤੇ ਚਲਾਈ ਗਈ ਸੀ , ਅਮਰੀਕੀ ਅਖਬਾਰ ਨੇ ਕੈਮਰਿਆਂ ਨਾਲ ਲਈਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ, ਜਿਸ ਵਿੱਚ ਜਹਾਜ਼ ਉੱਤੇ ਹਮਲੇ ਤੋਂ ਪਹਿਲਾਂ ਅਕਾਸ਼ ਵਿੱਚ ਦੋ ਮਿਜ਼ਾਈਲਾਂ ਦਿਖਾਈਆਂ ਗਈਆਂ ਹਨ , ਇਸ ਤੋਂ ਇਲਾਵਾ, ਜਹਾਜ਼ ਦੇ ਹਾਦਸੇ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਈਰਾਨੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਹੈ।


ਰਿਪੋਰਟ ਵਿੱਚ ਦੱਸਿਆ ਗਿਆ ਕਿ ਜਹਾਜ਼ 'ਤੇ 30 ਸਕਿੰਟਾਂ ਦੇ ਅੰਤਰ ਨਾਲ ਦੋ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ,ਧੁੰਦਲੀ ਫੁਟੇਜ ਵਿੱਚ ਦਿਸਿਆ ਕਿ ਜਹਾਜ਼ ਨੂੰ ਅੱਗ ਲੱਗੀ ਅਤੇ ਉਹ ਵਾਪਸ ਤਹਿਰਾਨ ਏਅਰਪੋਰਟ ਵਾਪਸ ਆਉਂਦੇ ਦੇਖਿਆ ਗਿਆ ,ਕੁਝ ਮਿੰਟਾਂ ਬਾਅਦ ਉਸ ਵਿੱਚ ਅੱਗ ਲੱਗੀ ਅਤੇ ਜਹਾਜ਼ ਕਰੈਸ਼ ਹੋ ਗਿਆ , ਇਹ ਫੁਟੇਜ ਈਰਾਨ ਦੇ ਮਿਲਟਰੀ ਬੇਸ ਤੋਂ ਚਾਰ ਮੀਲ (ਲਗਭਗ 6 ਕਿਲੋਮੀਟਰ) ਦੂਰ ਬਿਡਕਨੇਹ ਪਿੰਡ ਦੀ ਇਕ ਛੱਤ ਤੋਂ ਲਈ ਗਈ ਸੀ।

ਇਹ ਮੰਨਿਆ ਜਾਂਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ , ਫਲਾਈਟ ਪੀਐਸ 752 ਤੇਹਰਾਨ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਮਿਜ਼ਾਈਲ ਦਾ ਹਮਲਾ ਹੋਇਆ ਸੀ ਅਤੇ ਇਸ ਵਿਚ 176 ਲੋਕ ਮਾਰੇ ਗਏ ਸਨ |

ਈਰਾਨੀ ਪੱਤਰਕਾਰ ਨੇ ਦਿੱਤਾ ਬਿਆਨ 

ਈਰਾਨੀ ਮੀਡੀਆ ਨੇ ਦੱਸਿਆ ਕਿ ਈਰਾਨ ਦੇ ਇਨਕਲਾਬੀ ਗਾਰਡ ਨੇ ਵੀਡੀਓ ਬਣਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ , ਉਨ੍ਹਾਂ ਨੇ ਹਾਦਸੇ ਦੀ ਇਕ ਵੀਡੀਓ ਪਿਛਲੇ ਹਫਤੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ ਪਰ ਲੰਡਨ ਵਿੱਚ ਸਥਿਤ ਇੱਕ ਈਰਾਨੀ ਪੱਤਰਕਾਰ (ਜਿਸ ਨੇ ਵੀਡੀਓ ਪੋਸਟ ਕੀਤਾ) ਨੇ ਕਿਹਾ ਕਿ ਉਨ੍ਹਾਂ ਦਾ ਸੂਤਰ ਸੁਰੱਖਿਅਤ ਹੈ ,ਈਰਾਨੀ ਅਧਿਕਾਰੀਆਂ ਨੇ ਗਲਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.