ਓਂਟਾਰੀਓ 'ਚ 50 ਨਵੇਂ Coronavirus ਦੇ ਮਾਮਲੇ ਆਏ ਸਾਹਮਣੇ

ਓਂਟਾਰੀਓ 'ਚ 50 ਨਵੇਂ Coronavirus ਦੇ ਮਾਮਲੇ ਆਏ ਸਾਹਮਣੇ

ਓਂਟਾਰੀਓ (Nri Media) : ਕੈਨੇਡਾ ਦੇ ਓਂਟਾਰੀਓ ਵਿੱਚ ਸ਼ੁੱਕਰਵਾਰ ਨੂੰ 50 ਨਵੇਂ COVID-19 ਦੇ ਕੇਸ ਸਾਹਮਣੇ ਆਏ ਹਨ, ਤੇ ਸੂਬੇ ਵਿੱਚ ਕੁਲ  COVID-19 ਦੇ ਮਾਮਲੇ 308 ਹੋ ਗਏ ਨੇ। ਇੱਕ ਦਿਨ ਵਿਚ ਨਵੇਂ ਮਾਮਲਿਆਂ ਦਾ ਇਹ ਸਭ ਤੋਂ ਵੱਡਾ ਵਾਧਾ ਹੈ| ਦੱਸ ਦਈਏ ਕਿ ਕੁੱਲ ਮਾਮਲਿਆਂ 'ਚੋ ਪੰਜ COVID-19 ਮਰੀਜ਼ ਠੀਕ ਹੋਏ ਨੇ ਤੇ 2 ਦੀ ਮੌਤਾਂ ਹੋ ਚੁਕੀ ਹੈ| ਨਵੇਂ ਮਾਮਲਿਆਂ ਵਿਚੋਂ ਅੱਧਿਆਂ ਬਾਰੇ ਜਾਣਕਾਰੀ ਨਹੀਂ ਹੈ, ਪਰ 2 ਵਿਅਕਤੀ ਹਸਪਤਾਲ 'ਚ ਭਰਤੀ ਕੀਤੇ ਗਏ ਨੇ ਅਤੇ 4 Durham Region ਵਿਚ Long-term Care Home ਵਿਚ ਹਨ| 

ਸਿਹਤ ਵਿਭਾਗ ਦੇ ਮੈਡੀਕਲ ਅਫਸਰ ਡਾ. ਡੇਵਿਡ ਵਿਲੀਅਮਜ਼ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ Long-term Care Home ਵਿਚ COVID-19 ਦੇ ਕੇਸ  Community 'ਚ ਵਾਇਰਸ ਫੈਲਣ ਦਾ ਸਬੂਤ ਹਨ| ਐਸੋਸੀਏਟ ਮੈਡੀਕਲ ਅਫਸਰ ਦੇ ਹੈਲਥ ਡਾ. ਬਾਰਬਰਾ ਯਾਫੀ ਨੇ ਕਿਹਾ ਕਿ ਦੋ long-term care home ਵਿਚ ਪ੍ਰਕੋਪ ਫੈਲਿਆ ਹੈ, ਦੂਜਾ ਹੈਲੀਬਰਟਨ-ਕਵਾਰਥ-ਪਾਈਨ ਰਿਜ ਖੇਤਰ ਦੇ ਇਕ ਘਰ ਵਿਚ ਤਿੰਨ ਲੋਕਾਂ ਦੇ ਟੈਸਟ positive ਆਏ ਨੇ, ਪਰ ਕੁਝ ਹੋਰ ਵਸਨੀਕ ਅਤੇ ਸਟਾਫ COVID-19 ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹਨ| ਟੋਰਾਂਟੋ ਦੇ Long-term Care Home ਵਿਚ ਰਹਿਣ ਵਾਲੇ ਇਕ ਹੋਰ ਵਿਅਕਤੀ ਦਾ ਅੱਜ ਟੈਸਟ ਕੀਤਾ Positive ਪਾਇਆ ਗਿਆ, ਪਰ ਓਥੇ ਸਿਰਫ ਇਕ ਹੀ ਕੇਸ ਹੈ|


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.