ਭਾਰਤ 'ਚ ਫਸੇ ਕੈਨੇਡੀਅਨ ਦੇਸ਼ ਪਰਤਣ ਲਈ ਅਪਨਾਉਣ ਇਹ ਤਰੀਕਾ

ਭਾਰਤ 'ਚ ਫਸੇ ਕੈਨੇਡੀਅਨ ਦੇਸ਼ ਪਰਤਣ ਲਈ ਅਪਨਾਉਣ ਇਹ ਤਰੀਕਾ

ਓਂਟਾਰੀਓ (Nri Media) : ਇਕ ਪਾਸੇ ਜਿੱਥੇ ਲੋਕ ਦੁਨੀਆ ਭਰ 'ਚ ਤੇਜੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਡਰ ਕੇ ਆਪਣੇ-ਆਪਣੇ  ਘਰਾਂ 'ਚ - ਦੁਬਕੇ ਹੋਏ ਹਨ, ਉਥੇ ਹੀ ਵੱਖ-ਵੱਖ ਦੇਸ਼ਾਂ ਵਿਚ ਕਈ ਵਿਦੇਸ਼ੀ ਲੋਕ ਵੀ ਫਸੇ ਹਨ| ਤੁਹਾਨੂੰ ਦਸ ਦੇਈਏ ਕਿ ਇਸੇ ਤਰ੍ਹਾਂ ਕਈ ਕੈਨੇਡੀਅਨ ਲੋਕ ਵੀ ਵਿਦੇਸ਼ਾਂ ਵਿਚ ਫਸੇ ਹੋਏ ਹਨ|


ਹੁਣੇ-ਹੁਣੇ ਖਬਰ ਆਈ ਹੈ ਕਿ ਕੁਝ ਕੈਨੇਡੀਅਨ ਲੋਕ ਇਸ ਸਮੇਂ ਭਾਰਤ ਵਿਚ ਫਸੇ ਹੋਏ ਹਨ, 'ਤੇ ਓਹ ਕੈਨੇਡਾ ਵਾਪਸ ਆਉਣਾ ਚਾਹੁੰਦੇ ਹਨ| ਤੁਹਾਨੂੰ ਦਸ ਦੇਈਏ ਕਿ ਜਿੱਥੇ ਕੋਰੋਨਾ ਵਾਇਰਸ ਦੇ ਚਲਦਿਆਂ ਭਾਰਤ ਨੇ ਆਪਣੇ ਦੇਸ਼ ਵਿਚ ਇੰਟ੍ਰਨੈਸ਼ਨਲ ਫਲਾਈਟਾਂ 'ਤੇ ਪਬੰਦੀ ਲਗਾ ਦਿਤੀ ਹੈ| ਓਥੇ ਹੀ ਕਨੇਡਾ ਦੀ ਏਅਰਲਾਈਨ ਕੰਪਨੀ  ਏਅਰ ਕਨੇਡਾ ਦੀਆਂ ਵਿਸ਼ੇਸ਼ ਉਡਾਣਾਂ ਵੀ ਇੱਕ ਹਫ਼ਤੇ ਲਈ ਰੱਦ ਕਰ ਦਿੱਤੀਆਂ ਗਈਆਂ ਹਨ| ਤੁਹਾਨੂੰ ਇਹ ਵੀ ਦਸ ਦੇਈਏ ਕਿ ਕੈਨੇਡੀਅਨ ਸਰਕਾਰ ਕੋਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਕਨੇਡਾ ਵਾਸੀਆਂ ਦਾ ਹਿਸਾਬ ਨਹੀਂ, ਯਾਨੀ ਕਿ ਕੈਨੇਡੀਅਨ ਸਰਕਾਰ ਨੂੰ ਇਹ ਨਹੀਂ ਪਤਾ ਹੈ ਕਿ ਵੱਖ-ਵੱਖ ਦੇਸ਼ਾਂ ਵਿਚ ਕਿੰਨੇ ਕੁ ਕੈਨੇਡੀਅਨ ਲੋਕ ਫਸੇ ਹੋਏ ਹਨ|


ਤੁਹਾਨੂੰ ਦਸ ਦੇਈਏ ਕਿ ਕੈਨੇਡੀਅਨ ਸਰਕਾਰ ਨੇ ਇਸ ਸੰਬੰਧੀ ਇਕ ਬਿਆਨ ਜਾਰੀ ਕਰ ਭਾਰਤ ਵਿਚ ਫਸੇ ਹੋਏ ਆਪਣੇ ਦੇਸ਼ਵਾਸੀਆਂ ਅਤੇ ਕਨੇਡਾ 'ਚ ਰਹਿ ਰਹੇ ਲੋਕਾਂ ਨੂੰ ਕਿਹਾ ਹੈ ਕਿ ਓਹ ਆਪਣੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਸੰਬੰਧੀ ਪੂਰੀ ਜਾਣਕਾਰੀ ਨਾਲ ਭਾਰਤੀ ਕੌਂਸੂਲੇਟ ਨੂੰ ਈ-ਮੇਲ ਰਹੀ ਜਾਂ ਹੈਲਪਲਾਈਨ ਨੰਬਰ 613 -996 -885 ਰਾਹੀਂ ਸੰਪਰਕ ਕਰਨ| ਇਸਦੇ ਨਾਲ ਹੀ ਕੈਨੇਡੀਅਨ ਸਰਕਾਰ ਨੇ ਇਸ ਜਾਣਕਾਰੀ ਨੂੰ ਦੂਜਿਆਂ ਨਾਲ ਵੀ ਸਾਂਝਾ ਕਰਨ ਬਾਰੇ ਕਿਹਾ ਹੈ|



Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.