ਓਂਟਾਰੀਓ 'ਚ 85 ਨਵੇਂ COVID-19 ਦੇ ਮਾਮਲੇ, ਅੱਜ ਅੱਧੀ ਰਾਤ ਤੋਂ ਹੋ ਜਾਵੇਗਾ ਲਾਕਡਾਊਨ

ਓਂਟਾਰੀਓ 'ਚ 85 ਨਵੇਂ COVID-19 ਦੇ ਮਾਮਲੇ, ਅੱਜ ਅੱਧੀ ਰਾਤ ਤੋਂ ਹੋ ਜਾਵੇਗਾ ਲਾਕਡਾਊਨ

ਓਂਟਾਰੀਓ (Nri media) : ਓਂਟਾਰੀਓ ਵਿੱਚ ਮੰਗਲਵਾਰ ਨੂੰ 85 ਨਵੇਂ Covid-19 ਦੇ ਕੇਸ ਸਾਹਮਣੇ ਆਏ, ਤੇ ਸੂੱਬੇ 'ਚ Covid-19 ਦੇ ਕੁੱਲ 588 ਕੈਸੇ ਹੋ ਗਏ ਨੇ। ਇਸ ਵੱਡੇ ਵਾਧੇ ਵਿੱਚ ਇੱਕ ਹੋਰ ਮੌਤ ਵੀ ਸ਼ਾਮਲ ਹੈ ਤੇ ਸੂਬੇ ਵਿੱਚ ਹੁਣ 7 ਵਿਅਕਤੀ COVID-19 ਨਾਲ ਮਰ ਚੁੱਕੇ ਹਨ। ਦੱਸ ਦਈਏ ਕਿ ਜ਼ਿਆਦਾਤਰ ਨਵੇਂ ਮਾਮਲਿਆਂ ਲਈ ਪੂਰੀ ਜਾਣਕਾਰੀ ਲਿਸਟੇਡ ਨਹੀਂ ਹੈ, ਪਰ ਮ੍ਰਿਤਕ ਵਿਅਕਤੀ ਦੁਰਹਮ ਖੇਤਰ 'ਚ 90 ਸਾਲਾਂ ਦਾ ਆਦਮੀ ਹੈ।


ਤਾਜ਼ਾ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਹੁਣ 10,000 ਤੋਂ ਵੱਧ ਲੋਕਾਂ ਦੇ ਟੈਸਟ ਨਤੀਜਿਆਂ ਦੀ ਉਡੀਕ  ਕੀਤੀ ਜਾ ਰਹੀ ਹੈ। ਦਸਣਯੋਗ ਹੈ ਕਿ ਓਂਟਾਰੀਓ 'ਚ COVID-19 ਦੇ ਪ੍ਰਸਾਰ ਨੂੰ ਰੋਕਣ ਲਈ ਅੱਧੀ ਰਾਤ ਤੋਂ ਓਂਟਾਰੀਓ 'ਚ ਲਾਕਡਾਊਨ ਦੇ ਆਦੇਸ਼ ਹਨ| 


ਲਾਕਡਾਊਨ ਦੌਰਾਨ ਕਰਿਆਨੇ ਦੀਆਂ ਦੁਕਾਨਾਂ, ਫਾਰਮੇਸੀਆਂ, ਅਲਕੋਹਲ ਦੇ ਸਟੋਰ, ਭੰਗ ਦੇ ਸਟੋਰ, ਗੈਸ ਸਟੇਸ਼ਨ, ਨਿਰਮਾਣ ਵਾਲੀਆਂ ਥਾਵਾਂ ਅਤੇ ਡ੍ਰਾਈ ਕਲੀਨਰ ਖੁਲੇ ਰਹੇਂਗੇ। 



Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.