Coronavirus ਦੇ ਸਾਏ ਹੇਠ ਚਲ ਰਹੇ ਨੇ ਨਰਾਤੇ, PM ਮੋਦੀ ਨੇ ਦਿੱਤੀ ਵਧਾਈ

Coronavirus ਦੇ ਸਾਏ ਹੇਠ ਚਲ ਰਹੇ ਨੇ ਨਰਾਤੇ, PM ਮੋਦੀ ਨੇ ਦਿੱਤੀ ਵਧਾਈ

ਅੰਮ੍ਰਿਤਸਰ (Nri Media) : ਅੱਜ ਤੋਂ ਚੇਤ ਮਹੀਨੇ ਦੇ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ। ਜਿੱਥੇ ਆਮ ਦਿਨਾਂ 'ਚ ਨਰਾਤਿਆਂ ਦੇ ਤਿਉਹਾਰ ਮੌਕੇ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਉਮੜ ਪੈਂਦੀ ਸੀ, ਐਤਕੀਂ ਕਰਫ਼ਿਉ ਕਾਰਨ ਲੋਕ ਘਰਾਂ 'ਚ ਹੀ ਇਸ ਤਿਉਹਾਰ ਨੂੰ ਮਨਾਉਣਗੇ। ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਮੁਲਕ 'ਚ 21 ਦਿਨਾਂ ਦੀ ਤਾਲਾਬੰਦੀ ਹੈ ਤੇ ਪੰਜਾਬ ਸਰਕਾਰ ਨੇ ਤਾਂ ਸੂਬੇ ਅੰਦਰ ਕਰਫ਼ਿਊ ਲਗਾਇਆ ਹੋਇਆ ਹੈ, ਜਿਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲਿਸ ਤੇ ਪ੍ਰਸ਼ਾਸਨ ਪੂਰੀ ਤੰਨਦੇਹੀ ਨਾਲ ਲੱਗਾ ਹੋਇਆ ਹੈ।

ਇਸ ਦੌਰਾਨ ਨਰਾਤਿਆਂ 'ਚ ਮੰਦਰਾਂ ਅੰਦਰ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਨਹੀਂ ਉਲੀਕੇ ਜਾ ਰਹੇ। ਨਰਾਤਿਆਂ ਦੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਈ ਹੋਰ ਤਿਉਹਾਰ ਮਨਾਏ ਜਾ ਰਹੇ ਹਨ। ਮਹਾਰਾਸ਼ਟਰ 'ਚ ਗੁੜੀ ਪਾੜਵਾ, ਦੱਖਣੀ ਭਾਰਤ 'ਚ ਉਗਾੜੀ, ਪਾਰਸੀਆਂ ਲਈ ਨਵਰੇਹ (ਨਵਾਂ ਸਾਲ) ਵਜੋਂ ਮਨਾਇਆ ਜਾਂਦਾ ਹੈ।ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕਵਾਸੀਆਂ ਨੂੰ ਵਧਾਈ ਦਿੱਤੀ।





Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.