ਇਥੋਪੀਆ ਹਵਾਈ ਹਾਦਸੇ ਤੋਂ ਬਾਅਦ ਚੀਨ ਨੇ ਬੰਦ ਕੀਤੀ ਬੋਇੰਗ 737 ਮੈਕਸ ਜ਼ਹਾਜ ਸੇਵਾ

ਬੀਜਿੰਗ , 11 ਮਾਰਚ ( NRI MEDIA )

ਇਥੋਪੀਆ ਦੇ ਯਾਤਰੀ ਹਵਾਈ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਚੀਨ ਨੇ ਇਕ ਵੱਡਾ ਕਦਮ ਚੁੱਕਿਆ ਹੈ ਚੀਨ ਦੀ ਹਵਾਈ ਉਡਾਨ ਰੈਗੁਲੇਟਰੀ ਨੇ ਇੱਕ ਨਵਾਂ ਐਲਾਨ ਕਰਦੀ ਹੋਈ ਦੇਸ਼ ਭਰ ਵਿੱਚ ਸੌ ਬੋਇੰਗ ਸਾਸੋ ਸੈਂਟੀ ਮੈਕਸ ਏਅਰਕ੍ਰਾਫਟ ਬੰਦ ਕਰ ਦਿੱਤੇ ਹਨ ਚੀਨ ਵਿੱਚ ਵੱਖ ਵੱਖ ਅੱਠ ਏਅਰਲਾਈਨਜ਼ ਵੱਲੋਂ ਇਨ੍ਹਾਂ ਬੋਇੰਗ ਜਹਾਜ਼ਾਂ ਨੂੰ ਚਲਾਇਆ ਜਾ ਰਿਹਾ ਸੀ ਪਰ ਚੀਨ ਦੇ ਰੱਖਿਆ ਮੰਤਰਾਲੇ ਨੇ ਥੋਪੀਆ ਦੇ ਹਵਾਈ ਹਾਦਸੇ ਤੋਂ ਬਾਅਦ ਇਸ ਦੀ ਚਿੰਤਾ ਪ੍ਰਗਟ ਕੀਤੀ ਸੀ ਜਿਸ ਤੋਂ ਬਾਅਦ ਚੀਨ ਦੀ ਹਵਾਈ ਰੈਗੂਲੇਟਰੀ ਅਥਾਰਟੀ ਨੇ ਇਸ ਉੱਤੇ ਬੈਨ ਲਗਾ ਦਿੱਤਾ ਹੈ |


ਸਿਵਲ ਏਵੀਏਸ਼ਨ ਐਡਮਨਿਸਟਰੇਸ਼ਨ ਆਫ਼ ਚਾਈਨਾ (ਸੀਏਏਸੀ) ਨੇ ਕਿਹਾ ਕਿ ਸਾਰੀਆਂ ਚੀਨੀ ਏਅਰਲਾਈਨਜ਼ ਨੂੰ 737 ਮੈਕਸ 8 ਦੇ 6 ਪੀ.ਏ.ਐਮ. (1000 GMT) ਤੋਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ , ਸਰਕਾਰ ਵਲੋਂ ਜਾਰੀ ਕੀਤੇ ਗਏ ਇਹ ਹੁਕਮ ਪੂਰੇ ਚੀਨ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ ,ਜਿਸ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਗੈਰਕਾਨੂੰਨੀ ਹੋਵੇਗੀ |

ਇਹ ਜਹਾਜ਼ ਬੋਇੰਗ ਦੇ ਵਰਕ ਹਾਰਸ ਮਾਡਲ ਦਾ ਨਵਾਂ ਵਰਜਨ ਹੈ ਜੋ 2017 ਵਿਚ ਸੇਵਾ ਵਿਚ ਦਾਖਲ ਹੋਇਆ ਸੀ, ਸੀਏਏਸੀ ਨੇ ਕਿਹਾ ਕਿ ਉਹ ਏਅਰਲਾਈਨਾਂ ਨੂੰ ਸੂਚਿਤ ਕਰੇਗੀ ਕਿ ਉਹ ਫਲਾਈਟ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੋਇੰਗ ਅਤੇ ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ ਏਏ) ਨਾਲ ਸੰਪਰਕ ਕਰਨ ਤੋਂ ਬਾਅਦ ਜੈੱਟ ਉਡਾਨ ਭਰ ਸਕਦੇ ਹਨ |

ਚੀਨੀ ਏਅਰਲਾਈਨਾਂ ਦੇ ਸੇਵਾ ਵਿੱਚ 96 737 ਮੈਕਸ 8 ਜਹਾਜ਼ ਹਨ, ਏਅਰ ਕੰਪਨੀ, ਚਾਈਨਾ ਈਨਟਰਨ ਏਅਰਲਾਈਨਜ਼, ਚਾਈਨਾ ਸਿਨੇਅਰ ਏਅਰਲਾਈਨਜ਼ ਅਤੇ ਹੈਨਾਨ ਏਅਰਲਾਈਂਸ ਸਮੇਤ ਸਾਰੀਆਂ ਹਵਾਈ ਸੇਵਾ ਕੰਪਨੀਆਂ ਨੂੰ ਸੋਸ਼ਲ ਮੀਡੀਆ ਸਾਈਟ ਵੇਬੋ 'ਤੇ ਇਸ ਸੇਵਾ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.