ਸ੍ਰੀਲੰਕਾ 'ਚ ਵੋਟਿੰਗ ਦੌਰਾਨ ਹਿੰਸਾ, ਬੰਦੂਕਧਾਰੀਆਂ ਨੇ ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ ਨੂੰ ਲਾਈ ਅੱਗ
ਕੋਲੰਬੋ: ਸ੍ਰੀਲੰਕਾ 'ਚ ਅੱਜ ਸਵੇਰ ਤੋਂ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਇੱਥੇ ਵੋਟਿੰਗ ਦੌਰਾਨ ਹਿੰਸਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਬੰਦੂਕਧਾਰੀਆਂ ਨੇ ਸ਼ਨਿਚਰਵਾਰ ਨੂੰ ਉੱਤਰੀ-ਪੱਛਮੀ ਸ੍ਰੀਲੰਕਾ 'ਚ ਘੱਟਗਿਣਤੀ ਵੋਟਰਾਂ ਨੂੰ ਲਿਜਾ ਰਹੀਆਂ ਬੱਸਾਂ ਦੇ ਇਕ ਕਾਫ਼ਿਲੇ 'ਤੇ ਗੋਲ਼ੀਆਂ ਚਲਾਈਆਂ। ਨਿਊਜ਼ ਏਜੰਸੀ ਆਈਏਐੱਨਐੱਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ ਹਮਲੇ 'ਚ ਕਿਸੇ ਦੇ ਨੁਕਸਾਨੇ ਜਾਣ ਦੀ ਤੁਰੰਤ ਕੋਈ ਖ਼ਬਰ ਨਹੀਂ ਹੈ ਪਰ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਨੇ ਸੜਕ 'ਤੇ ਟਾਇਰ ਸਾੜ ਦਿੱਤੇ ਸੀ ਤੇ 100 ਤੋਂ ਜ਼ਿਆਦਾ ਵਾਹਨਾਂ ਦੇ ਕਾਫ਼ਿਲੇ 'ਤੇ ਹਮਲਾ ਕਰਨ ਲਈ ਸੜਕ ਕਿਨਾਰੇ ਬਲਾਕ ਸਥਾਪਿਤ ਕੀਤੇ ਸਨ।
ਮਤਦਾਨ ਜਾਰੀ
ਸ੍ਰੀਲੰਕਾ 'ਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਅੱਜ ਸਵੇਰ ਤੋਂ ਮਤਦਾਨ ਜਾਰੀ ਹੈ। ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਦੀ ਚੋਣ ਲਈ ਸ਼ਨਿਚਰਵਾਰ ਨੂੰ ਮਤਦਾਨ ਸਵੇਰੇ 7 ਵਜੇ ਤੋਂ ਜਾਰੀ ਹੈ। ਇਨ੍ਹਾਂ ਚੋਣਾਂ 'ਚ ਮੁੱਖ ਰੁਪਏ 'ਚ ਦੋ ਪਾਰਟੀਆਂ, ਸਜੀਥ ਪ੍ਰੇਮਦਾਸਾ ਤੋਂ ਸਤਾ 'ਚ ਕਾਬਿਜ਼ ਨਿਊ ਡੈਮੋਕ੍ਰੇਟਿਕ ਫਰੰਟ (ਐੱਨਡੀਐੱਫ) ਤੇ ਗੋਟਾਬਯਾ ਰਾਜਪਕਸ਼ੇ ਨਾਲ ਸ੍ਰੀਲੰਕਾ ਪੇਡੁਜਨਾ ਪੇਰਮੁਨਾ (ਐੱਸਐੱਲਪੀਪੀ) ਵਿਚਕਾਰ ਮੁਕਾਬਲਾ ਹੈ। 12,845 ਕੇਂਦਰਾਂ 'ਤੇ ਸਵੇਰੇ 7 ਵਜੇ ਤੋਂ ਮਤਦਾਨ ਸ਼ੁਰੂ ਹੋਇਆ ਜੋ ਸ਼ਾਮ 5 ਵਜੇ ਤਕ ਖ਼ਤਮ ਹੋਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
Add Comment