Breaking News :

ਲੋਕਸਭਾ ਚੋਣਾਂ - 24 ਫਰਵਰੀ ਨੂੰ ਅੰਮ੍ਰਿਤਸਰ ਆਉਣਗੇ ਅਮਿਤ ਸ਼ਾਹ

ਅੰਮ੍ਰਿਤਸਰ / ਨਵੀਂ ਦਿੱਲੀ , 12 ਫਰਵਰੀ ( NRI MEDIA )

ਲੋਕਸਭਾ ਚੋਣਾਂ ਆਉਂਦੇ ਸਾਰ ਹੀ ਬੀਜੇਪੀ ਨੇ ਪੰਜਾਬ ਵਿੱਚ ਆਪਣੇ ਘੱਟ ਰਹੇ ਵੋਟਬੈਂਕ ਨੂੰ ਫਿਰ ਦਰੁਸਤ ਕਰਨ ਲਈ ਤਿਆਰੀ ਖਿੱਚ ਲਈ ਹੈ , ਇਸ ਤੋਂ ਪਹਿਲਾ ਪ੍ਰਧਾਨਮੰਤਰੀ ਮੋਦੀ ਨੇ ਗੁਰਦਾਸਪੁਰ ਤੋਂ ਰੈਲੀ ਕਰ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ , ਹੁਣ ਆਉਣਾ ਵਾਲੀ 24 ਫਰਵਰੀ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅੰਮ੍ਰਿਤਸਰ ਪਹੁੰਚਣਗੇ , ਉਹ ਭਾਜਪਾ ਦੇ ਸ਼ਕਤੀ ਕੇਂਦਰ ਦੇ ਮੁਖੀਆਂ ਦੇ ਸੂਬਾ ਪੱਧਰੀ ਸੰਮੇਲਨ ਨੂੰ ਸੰਬੋਧਨ ਕਰਨਗੇ , ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਪਾਰਟੀ ਨੇ 2019 ਦੇ ਮਿਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ |


ਭਾਜਪਾ ਦੇ ਸੂਬਾਈ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕੌਮੀ ਪ੍ਰਧਾਨ ਅਮਿਤ ਸ਼ਾਹ 24 ਫਰਵਰੀ ਨੂੰ ਅੰਮ੍ਰਿਤਸਰ ਪੁੱਜ ਰਹੇ ਹਨ ਤਾਂ ਕਿ ਲੋਕਸਭਾ ਦੀਆਂ ਤਿਆਰੀਆਂ ਤੇਜ਼ ਕੀਤੀ ਅਜ ਸਕਣ , ਉਹ ਇੱਥੇ ਸ਼ਕਤੀ ਕੇਂਦਰਾਂ ਦੇ ਮੁਖੀਆਂ ਤੋਂ ਇਲਾਵਾ ਰਾਜ ਦੇ ਅਹੁਦੇਦਾਰਾਂ ਦੀ ਕਾਨਫਰੰਸ ਵਿਚ ਹਿੱਸਾ ਲੈਣਗੇ |


ਉਨ੍ਹਾਂ ਕਿਹਾ ਕਿ ਭਾਜਪਾ ਨੇ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਬੂਥ ਪੱਧਰ ਦੀਆਂ ਕਮੇਟੀ ਬਣਾ ਦਿੱਤੀ ਗਈ ਹੈ , ਪੰਜ ਬੂਥਾਂ ਤੇ ਪਾਵਰ ਸਟੇਸ਼ਨ ਬਣਾਉਣ ਦੇ ਨਾਲ ਹੀ ਉਨ੍ਹਾਂ ਨੂੰ ਚੀਫ਼ ਨਿਯੁਕਤ ਕੀਤਾ ਗਿਆ ਹੈ, ਅਮਿਤ ਸ਼ਾਹ ਸ਼ਕਤੀ ਕੇਂਦਰਾਂ ਦੇ ਮੁਖੀਆਂ ਨੂੰ 24 ਫਰਵਰੀ ਨੂੰ ਚੋਣ ਰਣਨੀਤੀ ਬਾਰੇ ਜਾਣੂ ਕਰਵਾਉਣਗੇ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣਗੇ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.