• Monday, August 19

Breaking News :

ਜੋੜਾ ਫਾਟਕ ਨੇੜੇ ਫਿਰ ਤੋਂ ਸਿੱਧੂ ਦਾ ਸਮਾਗਮ- ਨਹੀਂ ਸੁਧਰਿਆ ਅੰਮ੍ਰਿਤਸਰ ਪ੍ਰਸਾਸ਼ਨ

ਅੰਮ੍ਰਿਤਸਰ , 04 ਮਾਰਚ ( NRI MEDIA )

ਪਿਛਲੇ ਸਾਲ ਦੁਸਹਿਰੇ ਦੇ ਤਿਉਹਾਰ ਤੇ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਇੱਕ ਵੱਡਾ ਹਾਦਸਾ ਹੋਇਆ ਸੀ ,ਜਿਸ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ,ਇਸ ਦੇ ਬਾਵਜੂਦ ਪੰਜਾਬ ਦੇ ਪ੍ਰਸ਼ਾਸਨ ਨੇ ਇਸ ਨੂੰ ਕੋਈ ਸਬਕ ਨਹੀਂ ਲਿਆ 2018 ਵਿੱਚ ਵਾਪਰੇ ਵੱਡੇ ਹਾਦਸੇ ਤੋਂ ਬਾਅਦ 2019 ਵਿੱਚ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਦਾ ਪ੍ਰੋਗਰਾਮ ਇਸ ਰੇਲ ਫਾਟਕ ਦੇ ਨੇੜੇ ਹੋਇਆ , ਜਿੱਥੇ ਸੈਂਕੜੇ ਲੋਕਾਂ ਨੇ ਰੇਲ ਟਰੈਕ ਉੱਤੇ ਖੜ੍ਹੇ ਹੋ ਕੇ ਸਿੱਧੂ ਦੇ ਪ੍ਰੋਗਰਾਮ ਨੂੰ ਦੇਖਿਆ ਜਦ ਕਿ ਕਈ ਪੁਲਸਕਰਮੀ ਵੀ ਉੱਥੇ ਖੜ੍ਹੇ ਦਿਸ ਰਹੇ ਸਨ |


ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਭਗਤਾਂਵਾਲਾ ਡੰਪ ਵਿੱਚ ਕੂੜੇ ਦੀ ਸੇਪਰੇਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਲਈ ਆਯੋਜਿਤ ਪ੍ਰੋਗਰਾਮ ਵਿੱਚ ਆਏ ਸਨ , ਰੇਲਵੇ ਟਰੈਕ ਤੋਂ ਮਹਿਜ਼ 100 ਗਜ ਦੀ ਦੂਰੀ 'ਤੇ ਪ੍ਰੋਗਰਾਮ ਵਿੱਚ ਮੰਤਰੀ ਸਿੱਧੂ  ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ , ਇਸ ਦੌਰਾਨ ਲੋਕ ਰੇਲ ਟ੍ਰੈਕ ਤੇ ਖੜੇ ਹੋਏ ਦਿਖਾਈ ਦਿੰਦੇ ਰਹੇ ਪਰ ਪੰਜਾਬ ਪੁਲਿਸ ਅਤੇ ਮੰਤਰੀ ਸਿੱਧੂ ਦਾ ਧਿਆਨ ਇਕ ਵਾਰ ਵੀ ਉਸ ਘਟਨਾ ਵੱਲ ਨਹੀਂ ਗਿਆ |

ਜਿਕਰਯੋਗ ਹੈ ਕਿ ਪਿਛਲੇ ਸਾਲ ਜੌੜਾ ਰੇਲਵੇ ਫਾਟਕ ਦੇ ਨਜ਼ਦੀਕ ਦੁਸ਼ਹਿਰਾ ਦੇ ਪ੍ਰੋਗਰਾਮ ਦੌਰਾਨ ਰੇਲਵੇ ਟਰੈਕ ਉੱਤੇ ਖੜ੍ਹੇ ਲੋਕ ਤੇਜ਼ ਰਫ਼ਤਾਰ ਗੱਡੀ ਦੀ ਝਪਟ ਵਿੱਚ ਆ ਗਏ ਸਨ  ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਨਵਜੋਤ ਸਿੰਘ ਸਿਧੁ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਸੀ ,ਜਿਨ੍ਹਾਂ ਉੱਤੇ ਇਸ ਹਾਦਸੇ ਤੋਂ ਬਾਅਦ ਗੰਭੀਰ ਦੋਸ਼ ਵੀ ਲੱਗੇ ਸਨ |


ਜਦੋਂ ਇਨ੍ਹਾਂ ਪ੍ਰਬੰਧਾਂ ਬਾਰੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਤਾਂ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕੀਤੀ , ਸੁਰੱਖਿਆ ਕਰਮਚਾਰੀਆਂ ਨੇ ਪੱਤਰਕਾਰਾਂ ਨੂੰ ਧੱਕੇ ਮਾਰੇ ਅਤੇ ਨਵਜੋਤ ਸਿੰਘ ਸਿੱਧੂ ਬਿਨਾਂ ਪੱਤਰਕਾਰਾਂ ਨਾਲ ਮਿਲੇ ਓਥੋਂ ਚਲੇ ਗਏ, ਉਥੇ ਹੀ ਇਸ ਘਟਨਾ ਤੋਂ ਬਾਅਦ ਅਮ੍ਰਿਤਸਰ ਦੇ ਪੱਤਰਕਾਰ ਯੂਨੀਅਨ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ |Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.