ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਤੇ - ਮੋਗਾ ਵਿੱਚ ਮੈਗਾ ਰੈਲੀ

ਮੋਗਾ , 07 ਮਾਰਚ ( NRI MEDIA )

ਕਾਂਗਰਸ ਅੱਜ ਪੰਜਾਬ ਵਿੱਚ ਅਧਿਕਾਰਕ ਤੌਰ ਤੇ ਆਪਣੇ ਲੋਕਸਭਾ ਚੋਣ ਪ੍ਰਚਾਰ ਨੂੰ ਸ਼ੁਰੂ ਕਰਨ ਜਾ ਰਹੀ ਹੈ , ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਮੋਗਾ ਦੇ ਪਿੰਡ ਕਿਲੀ ਚਾਹਲਾ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨਗੇ  ਪੰਜਾਬ ਵਿੱਚ ਕਾਂਗਰਸ ਦੇ ਮਿਸ਼ਨ 13 ਲਈ ਚੋਣ ਅਭਿਆਨ ਦਾ ਪਹਿਲਾ ਮੌਕਾ ਹੋਵੇਗਾ , ਪਹਿਲਾਂ ਇਹ ਕਾਂਗਰਸ ਦੀ ਰੈਲੀ ਸੀ ਬਾਅਦ ਵਿੱਚ ਇਹ ਸਰਕਾਰੀ ਰੈਲੀ ਘੋਸ਼ਿਤ ਕੀਤੀ ਗਈ ਹੈ , ਰੈਲੀ ਦੇ ਮੁੱਖ ਮੰਚ 'ਤੇ ਰੈਲੀ ਦੇ ਨਾਂ ਵਾਲਾ ਬੋਰਡ ਵੀ ਲਗਾਇਆ ਗਿਆ ਹੈ , ਇਸ ਰੈਲੀ ਵਿੱਚ ਕਾਂਗਰਸ ਦੇ ਨੇਤਾ ਕਈ ਵੱਡੇ ਐਲਾਨ ਕਰ ਸਕਦੇ ਹਨ |


ਇਨਾ ਲੋਕਸਭਾ ਚੋਣਾਂ ਵਿੱਚ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਸੀਤਾ ਤੇ ਜਿੱਤ ਹਾਸਲ ਕਰਨਾ ਚਾਹੁੰਦੀ ਹੈ , ਇਸ ਬਾਰੇ ਵੀ ਕੈਪਟਨ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਉੱਚ ਪੱਧਰੀ ਮੀਟਿੰਗ ਕਰ ਸਕਦੇ ਹਨ , ਇਸ ਮੀਟਿੰਗ ਤੋਂ ਬਾਅਦ ਉਮੀਦਵਾਰਾਂ ਦੇ ਨਾਮ ਤੇ ਜਲਦ ਐਲਾਨ ਹੋ ਸਕਦਾ ਹੈ |

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.