ਸੁਖਬੀਰ ਬਾਦਲ ਨੇ ਬੇਅਦਬੀ ਕਾਂਡ ਤੇ ਬਣੀ ਐੱਸਆਈਟੀ ਤੇ ਲਾਏ ਵੱਡੇ ਦੋਸ਼

ਨਵਾਂਸ਼ਹਿਰ , 08 ਮਾਰਚ ( NRI MEDIA )

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਾਰ ਫਿਰ ਕੈਪਟਨ ਸਰਕਾਰ ਵੱਲੋਂ ਬੇਅਦਬੀ ਮਾਮਲੇ ਤੇ ਬਣਾਈ ਐੱਸਆਈਟੀ ਉੱਤੇ ਸਵਾਲ ਚੁੱਕੇ ਹਨ , ਸੁਖਬੀਰ ਬਾਦਲ ਨੇ ਨਵਾਂ ਸ਼ਹਿਰ ਵਿੱਚ ਅਕਾਲੀ ਦਲ ਦੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਬਣੀ ਐੱਸਆਈਟੀ ਹੁਣ ਸਿਆਸਤ ਕਰ ਰਹੀ ਹੈ , ਉਨ੍ਹਾਂ ਨੇ ਐੱਸਆਈਟੀ ਦੇ ਪ੍ਰਮੁੱਖ ਕੁੰਵਰ ਵਿਜੇ ਪ੍ਰਤਾਪ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਐੱਸਆਈਟੀ ਦੇ ਚੀਫ ਖੁਦ ਕੈਪਟਨ ਨਾਲ ਫੋਨ ਉੱਤੇ ਗੱਲ ਕਰਦੇ ਹਨ ਜਿਸ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਿਰੀ ਸਿਆਸਤ ਹੋ ਰਹੀ ਹੈ |


ਸੁਖਬੀਰ ਨੇ ਐਸਆਈਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਸਾਜ਼ਿਸ਼ ਵਿੱਚ ਸ਼ਾਮਲ ਨਾ ਹੋਣ ਅਤੇ ਸਿਆਸਤ ਵਿੱਚ ਨਾ ਸ਼ਾਮਲ ਹੋਣ ,ਉਨ੍ਹਾਂ ਕਿਹਾ ਕਿ ਜੇ ਕਿਸੇ ਨਾਲ ਫ਼ੋਨ ਤੇ ਗੱਲ ਕਰਨਾ ਗਲਤ ਹੈ ਤਾਂ ਐਸ.ਆਈ.ਟੀ. ਦੇ ਚੀਫ ਖੁਦ ਕੈਪਟਨ ਨਾਲ ਗੱਲ ਕਰਦੇ ਹਨ , ਇਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਵੀ ਵਿਚ ਫਸ ਸਕਦੇ ਹਨ , ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਐਸਪੀ, ਡੀਸੀ ਅਤੇ ਆਈਜੀ ਨਾਲ ਫੋਨ 'ਤੇ ਗੱਲ ਕਰਨ ਦੇ ਆਧਾਰ' ਤੇ ਐਸ.ਆਈ.ਟੀ ਵਲੋਂ ਮਾਮਲੇ ਵਿੱਚ ਸ਼ਾਮਲ ਕੀਤਾ ਜਾਂ ਰਿਹਾ ਹੈ |

ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਨਿਕ ਉਸ ਦੇ ਹਲਕੇ ਵਿੱਚ ਕੋਈ ਘਟਨਾ ਦੇ ਵਾਪਰਨ ਤੋਂ ਬਾਅਦ ਆਪਣੇ ਐਸਪੀ ਅਤੇ ਡੀ.ਸੀ. ਨਾਲ ਗੱਲਬਾਤ ਕਰੇਗਾ ਹੀ , ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ , ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਜਾਣਬੁਝ ਕੇ ਇਸ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ |

ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਵੀ ਨਿਸ਼ਾਨਾ ਸਾਧਿਆ ਹੈ , ਉਨ੍ਹਾਂ ਨੇ ਕਿਹਾ ਕਿ ਕੈਬਿਨਟ ਮੰਤਰੀ ਨਵਜੋਤ ਸਿੰਘ ਸਿਧੁ ਪਤਾ ਨਹੀਂ ਕਿਉਂ ਏਅਰ ਸਟ੍ਰਾਈਕ 'ਤੇ ਸਵਾਲ ਚੁੱਕ ਰਹੇ ਹਨ, ਜੇ ਸਿੱਧੂ ਨੂੰ ਪਾਕਿਸਤਾਨ ਨਾਲ ਇਨ੍ਹਾਂ ਜਿਆਦਾ ਪਿਆਰ ਹੈ ਤਾਂ ਉਸਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.