ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'

ਗਿੱਪੀ ਗਰੇਵਾਲ ਦੀ ਨਵੀਂ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'

ਮੀਡੀਆ ਡੈਸਕ , 16 ਮਈ , ਰਣਜੀਤ ਕੌਰ ( NRI MEDIA )

ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਦੀ ਆਉਣ ਵਾਲੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਜਲਦ ਹੀ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਵੇਗੀ , ਇਸ ਫਿਲਮ ਵਿਚ ਦੋਨੋ ਪਹਿਲੀ ਵਾਰੀ ਇਕਠੇ ਨਜ਼ਰ ਆਉਣਗੇ ਜੋਂ ਕਿ ਪੰਜਾਬੀ ਦਰਸ਼ਕਾਂ ਲਈ ਦਿਲਚਸਪ ਰਹੇਗਾ , ਇਹ ਇਕ ਰੋਮਾਂਟਿਕ ਫਿਲਮ ਹੋਵੇਗੀ।


ਇਸ ਫਿਲਮ ਨੂੰ ਕਰਨ ਆਰ ਗੁੱਲੀਆਨੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਪਹਿਲਾ ਪ੍ਰਿਯੰਕਾ ਚੋਪੜਾ ਦੀ ਫਿਲਮ ਸਰਵਣ ਨੂੰ ਨਿਰਦੇਸ਼ਿਤ ਕੀਤਾ ਸੀ , 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਸੁਮੀਤ ਦੱਤ,ਅਨੁਪਮ ਕਟਕਰ ਅਤੇ ਇਆਰਾ ਦੱਤ ਵਲੋਂ ਪ੍ਰੋਡਿਊਸ ਕੀਤੀ ਗਈ ਹੈ , ਫਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਦੁਆਰਾ  ਲਿਖੇ ਗਏ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ।

ਇਸ ਫਿਲਮ ਦਾ ਟਰੇਲਰ ਪਿਛਲੇ ਦਿਨੀ ਰਿਲੀਜ਼ ਕੀਤਾ ਸੀ ਜਸਿੰਉ ਦਰਸ਼ਕਾਂ ਨੇ ਖਾਸ ਪਿਆਰ ਦਿੱਤਾ ਸੀ ਹੁਣ ਇਸ ਫਿਲਮ ਦੇ ਗਾਣੇ ਵੀ ਲਗਾਤਰ ਰਿਲੀਜ਼ ਕੀਤੇ ਜਾ ਰਹੇ ਹਨ, ਇਹ ਫਿਲਮ 24 ਮਈ 2019 ਨੂੰ ਸਿਨੇਮਾ ਘਰਾਂ ਵਿਚ ਆਵੇਗੀ।

ਦੇਖੋ ਟ੍ਰੇਲਰ -





Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.