Breaking News :

ਕੈਪਟਨ ਦੇ ਬਿਆਨ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚੀ-ਚੀਮਾ

10 ਦਸੰਬਰ, ਕਪੂਰਥਲਾ – NRI MEDIA /-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਬੀਤੇ ਦਿਨ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹੇ ਜਾਣ ਨੂੰ ਪਾਕਿਸਤਾਨ ਫੌਜੀ ਦੀ ਸਾਜ਼ਿਸ਼ ਦੱਸਣ ਤੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਸਖਤ ਪ੍ਰਤੀਕਿਆ ਦਿੰਦੇ ਹੋਏ ਕਿਹਾ ਹੈ ਕਿ ਕੈਪਟਨ ਦਾ ਇਹ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ , ਪਾਕਿਸਤਾਨ ਫੌਜ ਦੀ ਗਿਣੀ ਮਿਥੀ ਸਾਜਿਸ਼ ਹੈ ਇਹ ਬਹੁਤ ਹੀ ਮੰਦਭਾਗਾ ਬਿਆਨ ਹੈ। ਜਿਸ ਨਾਲ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ।ਚੀਮਾ ਨੇ ਕਿਹਾ ਕਿ ਕਈ ਸਾਲਾਂ ਤੋਂ ਦੁਨੀਆਂ ਭਰ ਵਿਚ ਵਸਦੀਆਂ ਕਰੋੜਾਂ ਸੰਗਤਾਂ ਨੇ ਜੋ ਖੁਲੇ ਦਰਸ਼ਨ ਦੀਦਾਰਿਆ ਲਈ ਸਾਲਾ ਤੋਂ ਅਰਦਾਸ ਕਰ ਕੇ ਵਾਹਿਗੁਰੂ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ਹੈ, ਉਨਾਂ ਵਾਸਤੇ ਇਕ ਸੌੜੀ ਸਿਆਸੀ ਸੋਚ ਕਰਕੇ ਅਜਿਹਾ ਮੰਦਭਾਗਾ ਬਿਆਨ , ਲੱਖਾਂ ਸੰਗਤਾਂ ਵਲੋ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਆਸ ਤੇ ਪਾਣੀ ਫੇਰਨ ਵਾਲਾ ਹੈ।ਚੀਮਾ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਸਰਕਾਰੀ ਕੋਠੀ ਲੈ ਕੇ ਬੈਠੀ ਪਾਕਿਸਤਾਨੀ ਮਹਿਲਾ, ਜੋ ਪੰਜਾਬ ਸਰਕਾਰ ਦਾ ਹਰ ਰਾਜ ਜਾਣਦੀ ਹੈ ਵਿੱਚ ਤਾਂ ਅਜੇ ਤੱਕ ਕੋਈ ਸਾਜਿਸ਼ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕਿ ਅਗਰ ਅਜਿਹੇ ਬਿਆਨਾਂ ਕਰ ਕੇ ਕਰਤਾਰਪੁਰ ਲਾਂਘਾ ਖੋਲਣ ਵਿਚ ਕੋਈ ਰੁਕਾਵਟ ਪੈਂਦੀ ਹੈ ਤਾਂ ਸਿੱਖ ਸੰਗਤ ਕੈਪਟਨ ਤੇ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰੇਗੀ। ਇਸ ਤੋਂ ਪਹਿਲਾ ਕਾਂਗਰਸ ਵੱਲੋਂ ਪੰਜਾਬ ਤੇ ਖ਼ਾਸ ਕਰ ਕੇ ਸਿੱਖਾ ਨਾਲ ਕੀਤੇ ਜ਼ੁਲਮ ਸਾਰਿਆ ਨੂੰ ਯਾਦ ਨੇ। ਕੈਪਟਨ ਸਾਹਿਬ ਦਾ ਬਿਆਨ ਸਿਰਫ ਨਵਜੋਤ ਸਿੱਧੂ ਨਾਲ ਦਿਲੋਂ ਈਰਖਾ ਦਾ ਸਿੱਟਾ ਹੈ।ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋ ਲਾਘਾ ਖੁੱਲਣ ਤੋਂ ਬਾਅਦ ਦਿੱਤੇ ਗਏ ਬਿਆਨ ਨੇ ਕਰੋੜਾਂ ਸੰਗਤਾਂ ਦੀ ਆਸਥਾ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਐਮ ਦਾ ਇਹ ਬਿਆਨ ਦੋਹਾਂ ਦੇਸ਼ਾਂ ਦੇ ਵਿਚਕਾਰ ਜੋ ਆਪਸੀ ਰਿਸ਼ਤੇ ਮਜ਼ਬੂਤ ਹੋਣ ਦੀ ਆਸ ਬੱਝੀ ਹੈ ਉਸ ਵਿਚ ਦੂਰੀਆ ਪੈਦਾ ਕਰ ਸਕਦਾ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.