• Sunday, July 21

Breaking News :

ਮਾਝੇ ਇਲਾਕੇ ਵਿੱਚ ਪੈਰ ਧਰਦੇ ਹੀ ' MEDIA NRI ' ਬਣਿਆ ਲੋਕਾਂ ਦੀ ਪਹਿਲੀ ਪਸੰਦ

ਬਟਾਲਾ , 02 ਅਪ੍ਰੈਲ ( NRI MEDIA )

ਕੈਨੇਡੀਅਨ ਪੰਜਾਬੀ ਮੀਡਿਆ " MEDIA NRI " ਨੇ ਹੁਣ ਮਾਝੇ ਦੀ ਧਰਤੀ ਤੇ ਕਦਮ ਰੱਖਿਆ ਹੈ , ਇਸ ਮੌਕੇ ਵੱਡੇ ਪੱਧਰ ਤੇ ਕਰਵਾਏ ਗਏ ਸਮਾਗਮ ਵਿੱਚ ਇਲਾਕੇ ਦੇ ਲੋਕਾਂ ਵਲੋਂ  " MEDIA NRI " ਦੀ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ , ਸਮਾਗਮ ਦੀ ਅਗਵਾਈ " MEDIA NRI " ਦੇ ਸਰਪ੍ਰਸਤ ਅਤੇ ਬੋਰਡ ਆਫ ਡਾਇਰੈਕਟਰ ਪ੍ਰਦੀਪ ਬੈਂਸ ਵਲੋਂ ਕੀਤੀ ਗਈ , ਇਸ ਮੌਕੇ ਸਲਾਹਕਾਰ ਪਰਮਪ੍ਰੀਤ ਸਿੰਘ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ , ਉਨ੍ਹਾਂ ਤੋਂ ਇਲਾਵਾ ਰਿਪੋਰਟਰ ਲਵਜੀਤ ਸਿੰਘ ਅਤੇ ਕੈਮਰਾਮੈਨ ਜਸਵਿੰਦਰ ਸਿੰਘ ਮਜੂਦ ਰਹੇ |ਸਮਾਗਮ ਦੇ ਉਦਘਾਟਨ ਤੋਂ ਬਾਅਦ ਮਾਝੇ ਇਲਾਕੇ ਵਿੱਚ ਰਿਪੋਰਟਿੰਗ ਦੀ ਜਿੰਮੇਵਾਰੀ ਰਿਪੋਰਟਰ ਰਛਪਾਲ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਸੌਂਪ ਦਿੱਤੀ ਗਈ ਹੈ , ਇਸ ਮੌਕੇ " MEDIA NRI "  ਅਤੇ ਰਛਪਾਲ ਸਿੰਘ ਦੀ ਪੂਰੀ ਟੀਮ ਨੂੰ ਇਲਾਕੇ ਦੇ ਲੋਕਾਂ ਨੇ ਵਧਾਈ ਦਿਤੀ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਕਰਨ ਦੀ ਗੱਲ ਵੀ ਦੋਹਰਾਈ |

ਸਮਾਗਮ ਤੋਂ ਬਾਅਦ ਆਉਣ ਵਾਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਦੇ ਨਿਵਾਸੀਆਂ ਤੇ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਨਾਲ ਇਕ ਡਿਬੇਟ ਵੀ ਕੀਤੀ ਗਈ , ਇਸ ਵਿੱਚ ਇਲਾਕੇ ਦੇ ਲੋਕਾਂ ਅਤੇ ਸਿਆਸੀ ਲੀਡਰਾਂ ਨੇ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਭਰ ਰਹੇ ਮੁੱਦਿਆਂ ਨੂੰ ਵੀ ਚੱਕਿਆ |ਇਸ ਮੌਕੇ ਡਿਬੇਟ ਲਈ ਬੀਜੇਪੀ ਦੇ ਸਾਬਕਾ ਐਮਐਲਏ ਅਤੇ ਨੇਤਾ ਜਗਦੀਸ਼ ਰਾਜ ਸਾਹਨੀ , ਕਾਂਗਰਸ ਦੇ ਨੇਤਾ ਮਨਜੀਤ ਹੰਸਪਾਲ , ਆਮ ਆਦਮੀ ਪਾਰਟੀ ਦੇ ਨੇਤਾ ਸ਼ੈਰੀ ਕਲਸੀ , ਲੋਕ ਇਨਸਾਫ ਪਾਰਟੀ ਦੇ ਨੇਤਾ ਵਿਜੇ ਤਹਿਰਾਨ ਅਤੇ ਅਕਾਲੀ ਦਲ ਦੇ ਯੁੱਧਵੀਰ ਸਿੰਘ ਮਾਲਟੂ ਹਾਜ਼ਰ ਰਹੇ |

MEDIA NRI ਦੇ ਮਾਝੇ ਵਿੱਚ ਕਦਮ ਰੱਖਣ ਤੋਂ ਬਾਅਦ ਜਿੱਥੇ ਪੰਜਾਬ ਅਤੇ ਮਾਝੇ ਦੇ ਲੋਕ ਖੁਸ਼ ਹਨ ਓਥੇ ਹੀ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਵੀ ਇਸ ਕਦਮ ਦੀ ਸ਼ਲਾਘਾ ਕੀਤੀ ਹੈ , ਕੈਨੇਡੀਅਨ ਪੰਜਾਬੀ ਭਾਈਚਾਰੇ ਨੇ ਉਮੀਦ ਜਤਾਈ ਹੈ ਕਿ ਹੁਣ ਪੰਜਾਬ ਦੇ ਨਾਲ ਜੁੜੀ ਕੋਈ ਵੀ ਖਬਰ ਉਨ੍ਹਾਂ ਕੋਲ ਸਭ ਤੋਂ ਤੇਜ਼ੀ ਨਾਲ ਪਹੁੰਚੇਗੀ , ਜਿਸ ਤੋਂ ਬਾਅਦ  MEDIA NRI ਦੀ ਟੀਮ ਨੇ ਤਿਆਰੀ ਖਿੱਚ ਲਈ ਹੈ |

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.