• Wednesday, October 16

Breaking News :

ਫਤਿਹਵੀਰ ਦਾ ਸੰਗਰੂਰ ਵਿੱਚ ਕੀਤਾ ਗਿਆ ਅੰਤਮ ਸੰਸਕਾਰ

ਫਤਿਹਵੀਰ ਦਾ ਸੰਗਰੂਰ ਵਿੱਚ ਕੀਤਾ ਗਿਆ ਅੰਤਮ ਸੰਸਕਾਰ

ਸੰਗਰੂਰ , 11 ਜੂਨ ( NRI MEDIA )

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਪਿੰਡ ਵਿੱਚ ਬੋਰਵੈਲ ਵਿੱਚ ਫਸੇ ਦੋ ਵਰ੍ਹਿਆਂ ਦੇ ਫਤਹਿਵੀਰ ਸਿੰਘ ਨੂੰ ਮੰਗਲਵਾਰ ਨੂੰ ਸਵੇਰੇ 5:10 ਵਜੇ ਇਥੋਂ 110 ਘੰਟੇ ਬਾਅਦ ਕੱਢਿਆ ਗਿਆ , ਹਸਪਤਾਲ ਵਿੱਚ ਉਸ ਨੂੰ ਮ੍ਰਿਤਕ ਘੋਸ਼ਤ ਕੀਤਾ ਗਿਆ ,  ਫਤਿਹ ਵੀਰ  ਨੇ ਲੰਬੀ ਜੰਗ ਲੜੀ ਅਤੇ ਆਖਿਰਕਾਰ ਮੌਤ ਦੇ ਸਾਹਮਣੇ ਹਾਰ ਗਿਆ , ਅੱਜ ਸੰਗਰੂਰ ਵਿੱਚ ਉਸਦੇ ਪਿੰਡ ਭਗਵਾਨਪੁਰਾ ਵਿੱਚ ਫਤਿਹ ਦਾ ਅੰਤਮ ਸੰਸਕਾਰ ਕੀਤਾ ਗਿਆ , ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਥੇ ਮਜੂਦ ਰਹੇ |


ਪ੍ਰਸ਼ਾਸਨ ਨੇ ਫਤਿਹਵੀਰ ਨੂੰ ਬੋਰਲੇਲ ਤੋਂ ਬਾਹਰ ਕੱਢਣ ਲਈ ਲਗਾਤਾਰ 5 ਦਿਨ ਕੰਮ ਕੀਤਾ ਪਰ ਉਹ ਸਫਲ ਨਹੀਂ ਹੋ ਸਕੇ , ਐਨਡੀਆਰਐਫ ਸਮੇਤ ਕਈ ਹੋਰ ਜਥੇਬੰਦੀਆਂ ਨੇ ਇਸ ਰੈਸਕਿਊ ਅਪ੍ਰੇਸ਼ਨ ਵਿੱਚ ਮਦਦ ਕੀਤੀ ਸੀ , ਬਚਾਅ ਕਾਰਜ ਦੌਰਾਨ ਬੱਚੇ ਤੱਕ ਲਗਾਤਾਰ ਆਕਸੀਜਨ ਭੇਜੀ ਜਾ ਰਹੀ ਸੀ ਪਰ ਰੈਸਕਿਊ ਟੀਮ ਭੋਜਨ ਅਤੇ ਪਾਣੀ ਬੱਚੇ ਤੱਕ ਨਹੀਂ ਪਹੁੰਚ ਸਕੇ ਸਨ |

ਬਚਾਅ ਕਾਰਜ ਵਿੱਚ ਪ੍ਰਸ਼ਾਸਨ ਦੀ ਟੀਮ ਨਾਲ ਵਲੰਟੀਅਰਾਂ, ਐਨਡੀਐਫਐਫ ਅਤੇ ਆਰਮੀ ਦੀ 119 ਅਣ-ਇੰਜਨੀਅਰਿੰਗ ਟੀਮ ਨੇ ਕੰਮ ਕੀਤਾ , ਇਸ ਬੋਰੇਵੈਲ ਦੇ ਅਗਲੇ ਪਾਸੇ ਇਕ 41 ਇੰਚ ਦੀ ਸੁਰੰਗ ਤਿਆਰ ਕੀਤੀ ਗਈ ਸੀ , ਮਸ਼ੀਨਾਂ ਨਾਲ ਕੰਮ ਨਾ ਹੋਣ ਤੇ ਹੱਥਾਂ ਨਾਲ ਖੋਦਣ ਦਾ ਕੰਮ ਕੀਤਾ ਗਿਆ , ਬਾਲਟੀਆਂ ਦੀ ਸਹਾਇਤਾ ਨਾਲ ਮਿੱਟੀ ਪੱਟੀ ਗਈ , ਸਮਾਨਾਂਤਰ ਸੁਰੰਗ ਨੂੰ ਜੋੜਨ ਲਈ ਖੁਦਾਈ ਅਤੇ ਬੱਚੇ ਦੇ ਦਿਸ਼ਾ ਦੇ ਮੁਕਬਾਲੇ ਇਹ ਖੁਦਾਈ ਗ਼ਲਤ ਪਾਸੇ ਚਲੀ ਗਈ , ਬਚਾਅ ਕਾਰਜ ਇਹ ਇੱਕ ਵੱਡੀ ਸਮੱਸਿਆ ਸੀ ਹਾਲਾਂਕਿ, ਬਚਾਓ ਦਲ ਬੋਰਵੈਲ ਤੱਕ ਪਹੁੰਚਿਆ ਅਤੇ ਪਾਈਪ ਵੀ ਕੱਟਿਆ ਗਿਆ ਸੀ, ਪਰ ਇਸਦੀ ਰੇਤ ਹੇਠਾਂ ਮਿਲੀ , ਇਸ ਤੋਂ ਬਾਅਦ, ਫ਼ਤਿਹਵੀਰ ਨੂੰ ਨਹੀਂ ਲੱਭਿਆ ਜਾ ਸਕਿਆ , ਇਸ ਤੋਂ ਬਾਅਦ ਮੰਗਲਵਾਰ ਸਵੇਰੇ ਉਸਨੂੰ ਬਾਹਰ ਕੱਢਿਆ ਗਿਆ ਪਰ ਬੱਚੇ ਦੀ ਜਾਨ ਨਹੀਂ ਬਚ ਸਕੀ |


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.