Breaking News :

ਫਤਿਹ ਵੀਰ ਦੀ ਦੁਖਦ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ - ਅੱਜ ਪੂਰਾ ਸੰਗਰੂਰ ਬੰਦ

ਸੰਗਰੂਰ , 11 ਜੂਨ ( NRI MEDIA )

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਭਗਵਾਨਪੁਰਾ ਪਿੰਡ ਵਿੱਚ ਬੋਰਵੈਲ ਵਿੱਚ ਫਸੇ ਦੋ ਵਰ੍ਹਿਆਂ ਦੇ ਫਤਹਿਵੀਰ ਸਿੰਘ ਦੀ ਕਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਦਾ ਸੰਸਕਾਰ ਕੀਤਾ ਗਿਆ ਸੀ , ਇਸ ਤੋਂ ਬਾਅਦ ਲੋਕਾਂ ਦੇ ਵਿਚ ਰੋਸ ਅਤੇ ਗੁੱਸੇ ਦਾ ਮਾਹੌਲ ਹੈ , ਮੌਤ ਦੇ ਕਾਰਨ ਲੋਕਾਂ ਲੋਕਾਂ ਦਾ ਗੁੱਸਾ ਘਟ ਨਹੀਂ ਰਿਹਾ, ਬੁੱਧਵਾਰ ਨੂੰ ਵੀ ਲੋਕ ਸੜਕਾਂ 'ਤੇ ਉਤਰੇ ਹਨ , ਵੱਖ ਵੱਖ ਸੰਗਠਨਾਂ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਸੰਗਰੂਰ ਬੰਦ ਹੋ ਗਿਆ ਹੈ , ਸ਼ਹਿਰ ਵਿੱਚ ਦੁਕਾਨਾਂ ਅਤੇ ਬਜ਼ਾਰ ਬੰਦ ਹਨ, ਪ੍ਰਦਰਸ਼ਨਕਾਰੀਆਂ ਨੇ ਬੱਚੇ ਦੀ ਮੌਤ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਫ਼ਸਰਾਂ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ |


ਬੁੱਧਵਾਰ ਨੂੰ, ਮੁੱਕੰਮਲ ਸੰਗਰੂਰ ਬੰਦ ਦੇ ਸੱਦੇ ਦੇ ਤਹਿਤ, ਸ਼ਹਿਰ ਨੂੰ ਲਾਜ਼ਮੀ ਤੌਰ 'ਤੇ ਭੂਮੀ ਪ੍ਰਾਪਤੀ ਕਮੇਟੀ, ਰੈਸ਼ਨਲ ਸੁਸਾਇਟੀ ਸਮੇਤ ਕਈ ਸੰਗਠਨਾਂ ਨੇ ਬੰਦ ਕਰ ਦਿੱਤਾ ਹੈ , ਸਥਾਨਕ ਮਹਾਵੀਰ ਚੌਂਕ ਵਿੱਚ ਇਕੱਠੇ ਹੋਏ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਹਿਰ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਕੋਠੀ ਦੇ ਅੱਗੇ ਜਾ ਆਪਣਾ ਵਿਰੋਧ ਪ੍ਰਗਟ ਕੀਤਾ , ਉਨ੍ਹਾਂ ਵਲੋਂ ਡੀਸੀ ਦੇ ਘਰ ਦੇ ਬਾਹਰ ਨਾਅਰੇ ਬਾਜੀ ਵੀ ਕੀਤੀ ਗਈ |

ਲੋਕਾਂ ਨੇ ਸ਼ਹਿਰ ਦੀ ਮਾਰਕੀਟ, ਪੈਟਰੋਲ ਪੰਪ ਆਦਿ ਨੂੰ ਮੁਕੰਮਲ ਤੌਰ ਤੇ ਬਣ ਕਰ ਦਿੱਤਾ ਹੈ ਹਾਲਾਂਕਿ ਬਿਨਾਂ ਕਿਸੇ ਰੁਕਾਵਟ ਦੇ ਬੱਸ ਸੇਵਾਵਾਂ ਅਤੇ ਮੈਡੀਕਲ ਸਹੂਲਤਾਂ ਜਾਰੀ ਹਨ , ਸੁਰੱਖਿਆ ਦੇ ਮੱਦੇਨਜ਼ਰ ਡੀਸੀ ਦੀ ਕੋਠੀ ਅਤੇ ਦਫ਼ਤਰ ਦੇ ਬਾਹਰ ਭਾਰੀ ਪੁਲਿਸ ਬਲ ਲਗਾਏ ਗਏ ਹਨ , ਲੋਕਾਂ ਵਲੋਂ ਲਗਾਤਰ ਡਿਪਟੀ ਕਮਿਸ਼ਨਰ ਅਤੇ ਅਫਸਰਾਂ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.