Breaking News :

ਮੁਸਤਫ਼ਾ ਅਤੇ ਗੋਇਲ ਨੂੰ ਪਛਾੜ ਦਿਨਕਰ ਗੁਪਤਾ ਬਣੇ ਪੰਜਾਬ ਪੁਲਿਸ ਦੇ ਕਿੰਗ

ਚੰਡੀਗੜ੍ਹ , 07 ਫਰਵਰੀ ( NRI MEDIA )


ਪੰਜਾਬ ਸਰਕਾਰ ਨੇ ਪੰਜਾਬ ਦੇ ਨਵੇਂ ਡੀ.ਜੀ.ਪੀ. ਵਜੋਂ ਸੀਨੀਅਰ ਆਈ.ਪੀ.ਐਸ. ਅਧਿਕਾਰੀ ਦਿਨਕਰ ਗੁਪਤਾ ਨੂੰ ਨਿਯੁਕਤ ਕੀਤਾ ਹੈ , ਦਿਨਕਰ ਗੁਪਤਾ 1987 ਬੈਚ ਦੇ ਆਈਪੀਐਸ ਅਫਸਰ ਹਨ , ਸੁਰੇਸ਼ ਅਰੋੜਾ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਦੀ ਥਾਂ ਦਿਨਕਰ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨਕਰ ਗੁਪਤਾ ਨੂੰ ਡੀ.ਜੀ.ਪੀ ਬਣਾਉਣ ਦੀ ਘੋਸ਼ਣਾ ਕੀਤੀ ਹੈ. ਇਸ ਮੌਕੇ 'ਤੇ ਸੁਰੇਸ਼ ਅਰੋੜਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ , ਇਸ ਤੋਂ ਪਹਿਲਾ ਸੁਰੇਸ਼ ਅਰੋੜਾ ਨੇ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ |


ਦਿਨਕਰ ਗੁਪਤਾ ਨੇ ਡੀ ਜੀ ਪੀ ਦੀ ਦੌੜ ਵਿੱਚ ਸਾਮੰਤ ਗੋਇਲ ਅਤੇ ਮੁਹੰਮਦ ਮੁਸਤਫਾ ਨੂੰ ਪਛਾੜਿਆ ਹੈ, ਗੋਇਲ ਦੀ ਰਿਟਾਇਰਮੈਂਟ ਦੀ ਉਮਰ ਦੋ ਸਾਲ ਤੋਂ ਵੀ ਘੱਟ ਸੀ ਅਤੇ ਮੁਹੰਮਦ ਮੁਸਤਫਾ ਦੀ ਪਤਨੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਚ ਇਕ ਮੰਤਰੀ ਹੈ , ਇਸ ਕਾਰਨ ਦੋਵੇਂ ਡੀ ਜੀ ਪੀ ਦੀ ਦੌੜ ਵਿਚ ਪਛੜ ਗਏ |


ਕਿਹਾ ਜਾ ਰਿਹਾ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਇਸ ਨਿਯੁਕਤੀ ਨੂੰ ਕਰਨਾ ਚਾਹੁੰਦੀ ਸੀ , ਇਸ ਲਈ ਪੰਜਾਬ ਸਰਕਾਰ ਵਲੋਂ ਤਿੰਨ ਨਾਵਾਂ ਨੂੰ ਪੈਨਲ ਕੋਲ ਭੇਜਿਆ ਗਿਆ ਸੀ , ਇਸ ਵਿੱਚ ਪਹਿਲਾ ਨਾਮ ਸਾਮੰਤ ਗੋਇਲ ਦਾ ਨਾਂ ਸੀ, ਦੂਜਾ ਸੀ 1986 ਬੈਚ ਦੇ ਮੁਹੰਮਦ ਮੁਸਤਫਾ ਦਾ ਨਾਮ ਅਤੇ ਦਿਨਕਰ ਗੁਪਤਾ ਦਾ ਨਾਂ ਨੰਬਰ ਤਿੰਨ 'ਤੇ ਸੀ ਪਰ ਦਿਨਕਰ ਗੁਪਤਾ ਇਹ ਰਸ ਜਿੱਤਾਂ ਵਿੱਚ ਸਫਲ ਹੋਏ ਹਨ |


ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਤਿੰਨ ਨਾਵਾਂ ਨੂੰ ਪੈਨਲ ਵਿੱਚ ਭੇਜੇ ਜਾਣ ਤੋਂ ਬਾਅਦ, ਯੂ ਪੀ ਐਸ ਸੀ ਵਲੋਂ ਸੋਧੀ ਹੋਈ ਸੂਚੀ ਪੰਜਾਬ ਸਰਕਾਰ ਨੂੰ ਆਈ ਸੀ ਜਿਸ ਵਿਚੋਂ ਮੁਹੰਮਦ ਮੁਸਤਫਾ ਦਾ ਨਾਮ ਹਟਾ ਦਿੱਤਾ ਗਿਆ ਸੀ,ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦਿਨਕਰ ਗੁਪਤਾ ਪੰਜਾਬ ਦੇ ਨਵੇਂ ਡੀ.ਜੀ.ਪੀ ਹੋਣਗੇ , ਸੁਰੇਸ਼ ਅਰੋੜਾ ਪਿਛਲੇ ਸਾਲ 30 ਸਤੰਬਰ ਨੂੰ ਰਿਟਾਇਰ ਹੋਣ ਤੋਂ ਬਾਅਦ ਵਿਸਥਾਰ 'ਤੇ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.