Breaking News :

ਮੁਹੰਮਦ ਮੁਸਤਫਾ ਤੋਂ ਸਪੈਸ਼ਲ ਟਾਸਕ ਫੋਰਸ ਦਾ ਚਾਰਜ ਵਾਪਸ ਲੈ ਗੁਰਪ੍ਰੀਤ ਦਿਓ ਨੂੰ ਕਮਾਨ

ਚੰਡੀਗੜ੍ਹ, 09 ਫਰਵਰੀ ( NRI MEDIA ) 

ਡਰੱਗਸ ਕੰਟਰੋਲ ਕਰਨ ਦੀ ਕਮਾਨ ਪਹਿਲੀ ਵਾਰੀ ਕਿਸੇ ਮਹਿਲਾ ਅਧਿਕਾਰੀ ਕੋਲ ਹੋਵੇਗੀ। 1993 ਬੈਚ ਦੀ ਏਡੀਜੀਪੀ ਗੁਰਪ੍ਰੀਤ ਦਿਓ ਨੂੰ ਐੱਸਟੀਐੱਫ ਦੀ ਕਮਾਨ ਦਿੱਤੀ ਗਈ ਹੈ। ਉਹ ਦਿਨਕਰ ਗੁਪਤਾ ਦੇ ਨਾਲ ਪਹਿਲਾਂ ਵੀ ਕੰਮ ਕਰ ਚੁੱਕੇ ਹਨ। ਲੁਧਿਆਣਾ 'ਚ ਦਿਨਕਰ ਦੇ ਐੱਸਐੱਸਪੀ ਰਹਿੰਦੇ ਸਮੇਂ ਉਹ ਉਨ੍ਹਾਂ ਤੋਂ ਜੂਨੀਅਰ ਸਨ ਕਿਉਂਕਿ ਗੁਰਪ੍ਰੀਤ ਦਿਓ ਹਾਲੇ ਛੁੱਟੀ ਤੇ ਹਨ, ਇਸ ਲਈ ਉਨ੍ਹਾਂ ਦੇ ਪਰਤਣ ਤਕ ਇਹ ਚਾਰਜ ਡੀਜੀਪੀ ਕੋਲ ਹੀ ਰਹੇਗਾ।ਹੋਰ ਅਧਿਕਾਰੀਆਂ 'ਚ ਹਰਦੀਪ ਸਿੰਘ ਢਿੱਲੋਂ ਨੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ। ਜਸਮਿੰਦਰ ਸਿੰਘ ਨੂੰ ਡੀਜੀਪੀ ਰੇਲਵੇ ਲਗਾਇਆ ਗਿਆ ਹੈ ਜਿਹੜੇ ਸਿੱਧੇ ਡੀਜੀਪੀ ਦੇ ਅਧੀਨ ਨਾ ਹੋ ਕੇ ਐਡੀਸ਼ਨਲ ਚੀਫ ਸਕੱਤਰ ਹੋਮ ਦੇ ਅਧੀਨ ਹੋਣਗੇ।


ਐੱਮ ਕੇ ਤਿਵਾੜੀ ਤੋਂ ਡੀਜੀਪੀ ਐਡਮਿਨਿਸਟ੍ਰੇਸ਼ਨ ਦਾ ਕੰਮ ਵਾਪਸ ਲੈ ਲਿਆ ਗਿਆ ਹੈ, ਹੁਣ ਸਿਰਫ਼ ਡੀਜੀਪੀ ਕਮ ਐੱਮਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਗਾਇਆ ਗਿਆ ਹੈ।ਵੀਕੇ ਭਾਵਰਾ ਨਵੇਂ ਇੰਟੈਲੀਜੈਂਸ ਚੀਫ ਹੋਣਗੇ। ਆਈਪੀਐੱਸ ਸਹੋਤਾ ਏਡੀਜੀਪੀ ਜਲੰਧਰ ਹੋਣਗੇ। ਕੁਲਦੀਪ ਸਿੰਘ ਨੂੰ ਏਡੀਜੀਪੀ ਆਈਟੀ ਐਂਡ ਟੀ ਲਗਾਇਆ ਗਿਆ ਹੈ। ਗੁਰਪ੍ਰੀਤ ਦਿਓ ਨਵੇਂ ਐੱਸਟੀਐੱਫ ਚੀਫ ਹੋਣਗੇ। ਜਤਿੰਦਰ ਸਿੰਘ ਔਲਖ ਆਈਜੀ ਹੈੱਡਕੁਆਰਟਰ ਦੇ ਨਾਲ ਨਾਲ ਆਈਜੀ ਇੰਟੈਲੀਜੈਂਸ ਵੀ ਹੋਣਗੇ। ਹਰਦਿਆਲ ਮਾਨ ਨੂੰ ਡੀਆਈਜੀ ਇੰਟੈਲੀਜੈਂਸ ਲਗਾਇਆ ਗਿਆ ਹੈ।

ਦਿਨਕਰ ਗੁਪਤਾ ਦੇ ਡੀਜੀਪੀ ਦੇ ਅਹੁਦੇ ਦੀ ਕਮਾਨ ਸੰਭਾਲਦੇ ਹੀ ਉਨ੍ਹਾਂ ਤੋਂ ਸੀਨੀਅਰ ਅਧਿਕਾਰੀਆਂ ਨੂੰ ਹਾਸ਼ੀਏ 'ਤੇ ਲਗਾ ਦਿੱਤਾ ਗਿਆ ਹੈ, ਜਿਹੜੇ ਸਿੱਧੇ ਤੌਰ ਉਨ੍ਹਾਂ ਦੇ ਅਧੀਨ ਨਹੀਂ ਹਨ, ਉੱਥੇ ਮੁਹੰਮਦ ਮੁਸਤਫਾ ਤੋਂ ਡਰੱਗਸ ਨੂੰ ਕੰਟਰੋਲ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦਾ ਚਾਰਜ ਵਾਪਸ ਲਿਆ ਗਿਆ ਹੈ। ਹੁਣ ਉਹ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਡੀਜੀਪੀ ਰਹਿਣਗੇ। ਇਹ ਮਹਿਕਮਾ ਪਹਿਲਾਂ ਵੀ ਉਨ੍ਹਾਂ ਕੋਲ ਹੀ ਸੀ।

Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.