Breaking News :

ਲੋਕਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿੱਚ ਧੜਾਧੜ ਟਰਾਂਸਫਰ - 6 ਜ਼ਿਲਿਆਂ ਦੇ ਡੀਸੀ ਬਦਲੇ

ਚੰਡੀਗੜ੍ਹ , 13 ਫਰਵਰੀ ( NRI MEDIA )

 

ਲੋਕਸਭਾ ਚੋਣਾਂ ਤੋਂ ਪਹਿਲਾ ਪੰਜਾਬ ਵਿੱਚ ਵੱਡਾ ਫੇਰ ਬਦਲ ਹੋਇਆ ਹੈ , ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੇ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਮੰਗਲਵਾਰ ਨੂੰ ਛੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ 14 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ,ਇਨ੍ਹਾਂ ਵਿੱਚ 13 ਆਈਏਐਸ ਅਫਸਰ ਹਨ ਜਦਕਿ ਇਕ ਪੀਸੀਐਸ ਅਫਸਰ ਸ਼ਾਮਲ ਹੈ ,ਇਸ ਤੋਂ ਪਹਿਲਾ ਚੋਣ ਕਮਿਸ਼ਨ ਨੇ 20 ਫਰਵਰੀ ਤਕ ਟਰਾਂਸਫਰ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਸੀ , ਜਿਸ ਤੋਂ ਬਾਅਦ ਅਗਲੇ ਕੁਝ ਦਿਨਾਂ ਵਿੱਚ ਹੋਰ ਤਬਾਦਲੇ ਵੇਖਣ ਨੂੰ ਮਿਲ ਸਕਦੇ ਹਨ |


ਪੰਜਾਬ ਸਟੇਟ ਬੋਰਡ ਫਾਰ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਦੇ ਸਕੱਤਰ ਚੰਦਰ ਗੇਂਦ ਨੂੰ ਫਿਰੋਜਪੁਰ ਦਾ ਡੀਸੀ ਲਗਾਇਆ ਗਿਆ ਹੈ , ਬਰਨਾਾਲਾ ਦੇ ਡੀ.ਸੀ. ਧਰਮਪਾਲ ਨੂੰ ਚੀਫ ਐਡਮਿਨਿਸਟ੍ਰੇਟਰ ਪੁਡਾ ਮੋਹਾਲੀ ਦੇ ਨਾਲ ਵਿਸ਼ੇਸ਼ ਸੈਕਰਟਰੀ ਹਾਉਸਿੰਗ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ |


ਫਿਰੋਜਪੁਰ ਦੇ ਡੀ.ਸੀ. ਬਲਵਿੰਦਰ ਸਿੰਘ ਧਾਲੀਵਾਲ ਨੂੰ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਦਾ ਨਿਰਦੇਸ਼ਕ, ਇੰਦੂ ਮਲਹੋਤਰਾ ਨੂੰ ਸਮਾਜਿਕ ਨਿਆਂ ਅਤੇ ਘੱਟ ਗਿਣਤੀ ਵਿਭਾਗ ਦੇ ਨਿਰਦੇਸ਼ਕ ਤੋਂ ਡੀ ਪੀ ਆਈ ਕਾਲਜ ਦੇ ਨਾਲ ਪੰਜਾਬ ਦੇ ਫਾਈਨੈਂਸਜ਼ ਕਾਰਪੋਰੇਸ਼ਨ ਵਿੱਚ ਐਮ.ਡੀ. ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ |


ਡੀਪੀਆਈ ਕਾਲਜ ਗਰੂਰਵਲੀਨ ਸਿੰਘ ਸਿਧੁ ਨੂੰ ਫਰੀਦਕੋਟ ਦਾ ਡੀਸੀ, ਕਪੂਰਥਲਾ ਦੇ ਡੀ.ਸੀ. ਮੋ ਤਾਈਯਬ ਨੂੰ ਡਾਇਰੈਕਟਰ ਜਨਰਲ ਸਕੂਲ ਐਜੁਕੇਸ਼ਨ, ਮਿਲਕਫੈਡ ਦੇ ਡਾਇਰੈਕਟਰ ਮਨਜੀਤ ਸਿੰਘ ਬਰਾੜ ਨੂੰ ਡਾਇਰੈਕਟਰ ਇੰਡਸਟਰੀ , ਡਾਇਰੈਕਟਰ ਇੰਡਸਟਰੀ ਡੀ.ਪੀ.ਐਸ. ਕੌਰਬੰਦਾ ਨੂੰ ਕਪੂਰਥਲਾ ਦਾ ਡੀਸੀ ਲਗਾਇਆ ਗਿਆ ਹੈ , ਇਸ ਦੇ ਇਲਾਵਾ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਕੁਮਾਰ ਗੋਇਲ ਨੂੰ ਫਤਹਿਗੜ ਸਾਹਿਬ ਦੇ ਡੀਸੀ, ਫਤਹਿਗੜ ਸਾਹਿਬ ਦੇ ਡੀਸੀ ਸ਼ਿਵ ਦੌਲਰ ਸਿੰਘ ਢਿੱਲੋਂ ਨੂੰ ਅੰਮ੍ਰਿਤਸਰ ਦੇ ਡੀਸੀ, ਫਰੀਦਕੋਟ ਦੇ ਡੀਸੀ ਰਾਜੀਵ ਪਰਾਸ਼ਰ ਨੂੰ ਵਿਸ਼ੇਸ਼ ਸਕੱਤਰ ਰੈਵੇਨਿਊ, ਅਮ੍ਰਿਤਸਰ ਦੇ ਡੀ.ਸੀ. ਕਮਲਦੀਪ ਸਿੰਘ ਸੰਘਾ ਨੂੰ ਸੇਕਰੇਟਰੀ ਮੰਡੀ ਬੋਰਡ ਅਤੇ ਹਾਊਸਿੰਗ ਅਤੇ ਅਰਬਨ ਵਿਕਾਸ ਦੇ ਸਪੈਸ਼ਲ ਸੇਕ੍ਰੇਟਰੀ ਪੀ ਪੀ ਐਸ ਫੂਲਕਾ ਨੂੰ ਬਰਨਾਲਾ ਦੇ ਡੀਸੀ ਵਜੋਂ ਲਗਾਇਆ ਗਿਆ ਹੈ. ਪੀਸੀਐਸ ਅਧਿਕਾਰੀ ਕਰਨੈਲ ਸਿੰਘ ਨੂੰ ਮਿਲਕਫੈਡ ਵਿੱਚ ਐਮਡੀ ਲਗਾਇਆ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.