• Wednesday, October 16

Breaking News :

ਰਾਵਣ ਰੇਲਵੇ ਲਾਈਨਾਂ ਕੋਲੋਂ ਚੱਕ ਲਿਆ ਪੁਲਿਸ ਨੇ

ਰਾਵਣ ਰੇਲਵੇ ਲਾਈਨਾਂ ਕੋਲੋਂ ਚੱਕ ਲਿਆ ਪੁਲਿਸ ਨੇ

ਲੁਧਿਆਣਾ: ਲੁਧਿਆਣਾ ਵਿਚ ਪੁਲਿਸ ਵੱਲੋਂ ਰਾਵਣ ਨੂੰ ਚੱਕ ਕੇ ਲੈ ਗਏ, ਅਸਲ ਵਿੱਚ ਇਹ ਰਾਵਣ ਧੂਰੀ ਰੇਲਵੇ ਲਾਈਨਾਂ ਦੇ ਨੇੜੇ ਸਾੜਿਆ ਜਾਣਾ ਸੀ ਪਰ ਪਿਛਲੇ ਸਾਲ ਦੁਸ਼ਹਿਰੇ ਮੌਕੇ ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਰੇਲਵੇ ਲਾਈਨਾਂ ਦੇ ਨੇੜੇ ਦੁਸ਼ਹਿਰਾ ਮਨਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ।


ਜਦੋਂ ਪੁਲਿਸ ਨੂੰ ਧੂਰੀ ਰੇਲਵੇ ਲਾਈਨ ਦੇ ਨੇੜੇ ਰਾਵਣ ਸਾੜਨ ਦੇ ਪ੍ਰੋਗਰਾਮ ਦੀ ਖਬਰ ਮਿਲੀ ਤਾਂ ਪੁਲਿਸ ਤੁਰੰਤ ਹਰਕਤ ਵਿਚ ਆਈ ਅਤੇ ਮੌਕੇ ‘ਤੇ ਪੁੱਜ ਕੇ ਉਸਨੇ ਰਾਵਣ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਿਸ ਵੱਲੋਂ ਰਾਵਣ ਨੂੰ ਲਿਜਾਏ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵਿਚ ਦੋ ਪੁਲਿਸ ਵਾਲੇ ਰਾਵਣ ਨੂੰ ਲਿਜਾਂਦੇ ਹੋਏ ਦਿੱਸ ਰਹੇ ਹਨ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.