Breaking News :

ਕੁਲਦੀਪ ਸੋਹਲ ਨੇ ਫਿਰ ਚਮਕਾਇਆ ਕਪੂਰਥਲਾ ਦਾ ਨਾਮ, ਜਿੱਤੇ ਦੋ ਸੁਨਹਿਰੀ ਮੈਡਲ

27 ਨਵੰਬਰ, ਇੰਦਰਜੀਤ ਸਿੰਘ ਚਾਹਲ

ਕਪੂਰਥਲਾ : ਚੰਡੀਗੜ ਵਿਖੇ ਕਰਵਾਈ ਗਈ ਵੈਟਰਨ ਅਥਲੈਟਿਕਸ ਮੀਟ ਵਿਚ ਕਪੂਰਥਲਾ ਕੁਲਦੀਪ ਸਿੰਘ ਨੇ ਇਕ ਵਾਰ ਸ਼ਾਨਦਾਰ ਪ੍ਰਦਾਸ਼ਨ ਕੀਤਾ ਹੈ। ਜਿਸ ਦੇ ਚਲਦੇ ਕਪੂਰਥਲਾ ਜਿਲੇ ਦੇ ਖਿਡਾਰੀਆਂ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਮਿਲ ਰਿਹਾ ਹੈ। ਕੁਲਦੀਪ ਸਿੰਘ ਸੋਹਲ ਨੇ ਪੰਜਾਬ ਤੇ ਚੰਡੀਗੜ ਦੇ ਸੈਂਕੜ ਖਿਡਾਰੀਆਂ ਵਿਚੋਂ ਆਪਣੇ ਆਪਣੇ ਸਭ ਤੋਂ ਵਧੀਆ ਖਿਡਾਰੀ ਸਾਬਤ ਕਰਦੇ ਹੋਏ ਸੋਨੇ ਦੀ ਮੈਡਲ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕੁਲਦੀਪ ਸੋਹਲ ਪਹਿਲਾਂ ਵੀ ਦੇਸ਼ ਅਤੇ ਵਿਦੇਸ਼ ਵਿਚ ਕਈ ਸੋਨੇ, ਚਾਂਦੀ ਤੇ ਤਾਂਬੇ ਦੇ ਮੈਡਲ ਹਾਸਲ ਕਰਕੇ ਕਪੂਰਥਲਾ ਜਿਲੇ ਦਾ ਨਾਮ ਰੌਸ਼ਨ ਕਰ ਚੁੱਕੇ ਹਨ।

ਕਪੂਰਥਲਾ ਵਿਚ ਸਮਾਜ ਸੇਵਕ ਦੇ ਅਕਸ ਵਜੋ ਜਾਂਦੇ ਜਾਂਦੇ ਸੋਹਲ ਨੇ ਇਥੇ ਦੋ ਤਗਮੇ ਜਿੱਤੇ ਹਨ ਇਕ ਤਗਮਾ ਸ਼ਾਟਪੁੱਟ ਤੇ ਇਕ ਡਿਸਕਸ ਥ੍ਰੋਅ ਵਿਚ। ਕੁਲਦੀਪ ਸੋਹਲ ਕਪੂਰਥਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਚ ਪੀਟੀਆਈ ਵਜੋ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਪਿੰ੍ਰਸੀਪਲ ਮੱਸਾ ਸਿੰਘ ਸਿੱਧੂ ਤੇ ਸਮੂਹ ਸਟਾਫ ਨੇ ਵਧਾਈ ਦਿੱਤੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.