• Friday, December 13

ਕੰਧ ਟੱਪ ਕੇ ਆਏ ਨੌਜਵਾਨਾਂ ਨੇ ਘਰ 'ਚ ਇਕੱਲੀ ਔਰਤ ਨੂੰ ਡਰਾ-ਧਮਕਾ ਕੇ ਕੀਤਾ ਜਬਰ ਜਨਾਹ

ਕੰਧ ਟੱਪ ਕੇ ਆਏ ਨੌਜਵਾਨਾਂ ਨੇ ਘਰ 'ਚ ਇਕੱਲੀ ਔਰਤ ਨੂੰ ਡਰਾ-ਧਮਕਾ ਕੇ ਕੀਤਾ ਜਬਰ ਜਨਾਹ

ਤਰਨਤਾਰਨ: ਤੜਕਸਾਰ ਘਰ 'ਚ ਇਕੱਲੀ ਔਰਤ ਨਾਲ ਹਥਿਆਰਾਂ ਦੇ ਜ਼ੋਰ 'ਤੇ ਜਬਰ ਜਨਾਹ ਕਰਨ ਦੇ ਕਥਿਤ ਦੋਸ਼ 'ਚ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦੋ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ।

ਇਕ ਔਰਤ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਸ ਦਾ ਪਰਿਵਾਰ ਸਵੇਰੇ ਪ੍ਰਭਾਤ ਫੇਰੀ 'ਤੇ ਗਿਆ ਹੋਇਆ ਸੀ। ਇਸ ਦੌਰਾਨ ਸਵੇਰੇ 4.30 ਵਜੇ ਘਰ ਦੀ ਕੰਧ ਟੱਪ ਕੇ ਅਰਸ਼ਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਯੁਧਬੀਰ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਸੁਰਸਿੰਘ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ ਜਿਨ੍ਹਾਂ ਨੇ ਡਰਾ-ਧਮਕਾ ਕੇ ਰੌਲਾ ਨਾ ਪਾਉਣ ਦੀ ਗੱਲ ਕਹੀ ਤੇ ਅਰਸ਼ਦੀਪ ਸਿੰਘ ਨੇ ਉਸ ਨਾਲ ਜਬਰ ਜਨਾਹ ਕੀਤਾ। ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਡੀਐੱਸਪੀ ਪੱਟੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.