ਮੂਸੇਆਲਾ ਦਾ ਕਰਨ ਔਜਲਾ ਨੂੰ ਜਵਾਬ 'ਜੱਟ ਤਾਂ ਬੇਇੱਜ਼ਤੀ ਕਰਨ ਦੇ ਵੀ ਪੈਸੇ ਲੈਂਦਾ ਐ'
550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਲਗਾਈ ਗਈ ਸਟੇਜ
ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ ਚਾਹਲ) : 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਯੂਨਾਈਟਿਡ ਅਕਾਲੀ ਦਲ, ਦਲ ਖ਼ਾਲਸਾ, ਬਹੁਜਨ ਮੁਕਤੀ ਮੋਰਚਾ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਦੇ ਰਸਤੇ ਵਿਚ ਪਿੰਡ ਡਡਵਿੰਡੀ ਵਿਖੇ ਭਾਈ ਲਾਲੋ ਮੀਰੀ ਪੀਰੀ ਸਮਾਗਮ ਕਰਵਾਇਆ ਗਿਆ| ਸਮਾਗਮ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸਰਬੱਤ ਖ਼ਾਲਸਾ ਵਲੋਂ ਐਲਾਨੇ ਗਏ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ, ਗੁਰਦੀਪ ਸਿੰਘ ਬਠਿੰਡਾ, ਹਰਪਾਲ ਸਿੰਘ ਚੀਮਾ ਪ੍ਰਧਾਨ ਦਲ ਖ਼ਾਲਸਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਾਮਸੇਫ ਦੇ ਪ੍ਰਧਾਨ ਵਾਮਨ ਮੇਸ਼ਰਾਮ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਆਰੰਭਤਾ ਪਾਠ ਦੀ ਸਮਾਪਤੀ ਉਪਰੰਤ ਹੋਈ | ਇਸ ਮੌਕੇ ਭਾਈ ਚਰਨ ਸਿੰਘ ਸ਼ਾਹਕੋਟੀ ਦੇ ਜਥੇ ਨੇ ਕੀਰਤਨ ਕੀਤਾ |
ਸਮਾਗਮ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ ਤਾਂ ਹੀ ਜਬਰ ਦਾ ਮੁਕਾਬਲਾ ਡੱਟ ਕੇ ਕਰ ਸਕਾਂਗੇ, ਕਿਉਂਕਿ ਗੁਰੂ ਸਾਹਿਬ ਨੇ ਜ਼ੁਲਮ ਕਰਨ ਵਾਲੇ ਬਾਬਰ ਨੂੰ ਵੀ ਜਾਬਰ ਕਹਿ ਦਿੱਤਾ ਸੀ ਤੇ ਸਾਨੂੰ ਵੀ ਧੱਕੇਸ਼ਾਹੀ ਦੇ ਿਖ਼ਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ | ਉਨ੍ਹਾ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਪ੍ਰਭਾਵ ਖ਼ਤਮ ਕਰਨ ਲਈ ਇਸ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ | ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ ਨੇ ਸਮੂਹ ਸੰਗਤਾਂ ਨੂੰ ਇੱਕਜੁੱਟ ਹੋ ਕੇ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਵਿਰੁੱਧ ਲਾਮਬੱਧ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹ•ਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ, ਯੂਥ ਇਕਾਈ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸੰਧੜਾ, ਸਰਪ੍ਰਸਤ ਗੋਬਿੰਦ ਸਿੰਘ ਯੂਥ ਵਿੰਗ, ਅਮਰੀਕ ਸਿੰਘ ਬੱਲੋਵਾਲ, ਸਰਬਜੀਤ ਸਿੰਘ ਯੂ.ਕੇ., ਪ੍ਰੋ: ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਈਸਾਪੁਰ, ਗੁਰਸੇਵਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸਰਬਸੰਮਤੀ ਨਾਲ 11 ਮਤੇ ਪਾਸ ਕੀਤੇ ਗਏ |
ਜਿਨ੍ਹ•ਾਂ ਵਿਚ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਗਿਆਨੀ ਦਿੱਤ ਸਿੰਘ ਦੇ ਨਾਂਅ 'ਤੇ ਸੁਲਤਾਨਪੁਰ ਲੋਧੀ ਵਿਖੇ ਯੂਨੀਵਰਸਿਟੀ ਪੱਧਰ ਦਾ ਖੋਜ ਕੇਂਦਰ ਸਥਾਪਿਤ ਕਰਨਾ, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ 1984 ਦੇ ਘੱਲੂਘਾਰੇ ਮੌਕੇ ਗ਼ਾਇਬ ਹੋਏ ਸਾਮਾਨ ਨੂੰ ਵਾਪਸ ਮੰਗਵਾਉਣਾ ਸ਼ਾਮਿਲ ਹੈ | ਇਹ ਵੀ ਮਤਾ ਪਾਸ ਕੀਤਾ ਗਿਆ ਕਿ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ ਨੂੰ ਤੁਰੰਤ ਕਰਵਾਇਆ ਜਾਵੇ | ਇਸ ਮੌਕੇ ਨਰਿੰਦਰ ਸਿੰਘ ਖੁਸਰੋਪੁਰ, ਮੁਖ਼ਤਿਆਰ ਸਿੰਘ ਸੋਢੀ, ਮਾਨ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਪਾਲ ਸਿੰਘ ਬਲੇਅਰ, ਕੁਸ਼ਲਪਾਲ ਸਿੰਘ ਮਾਨ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ, ਗੁਰਜੰਟ ਸਿੰਘ ਕੱਟੂ, ਜਸਬੀਰ ਸਿੰਘ, ਸੁਖਜੀਤ ਸਿੰਘ ਡਰੋਲੀ, ਜਸਵੰਤ ਸਿੰਘ ਚੀਮਾ, ਸ਼ਿੰਗਾਰਾ ਸਿੰਘ, ਕਰਮ ਸਿੰਘ, ਅਮਰੀਕ ਸਿੰਘ ਨੰਗਲ, ਬਲਕਾਰ ਸਿੰਘ ਭੁੱਲਰ, ਬਲਰਾਜ ਸਿੰਘ ਖ਼ਾਲਸਾ, ਰਜਿੰਦਰ ਸਿੰਘ ਫ਼ੌਜੀ, ਸੁਲੱਖਣ ਸਿੰਘ ਸ਼ਾਹਕੋਟ, ਸੂਬਾ ਸਿੰਘ ਇੰਗਲੈਂਡ, ਭਾਗ ਸਿੰਘ ਨੇਪਾਲ, ਪਿ੍ਤਪਾਲ ਸਿੰਘ, ਸਾਹਿਬ ਸਿੰਘ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਤੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਆਗੂ ਹਾਜ਼ਰ ਸਨ |
Add Comment