• Saturday, December 14

Breaking News :

ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਟਿੱਪਰ 'ਚ ਵੱਜੀ ਇਨੋਵਾ, ਨੌਜਵਾਨ ਦੀ ਮੌਤ

ਮੋਟਰਸਾਈਕਲ ਨੂੰ ਟੱਕਰ ਮਾਰਨ ਤੋਂ ਬਾਅਦ ਟਿੱਪਰ 'ਚ ਵੱਜੀ ਇਨੋਵਾ, ਨੌਜਵਾਨ ਦੀ ਮੌਤ

ਜਲੰਧਰ: ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਹਾਈਵੇ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਤੋਂ ਥੋੜ੍ਹਾ ਅੱਗੇ ਸਥਿਤ ਰਾਧਾ ਸਵਾਮੀ ਸਤਿਸੰਗ ਘਰ ਦੇ ਸਾਹਮਣੇ ਇਕ ਮੋਟਰਸਾਈਕਲ, ਇਨੋਵਾ ਕਾਰ ਤੇ ਟਿੱਪਰ ਟਰਾਲੇ ਦੀ ਟੱਕਰ ਹੋ ਗਈ। ਇਸ ਦੌਰਾਨ ਮੋਟਰ ਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ।


ਜਾਣਕਾਰੀ ਅਨੁਸਾਰ ਕਿਸ਼ਨਗੜ੍ਹ ਚੌਕ ਵੱਲੋਂ ਤਿੰਨ ਮੋਟਰਸਾਈਕਲਾਂ 'ਤੇ ਨਜ਼ਦੀਕੀ ਪਿੰਡ ਸਾਧਾਂਵਾਲੀ ਕਰਾੜੀ ਤੇ ਸ਼ੀਤਲਪੁਰ ਰਾਣੀ ਭੱਟੀ ਦੇ ਚਾਰ ਨੌਜਵਾਨ ਦੇਰ ਰਾਤ 11 ਵਜੇ ਤੋਂ ਬਾਅਦ ਆਪੋ-ਆਪਣੇ ਪਿੰਡਾਂ ਨੂੰ ਜਾ ਰਹੇ ਸਨ। ਪਿੱਛੋਂ ਆ ਰਹੀ ਇਨੋਵਾ ਕਾਰ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਨੋਵਾ ਡਿਵਾਈਡਰ ਪਾਰ ਕਰ ਕੇ ਦੂਸਰੇ ਪਾਸੇ ਭੋਗਪਰ ਸਾਈਡ ਵੱਲੋਂ ਆ ਰਹੇ ਇਕ ਟਿੱਪਰ ਟਰਾਲੇ ਨਾਲ ਜਾ ਟਕਰਾਈ। ਹਾਦਸੇ 'ਚ ਇਨੋਵਾ ਕਾਰ ਤੇ ਟਿੱਪਰ ਟਰਾਲੇ ਦੇ ਪਰਖੱਚੇ ਉੱਡ ਗਏ ਜਦਕਿ ਮੋਟਰਸਾਈਕਲ ਚਾਲਕ ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਸ਼ੀਤਲਪੁਰ ਰਾਣੀ ਭੱਟੀ ਦੀ ਮੌਤ ਹੋ ਗਈ। ਬਾਕੀ ਮੋਟਰਸਾਈਕਲ ਚਾਲਕ ਜੋ ਕਿ ਨਜ਼ਦੀਕੀ ਪਿੰਡ ਸਾਧਾਂਵਾਲੀ ਕਰਾੜੀ ਦੇ ਦੱਸੇ ਰਾਹ ਜਾ ਰਹੇ ਹਨ, ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.